
SangholTimes/03.07.2022/ ਚੰਡੀਗੜ(ਨਾਗਪਾਲ) – ਪੰਜਾਬ ਯੂਨੀਵਰਸਿਟੀ ਸਿੰਡੀਕੇਟ ਇਲੈਕਸ਼ਨਾਂ ਵਿੱਚ ਸੀਨੀਅਰ ਭਾਜਪਾ ਨੇਤਾ ਸਤਪਾਲ ਜੈਨ ਗਰੁੱਪ ਦੀ ਧਮਾਕੇਦਾਰ ਜਿੱਤ, ਚੰਡੀਗੜ ਨਿਵਾਸੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਹਰਮਨ ਪਿਆਰੇ ਨੇਤਾ ਸਤਪਾਲ ਜੈਨ ਦੀ ਯੋਗ ਅਗਵਾਈ ਹੇਠ ਹੂੰਝਾ ਫੇਰ ਜਿੱਤ ਹਾਸਲ ਕੀਤੀ । ਪੰਜਾਬ ਯੂਨੀਵਰਸਿਟੀ ਦੀਆਂ ਸਿੰਡੀਕੇਟ ਇਲੈਕਸ਼ਨਾਂ ਵਿੱਚ 15 ਦੀਆਂ 15 ਸੀਟਾਂ ਬਿਨਾਂ ਮੁਕਾਬਲੇ ਜਿੱਤ ਇਕ ਇਤਿਹਾਸ ਸਿਰਜਿਆ ਗਿਆ ਹੈ । ਸੀਨੀਅਰ ਭਾਜਪਾ ਨੇਤਾ ਸਤਪਾਲ ਜੈਨ ਖੁੱਦ ਵੀ “ਕੰਬਾਇਨਡ ਫੈਕਲਟੀ” ਦੀ ਸੀਟ ਉੱਤੇ ਬਿਨਾਂ ਮੁਕਾਬਲਾ ਜੇਤੂ ਰਹੇ ਹਨ ।