Skip to content
- SangholTimes/03.07.2022(Bureau) – ਉਦੈਪੁਰ ਰਾਜਸਥਾਨ ਵਿਚ ਹੋਏ ਘਿਨਾਉਣੇ ਹੱਤਿਆ ਕਾਂਡ ਦੇ ਵਿਰੋਧ ਵਿਚ, ਬੀਤੇ ਸ਼ੁੱਕਰਵਾਰ ਕਸਬਾ ਨਵਾਂ ਗਰਾਉਂ ਦੇ ਵਾਸੀਆਂ ਵੱਲੋਂ ਇਕ ਵਿਰੋਧ ਪ੍ਰਦਰਸ਼ਨ ਤੇ ਕੈਂਡਲ ਮਾਰਚ, ਆਪ ਦੇ ਸੀਨੀਅਰ ਆਗੂ ਹਜੂਰਾ ਸਿੰਘ ਬਬਲਾ ਦੀ ਅਗਵਾਈ ਵਿਚ ਕੱਢਿਆ ਗਿਆ। ਇਸ ਤੇ ਗੱਲ ਕਰਦਿਆਂ ਬਬਲਾ ਨੇ ਦੱਸਿਆ ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਲੇਕਿਨ ਇਸ ਤਰ੍ਹਾਂ ਦੀ ਘਿਣੌਨੀ ਹਰਕਤ ਦਾ ਜਮ ਕੇ ਵਿਰੋਧ ਹੋਣਾ ਚਾਹੀਦਾ ਹੈ।ਰਾਜਸਥਾਨ ਦੇ ਮੁੱਖਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ। ਇਸ ਮੌਕੇ ਬਬਲਾ ਦੇ ਨਾਲ ਗੁਰਵਿੰਦਰ ਗੋਲਡੀ, ਰਿਸ਼ੁ ਬਾਵਾ ਮੇਜਰ ਸਿੰਘ ਹਰੀ ਸਿੰਘ ਕਾਲਾ ਸਿੰਘ ਟਾਂਦੀ ਤੇ ਆਪ ਦੇ ਸੈਂਕੜੇ ਵਲੰਟੀਅਰ ਹਾਜ਼ਿਰ ਰਹੇ।
Like this:
Like Loading...