
ਐਥੇ ਤਾਂ ਭਾਊ 2023 ਦਾ ਮੁਆਵਜ਼ਾ ਨਹੀ ਮਿਲਿਆ ? ਕਿਸਾਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਏ PM ਨਰਿੰਦਰ ਮੋਦੀ
GURDASPAR/MOHALI/SANGHOL-TIMES/11ਸਤੰਬਰ,2025(M.BHAMIA/JAGMEET-SINGH) :- ਪ੍ਰਧਾਨ ਮਂਤਰੀ ਨਰਿੰਦਰ ਮੌਦੀ ਦੀ ਗੁਰਦਾਸਪੁਰ ਦੇ ਤਿੱਬੜੀ ਕੈਂਟ ਵਿਖੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਭਾਜਪਾ ਆਗੂ ਵਿਜੈ ਸਾਂਪਲਾ ਨੇ ਦੱਸਿਆ ਕਿ ਕਿਸਾਨਾਂ ਨਾਲ ਪ੍ਰਧਾਨ ਮਂਤਰੀ ਦੀ ਮੀਟਿੰਗ ਖਤਮ ਹੋ ਗਈ ਹੈ ਅਤੇ ਕਿਸਾਨ ਚੱਲੇ ਗਏ ਹਨ। ਕਿਸਾਨਾਂ ਨੇ ਮੀਟਿੰਗ ਵਿੱਚ ਦੱਸਿਆ ਕਿ 2023 ਵਿੱਚ ਹੋਏ ਫਸਲਾਂ ਦੇ ਖਰਾਬੇ ਵੀ ਉਨਾਂ ਨੂੰ ਨਹੀ ਮਿਲੇ ਜਿਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਰਾਨੀ ਜਤਾਈ ਹੈ ਅਤੇ ਕਿਹਾ ਹੈ ਕਿ ਡਿਜਾਸਟਰ ਐਡਵਾਂਸ ਫੰਡ ਜੋ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਸੀ, ਪੰਜਾਬ ਸਰਕਾਰ ਵੱਲੋਂ ਕਿੱਥੇ ਖਰਚ ਕੀਤਾ ਗਿਆ। ਉਨਾਂ ਦੱਸਿਆ ਕਿ ਬੈਠਕ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ, ਗੁਰਮੀਤ ਸਿੰਘ ਖੁੰਡੀਆ ਅਤੇ ਕਰਮਜੀਤ ਸੋਹਨ ਵੀ ਸ਼ਾਮਿਲ ਸਨ। ਪੰਜਾਬ ਵਿੱਚ ਹੜ੍ਹ ਪੀੜਤਾਂ ਲਈ ਕੇਂਦਰ ਸਰਕਾਰ ਵੱਲੋ ਦਿੱਤੇ ਗਏ 1600 ਕਰੋੜ ਦੇ ਪੈਕੇਜ ਬਾਰੇ ਉਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਅਪਣਾ ਸਿਸਟਮ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਸਾਰੇ ਵੇਰਵੇ ਲੈਕੇ ਹੀ ਪੈਕੇਜ ਤੈਅ ਕੀਤਾ ਗਿਆ ਹੈ।
——-00——-
यहाँ तो वीर 2023 का मुआवजा भी नहीं मिला? किसानों की बात सुनकर हैरान हुए पीएम नरेंद्र मोदी
गुरदासपुर/मोहाली/SANGHOL-TIMES/11 सितंबर, 2025 (एम.भयामिया/जगमीत सिंह): प्रधानमंत्री नरेंद्र मोदी की गुरदासपुर के तिब्बड़ी कैंट इलाके में पंजाब सरकार और प्रशासनिक अधिकारियों के साथ बैठक के बाद बाहर आकर भारतीय जनता पार्टी के पंजाब प्रधान सुनील जाखड़ और वरिष्ठ भाजपा नेता विजय सांपला ने बताया कि किसानों के साथ प्रधानमंत्री की बैठक खत्म हो गई है और किसान चले गए हैं। किसानों ने बैठक में बताया कि 2023 में हुए फसलों के खराबे भी उन्हें नहीं मिले जिस पर प्रधानमंत्री नरेंद्र मोदी ने हैरानी जताई है और कहा है कि डिजास्टर एडवांस फंड जो केंद्र सरकार द्वारा भेजा गया था, पंजाब सरकार कहां खर्च किया गया। उन्होंने बताया कि बैठक में पंजाब सरकार के मंत्री हरदीप सिंह मंंडीयां, गुरमीत सिंह खंडिया और कर्मजीत सोहन भी शामिल थे। पंजाब में बाढ़ पीड़ितों के लिए केंद्र सरकार द्वारा दिए गए 1600 करोड़ के पैकेज के बारे में उन्होंने कहा कि केंद्र सरकार का अपना सिस्टम है। प्रशासनिक अधिकारियों से सारे विवरण लेकर ही पैकेज तय किया गया है।