ਭਿ੍ਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਸੰਜੇ ਪੋਪਲੀ ਦੇ ਬੇਟੇ ਨੇ ਆਪਣੇ ਆਪ ਨੂੰ ਗੋਲੀ ਮਾਰਕੇ ਆਤਮਹੱਤਿਆ ਕੀਤੀ – ਐਸਐਸਪੀ ਚੰਡੀਗੜ
—
ਮੇਰੇ ਬੇਟੇ ਦੀ ਪੁਲਿਸ ਨੇ ਗੋਲੀ ਮਾਰਕੇ ਹੱਤਿਆ ਕੀਤੀ : ਕਾਰਤਿਕ ਦੀ ਮਾਤਾ ਨੇ ਲਗਾਇਆ ਦੋਸ਼
—
Sanghol Times/ਚੰਡੀਗੜ/ (ਨਾਗਪਾਲ)25.06.2022 – ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਪੰਜਾਬ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰ ਸੈਕਟਰ 11ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਰੇਡ ਮਾਰੀ ਗਈ ਸੀ ਪੁਲਿਸ ਪਾਰਟੀ ਸੰਜੇ ਪੋਪਲੀ ਦੇ ਘਰ ਪਹਿਲੀ ਮੰਜ਼ਿਲ ਤੇ ਕਾਰਤਿਕ ਤੋਂ ਪੁਛਗਿੱਛ ਕਰ ਰਹੇ ਸਨ ਬਾਅਦ ਵਿੱਚ ਉਹ ਹੇਠਲੀ ਮੰਜ਼ਿਲ ਤੇ ਆਏ ਉੱਥੇ ਪੁਲਿਸ ਨੇ ਉਹਨਾਂ ਨਾਲ ਖਿੱਚ ਧੂਹ ਕੀਤੀ ਐਸਐਸਪੀ ਚੰਡੀਗੜ ਅਨੁਸਾਰ ਕਾਰਤਿਕ ਨੇ ਆਪਣੇ ਪਿਸਟਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਜਦ ਕਿ ਕਾਰਤਿਕ ਦੀ ਮਾਤਾ ਨੇ ਪੁਲਿਸ ਉੱਤੇ ਕਾਰਤਿਕ ਨੂੰ ਗੋਲੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ ਫਿਲਹਾਲ ਉਸ ਦੀ ਲਾਸ਼ ਨੂੰ ਜਰਨਲ ਹਸਪਤਾਲ ਸੈਕਟਰ 16 ਵਿੱਚ ਰੱਖਿਆ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਕਾਰਤਿਕ ਨਾਲ ਪਹਿਲੀ ਮੰਜ਼ਿਲ ਤੇ ਬਹਿਸ ਕੀਤੀ ਉਹਨਾਂ ਨੇ ਇਸ ਮਾਮਲੇ ਦੀ ਵੀਡੀਓ ਵੀ ਬਣਾਈ ਸੀ ਪਰ ਪੁਲਿਸ ਨੇ ਉਹ ਵੀਡੀਓ ਡਲੀਟ ਕਰ ਦਿੱਤੀ ਕਾਰਤਿਕ ਦੀ ਮਾਂ ਨੇ ਕਿਹਾ ਹੈ ਉਹ ਇੰਨਸਾਫ ਚਾਹੁੰਦੀ ਹੈ ਕਿ ਪੁਲਿਸ ਨੇ ਕਿਉਂ ਕਾਰਤਿਕ ਨੂੰ ਗੋਲੀ ਮਾਰ ਕੇ ਕਤਲ ਕੀਤਾ ਹੈ ਉਹਨਾਂ ਕਿਹਾ ਕਿ ਇੰਨਸਾਫ ਲਈ ਉਹ ਅਦਾਲਤ ਦਾ ਬੂਹਾ ਖੜਕਾਉਣ ਗੇ ।