CM ਮਾਨ ਦਾ ਹਾਲ ਪੁੱਛਣ ਲਈ ਹਸਪਤਾਲ ਪਹੁੰਚੇ ਰਾਜਪਾਲ ਕਟਾਰੀਆ
ਰਾਹਤ ਪੈਕੇਜ ਬਾਰੇ ਕਿਹਾ – ਇਹ ਤਾਂ ਹਾਲੇ ਟੋਕਨ ਏ, 100 ਫੀਸਦੀ ਪੈਕੇਜ ਆਉਣਾ ਅਜੇ ਬਾਕੀ ਹੈ
MOHALI/SANGHOL-TIMES/11ਸਤੰਬਰ,2025(JAGMEET-SINGH/M.BHAMIA ) :- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਪੁੱਛਣ ਲਈ ਹਸਪਤਾਲ ਪਹੁੰਚੇ। ਮੁੱਖ ਮੰਤਰੀ ਮਾਨ ਦਾ ਹਾਲ ਜਾਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਪੰਜਾਬ ਨੂੰ ਦਿੱਤਾ ਗਿਆ 1600 ਕਰੋੜ ਰੁਪਏ ਦਾ ਪੈਕੇਜ ਸਿਰਫ ਇੱਕ ਟੋਕਨ ਹੈ। 100 ਫੀਸਦੀ ਪੈਕੇਜ ਦਾ ਮੁਆਵਜ਼ਾ ਆਉਣਾ ਹਾਲੇ ਬਾਕੀ ਹੈ। ਉਨਾਂ ਕਿਹਾ ਕਿ ਉਨਾਂ ਦੀ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਹੈ। ਹਿਮਾਚਲ ਪ੍ਰਦੇਸ਼ ਨਾਲੋਂ ਪੰਜਾਬ ਦਾ ਜਿਆਦਾ ਹੜ੍ਹ ਪ੍ਰਭਾਵਿਤ ਇਲਾਕਾ ਹੈ ਅਤੇ ਇਸ ਦੀ ਹਰ ਹਾਲ ਵਿੱਚ ਮੱਦਦ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪਾਣੀ ਦਾ ਲੈਵਲ ਥੱਲੇ ਆਉਣ ‘ਤੇ ਪੂਰਾ ਅਸੈਸਮੈਂਟ ਲਗਾ ਕੇ, ਪਸ਼ੂਆਂ ਅਤੇ ਜ਼ਮੀਨਾਂ ਦਾ ਜਿੰਨਾਂ ਵੀ ਨੁਕਸਾਨ ਹੋਇਆ ਹੈ, ਉਸ ਮੁਤਾਬਕ ਹੋਰ ਪੈਕੇਜ ਦਿੱਤਾ ਜਾਵੇਗਾ। ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਐਨਡੀਆਰਐਫ ( NDRF ) ਦੀਆਂ ਟੀਮਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਇਸ ਦਾ ਪੱਕੇ ਤੌਰ ‘ਤੇ ਹੱਲ ਲੱਭਣ ਅਤੇ ਜੋ ਵੀ ਮਦਦ ਉਨਾਂ ਨੂੰ ਚਾਹੀਦੀ ਹੈ, ਉਹ ਦੇਣ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨੇ ਇਹ ਯਕੀਨ ਦਿਵਾਇਆ ਹੈ ਕਿ ਕੋਈ ਕਮੀ ਨਾ ਰਹੇ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਆਉਣ ਸਮੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਰਨਲ ਗੌਰਵ ਯਾਦਵ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਰਾਜਪਾਲ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੁੱਖ ਮੰਤਰੀ ਮਾਨ ਦੀ ਸਿਹਤ ਬਾਰੇ ਚਿੰਤਤ ਸਨ। ਉਨਾਂ ਨੇ ਦੋ – ਤਿੰਨ ਵਾਰ ਉਨਾਂ ਦੀ ਸਿਹਤ ਬਾਰੇ ਚਿੰਤਾ ਕਰਦੇ ਹੋਏ ਉਨਾਂ ਦੀ ਸਿਹਤ ਬਾਰੇ ਪੁੱਛਿਆ ਹੈ ਅਤੇ ਕਿਹਾ ਕਿ ਹੈਲੀਕਾਪਟਰ ਤੋਂ ਉਤਰਦੇ ਹੀ ਮੈਨੂੰ ਉਨਾਂ ਦੀ ਸਿਹਤ ਬਾਰੇ ਦੱਸਣਾ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਿਹਤਰ ਹੈ ਅਤੇ ਉਨਾਂ ਨੂੰ ਕੁੱਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
——–00——–
सीएम मन का हाल पूछने के लिए अस्पताल पहुंचे राज्यपाल कटारिया
राहत पैकेज के बारे में कहा – यह तो अभी टोकन है, 100 प्रतिशत पैकेज आने में अभी बाकी है।
MOHALI/SANGHOL-TIMES/11SEP.,2025(JAGMEET-SINGH/M.BHAMIA): पंजाब के राज्यपाल गुलाब चंद कटारिया बुधवार को मोहाली के फोर्टिस अस्पताल में पंजाब के मुख्यमंत्री भगवंत मान का हाल पूछने पहुंचे। मुख्यमंत्री मान का हाल जानने के बाद पत्रकारों से बातचीत करते हुए उन्होंने कहा कि प्रधानमंत्री नरेंद्र मोदी द्वारा पंजाब को दिया गया 1600 करोड़ रुपए का पैकेज केवल एक टोकन है। 100 प्रतिशत पैकेज का मुआवजा अभी आना बाकी है। उन्होंने कहा कि उनकी प्रधानमंत्री से बात हुई है। हिमाचल प्रदेश से अधिक प्रभावित क्षेत्र पंजाब का है और इसकी हर हाल में मदद की जाएगी। उन्होंने कहा कि पानी का लेवल नीचे आने पर पूरा आकलन लगाकर, पशुओं और जमीनों को जितनी भी नुकसान हुआ है, उसके अनुसार और पैकेज दिए जाएंगे। मान्यवर राज्यपाल गुलाब चंद कटारिया ने यह भी कहा कि प्रधानमंत्री नरेंद्र मोदी द्वारा एनडीआरएफ (NDRF) की टीमों को भी निर्देश दिए गए हैं कि वह इसका पक्के तौर पर हल ढूंढें और जो भी मदद उन्हें चाहिए, वह देने के लिए तैयार हैं। प्रधानमंत्री ने यह विश्वास भी दिलाया है कि कोई कमी न रहे। राज्यपाल गुलाब चंद कटारिया के आने समय पंजाब पुलिस के डायरेक्टर जर्नल गौरव यादव और अन्य प्राशासनिक अधिकारी भी मौजूद थे। राज्यपाल ने यह भी बताया कि प्रधानमंत्री नरेंद्र मोदी जी ने मुख्यमंत्री मान की स्वास्थ्य के बारे में चिंता व्यक्त की है। उन्होंने दो-तीन बार उनकी स्वास्थ्य की चिंता करते हुए उनसे पूछा है और कहा कि हेलीकॉप्टर से उतरते ही मुझे उनकी सेहत के बारे में बताना। अब मुख्यमंत्री भगवंत मान की सेहत बेहतर है और उन्हें कुछ दिन आराम करने की सलाह दी गई है।


