
ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਥਾਣਾ ਖੇੜੀ ਨੌਧ ਵੱਲੋ ਸੁਖਚੈਨ ਸਿੰਘ ਉਰਫ ਸੈਟੀ ਪਿੰਡ ਮੁੱਲਾਂਪੁਰ ਨੂੰ 70 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ
ਖੇੜੀ-ਨੌਧਸਿੰਘ/SANGHOL-TIMES/24ਸਤੰਬਰ,2025(ਮਲਕੀਤ-ਭਾਮੀਆਂ) :- ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਖਿਲਾਫ ‘ਤੇ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਖੇੜੀ ਨੌਧ ਸਿੰਘ ਪੁਲਿਸ ਵੱਲੋਂ ਸ਼ਾਮ ਕਰੀਬ 05:40 ਵੱਜੇ ਸੂਆ ਪੁੱਲ ਖੇੜੀ ਨੌਧ ਸਿੰਘ ਪਾਸ ਡਿਊਟੀ ਚੈਕਿੰਗ ਨਸ਼ਾ ‘ਤੇ ਭੈੜੇ ਅਨਸਰਾ ਖਿਲਾਫ ਡਿਉਟੀ ‘ਤੇ ਤਾਇਨਾਤ ਜਗਦੀਪ ਸਿੰਘ ASI ਅਪਣੇ ਸਹਿ ਕਰਮਚਾਰੀਆਂ ਕੁਲਵੀਰ ਸਿੰਘ ASI, ਬਲਬੀਰ ਸਿੰਘ ਸੀਨੀਅਰ ਕਾਸਟੇਬਲ, ਮਹਿਲਾ ਸਿਪਾਹੀ ਰਾਜਵਿੰਦਰ ਕੌਰ, ਪੰਜਾਬ ਹੋਮ ਗਾਰਡ ਕਰਨਬੀਰ ‘ਤੇ ਬਾ ਦੋ ਸਵਾਰੀ ਪ੍ਰਾਈਵੇਟ ਗੱਡੀ ਸਮੇਤ ਡਿਊਟੀ ਗਸ਼ਤ ‘ਤੇ ਤਾਇਨਾਤ ਸਨ, ਤਾਂ ਮੁਲਾਂਪੁਰ ਸਾਈਡ ਤੋਂ ਇੱਕ ਪੈਦਲ ਵਿਆਕਤੀ ਤੁਰਿਆ ਆਉਂਦਾ ਦਿਖਾਈ ਦਿੱਤਾ। ਜੋ ਆਪਣੇ ਸਾਹਮਣੇ ਅੱਗੇ ਖੜ੍ਹੀ ਪੁਲਿਸ ਨੂੰ ਦੇਖਕੇ ਇੱਕ ਦਮ ਘਬਰਾ ਗਿਆ ‘ਤੇ ਪਿਛੇ ਵੱਲ ਨੂੰ ਮੁੜਨ ਲਗਾ ਤਾਂ ਜਗਦੀਪ ਸਿੰਘ ASI ਨੇ ਸ਼ੱਕ ਦੀ ਬਿਨਾਹ ‘ਤੇ ਅਪਣੇ ਸਹਿ ਕਰਮਚਾਰੀਆਂ ਦੀ ਮੱਦਦ ਨਾਲ ਜਾ ਕਾਬੂ ਕੀਤਾ ਤਾਂ ਉਸਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਉਸਨੇ ਅਪਣਾ ਨਾਂਮ ਸੁਖਚੈਨ ਸਿੰਘ ਸੈਟੀ ਪੁੱਤਰ ਰਾਜ ਸਿੰਘ ਵਾਸੀ ਪਿੰਡ ਮੁੱਲਾਂਪੁਰ ਥਾਣਾ ਖੇੜੀ ਨੌਧ ਸਿੰਘ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੱਸਿਆ। ਜਗਦੀਪ ਸਿੰਘ ASI ਨੇ ਸ਼ੱਕ ਦੇ ਆਧਾਰ ‘ਤੇ ਉਸਨੂੰ ਅਪਣੀ ਤਲਾਸ਼ੀ ਕਰਵਾਉਣ ਲਈ ‘ਤੇ ਇਸ ਤਲਾਸ਼ੀ ਨੂੰ ਕਿਸੇ ਦੇ ਸਾਹਮਣੇ ਕਰਵਾਉਣ ਲਈ ਕਿਹਾ ‘ਤੇ ਕਿਸੇ ਮੈਜਿਸਟ੍ਰੇਟ ਜਾਂ ਕਿਸੇ ਗਜਟਿਡ ਅਧਿਕਾਰੀ ਅਫਸਰ ਦੇ ਸਾਹਮਣੇ ਕਰਵਾਉਣ ਲਈ ਕਿਹਾ ਗਿਆ ਤਾਂ ਉਕਤ ਨਸ਼ਾ ਤਸਕਰ ਸੁਖਚੈਨ ਸਿੰਘ ਉਰਫ ਸੈਟੀ ਨੇ ਤਲਾਸ਼ੀ ਕਰਨ ਲਈ ਕਿਹਾ ਤਾਂ ਇਸ ਤਲਾਸ਼ੀ ਦੌਰਾਨ ਸੈਟੀ ਦੇ ਪਹਿਨੀ ਹੋਈ ਲੋਅਰ ਦੀ ਸੱਜੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਰੰਗ ਚਿੱਟਾ ਪਲਾਸਟਿਕ ਪਾਰਦਸ਼ੀ ਨਿਕਲਿਆ ਤਾਂ ਉਸਨੂੰ ਖੋਲ੍ਹ ਕੇ ਵੇਖਿਆ ਗਿਆ ਜਿਸ ਵਿੱਚੋ 70 ਨਸ਼ੀਲੀਆਂ ਗੋਲੀਆਂ ਖੁਲ੍ਹੀਆਂ ਮਿਲੀਆਂ ਜੋ ਬ੍ਰਾਮਦ ਨਸ਼ੀਲੀਆਂ ਗੋਲੀਆਂ ਨੂੰ ਅਪਣੇ ਕਬਜ਼ੇ ਵਿੱਚ ਰੱਖਣ ਵਾਰੇ ਸੁਖਚੈਨ ਸਿੰਘ ਉਰਫ ਸੈਟੀ ਪੁੱਛਣ ਪਰ ਕੋਈ ਲਾਇਸੈਂਸ ਜਾਂ ਪਰਮਿੰਟ ਪੇਸ਼ ਨਹੀ ਕਰ ਸਕਿਆ। ਉਕਤ ਦੋਸ਼ੀ ਨੇ ਅਪਣੇ ਪਾਸ ਨਸ਼ਾ ਰੱਖ ਕੇ ਅਪਣਾ ਜੁਰਮ ਕਬੂਲ ਕੀਤਾ ਹੈ। ਦੋਸ਼ੀ ਨੂੰ ਡਿਊਟੀ ਮੈਜਿਸਟ੍ਰੇਟ ‘ਤੇ ਅਫਸਰਾਨਾ ਦੇ ਪੇਸ਼ ਕਰਕੇ ਕਾਰਵਾਈ ਕੀਤੀ ਗਈ ‘ਤੇ ਦੋਸ਼ੀ ਨੂੰ ਕਾਰਵਾਈ ਕਰਕੇ ਨਾਭਾ ਜੇਲ੍ਹ ਵਿੱਚ ਭੇਜਿਆ ਗਿਆ।
—–00—–
श्री फतेहगढ़ साहिब जिले के थाना खेड़ी नौध पुलिस ने गांव मुल्लांपुर के सुखचैन सिंह उर्फ सेती को 70 नशीली गोलियों सहित किया गिरफ्तार
खेड़ी-नौधसिंह/संघोल-टाइम्स/24 सितंबर,2025(translate-JP Singh/मलकीत-भामियां):- पंजाब सरकार द्वारा नशे व बुरे तत्वों के खिलाफ छेड़ी मुहिम के दौरान शाम करीब 05:40 बजे खेड़ी नौध सिंह पुलिस सुआ पुल खेड़ी नौध सिंह के पास नशे व बुरे तत्वों के खिलाफ ड्यूटी चेकिंग पर तैनात थी। ड्यूटी पर तैनात जगदीप सिंह एएसआई अपने साथी कुलवीर सिंह एएसआई, बलबीर सिंह सीनियर कांस्टेबल, महिला कांस्टेबल राजविंदर कौर, पंजाब होमगार्ड करणबीर व दो अन्य सवारियों के साथ निजी वाहन में गश्त कर रहे थे, तभी मुल्लांपुर की तरफ से एक व्यक्ति पैदल आता दिखाई दिया। पुलिस को सामने खड़ा देखकर वह एक पल के लिए घबरा गया और पीछे मुड़ने लगा। तभी एएसआई जगदीप सिंह ने शक के बिनाह पर अपने साथियों की मदद से उसे काबू कर लिया। पूछताछ करने पर उसने अपना नाम सुखचैन सिंह सेट्टी पुत्र राज सिंह निवासी गांव मुल्लांपुर, थाना खेड़ी नौध सिंह, जिला श्री फतेहगढ़ साहिब बताया। जगदीप सिंह एएसआई ने शक के आधार पर उसे अपनी तलाशी करवाने और यह तलाशी किसी के सामने करवाने के लिए कहा और उसे किसी मजिस्ट्रेट या राजपत्रित अधिकारी के सामने करवाने के लिए कहा गया तो उक्त नशा तस्कर सुखचैन सिंह उर्फ सेटी ने तलाशी मांगी, इस तलाशी के दौरान सेटी द्वारा पहने हुए लोअर की दाहिनी जेब से एक सफेद प्लास्टिक पारदर्शी रंग का मोमी लिफाफा निकला, फिर उसे खोलकर जांच की गई, जिसमें से 70 नशीली गोलियां खुली पाई गईं, जिन्हें जब्त कर लिया गया और सुखचैन सिंह उर्फ सेटी जब्त की गई नशीली गोलियों को अपने कब्जे में रखने का कोई लाइसेंस या परमिट नहीं दिखा सका। उक्त आरोपी ने नशीली गोलियां अपने पास रखने का अपना जुर्म कबूल कर लिया है। आरोपी को ड्यूटी मजिस्ट्रेट के समक्ष पेश कर उसके खिलाफ कार्रवाई की गई और कार्रवाई के बाद आरोपी को नाभा जेल भेज दिया गया।