हृदय रोग विभाग के प्रमुख डा. यशपाल शर्मा (ह्रदय रोग विशेषज्ञ) की सर्दियों में स्वास्थ्य की चेतावनी
चंडीगढ़/संघोल-टाइम्स/केवल-भारती/02जनवरी,2025 –
पीजीआई के हृदय रोग विभाग के प्रमुख डा. यशपाल शर्मा (ह्रदय रोग विशेषज्ञ) के साथ जगतार भुल्लर ने ठंडी और सर्दी के खतरे के बारे में बातचीत की तो उन्होंने कहा कि इस मौसम में हर वर्ग के लोगों को बचाने की जरूरत है, लेकिन बच्चों और बुजुर्गों के लिए तो अधिक सावधानी जरूरी है। इन दिनों हृदयाघात का खतरा बढ़ रहा है। सर्दियों में स्वाभाविक रूप से शुगर बढ़ जाती है और रक्त दबाव भी बढ़ जाता है। कोलेस्ट्रॉल भी मौसम के कारण अधिक हो सकता है। जो व्यक्ति पहले ही इन बीमारियों से पीड़ित हैं, उनके लिए तो सर्दियों में स्वास्थ्य की देखभाल और भी जरूरी है।
डॉक्टर यशपाल का कहना है कि इन बीमारियों से मरीज जो दवाइयां ले रहे हैं, वे समय पर लें। सूरज निकलने के बाद ही घूमने जाएं। थोड़ी सावधानी से कई जानें बचाई जा सकती हैं। कितने ही परिवार सावधानी पूर्वक बड़े संकट से बच सकते हैं। इससे परिवारों में खुशी रहेगी और रिश्तेदार/मित्र भी रिश्तेदार का पता लगाने के लिए सड़कों पर नहीं निकलेंगे। अस्पतालों पर मरीजों का बोझ भी कम होगा। लेकिन यह आदत बना लें कि सूरज निकने के बाद ही बाहर निकलें। खासतौर पर बुजुर्ग बहुत जरूरी हो तो ही इन दिनों घर से बाहर जाएं। कुछ दिनों बाद बसंत ऋतु आएगी और हम उम्मीद करते हैं कि अच्छी सेहत के साथ बसंत ऋतु का स्वागत करें!
—–00—-
Health Warning in winter
-ਸਿਹਤ ਦੀ ਚਿਤਾਵਨੀ!
Chandigarh/SANGHOL-TIMES/Kewal-Bharti/02January,2025- PGI ਦੇ ਦਿਲ ਦੇ ਰੋਗਾਂ ਬਾਰੇ ਵਿਭਾਗ ਦੇ ਮੁਖੀ ਡਾ ਯਸ਼ਪਾਲ ਸ਼ਰਮਾ ( Head of Cardiology) ਨਾਲ ਮੈਂ ਕੜਾਕੇ ਦੀ ਸਰਦੀ ਤੇ ਬਚਾ ਬਾਰੇ ਗੱਲ ਕੀਤੀ ਹੈ ਤਾਂ ਡਾ ਸਾਹਿਬ ਨੇ ਕਿਹਾ ਹੈ ਕਿ ਇਹ ਮੌਸਮ ਤੋਂ ਹਰ ਵਰਗ ਦੇ ਲੋਕਾਂ ਨੂੰ ਬਚਾ ਕਰਨ ਦੀ ਲੋੜ ਹੈ ਪਰ ਬੱਚਿਆਂ ਅਤੇ ਬਜ਼ੁਰਗਾਂ ਲਈ ਤਾਂ ਵਧੇਰੇ ਸਾਵਧਾਨੀ ਦੀ ਲੋੜ ਹੈ। ਇੰਨਾਂ ਦਿਨਾਂ ਵਿੱਚ ਹਰਟ ਅਟੈਕ ਦੇ ਖਤਰੇ ਵੱਧ ਰਹੇ ਹਨ। ਸਰਦੀ ਵਿੱਚ ਸੁਭਾਵਿਕ ਤੌਰ ਤੇ ਸ਼ੂਗਰ ਵੱਧ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ। cholesterol ( ਕਲਸਟਰੋਲ) ਵੀ ਮੌਸਮ ਕਾਰਨ ਵੱਧ ਸਕਦਾ ਹੈ। ਜਿਹੜੇ ਵਿਅਕਤੀ ਪਹਿਲਾਂ ਹੀ ਇੰਨਾਂ ਬਿਮਾਰੀਆਂ ਤੋਂ ਪੀੜਤ ਹਨ ਤਾਂ ਉਨਾਂ ਲਈ ਤਾਂ ਵਧੇਰੇ ਸਰਦੀ ਸਿਹਤ ਲਈ ਵੱਡੀ ਸਾਵਧਾਨੀ ਦੀ ਮੰਗ ਕਰਦੀ ਹੈ।
ਡਾ ਯਸ਼ਪਾਲ ਦਾ ਕਹਿਣਾ ਹੈ ਕਿ ਅਜਿਹੀਆਂ ਬਿਮਾਰੀਆਂ ਤੋਂ ਦਵਾਈ ਲੈ ਰਹੇ ਮਰੀਜ਼ ਦਵਾਈ ਸਮੇਂ ਸਿਰ ਲੈਣ। ਸੂਰਜ ਨਿਕਲਣ ਤੋਂ ਬਾਅਦ ਹੀ ਸੈਰ ਕਰਨ ਜਾਉ।
ਥੋੜ੍ਹੀ ਸਾਵਧਾਨੀ ਨਾਲ ਕਿੰਨੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਕਿੰਨੇ ਪਰਿਵਾਰ ਸਾਵਧਾਨੀ ਨਾਲ ਵੱਡੀ ਬਿਪਤਾ ਤੋਂ ਬਚ ਸਕਦੇ ਹਨ। ਇਸ ਨਾਲ ਪਰਿਵਾਰਾਂ ਵਿੱਚ ਖੁਸ਼ੀ ਰਹੇਗੀ ਅਤੇ ਰਿਸ਼ਤੇਦਾਰਾਂ/ ਮਿੱਤਰਾਂ ਨੂੰ ਵੀ ਰਿਸ਼ਤੇਦਾਰ ਦਾ ਪਤਾ ਲੈਣ ਲਈ ਸੜਕਾਂ ਤੇ ਨਿਕਲਣਾਂ ਨਹੀਂ ਪਏਗਾ। ਹਸਪਤਾਲਾਂ ਉੱਤੇ ਮਰੀਜ਼ਾਂ ਦਾ ਬੋਝ ਵੀ ਘਟੇਗਾ ਪਰ ਇਹ ਸਭ ਕਾਸੇ ਲਈ ਆਦਤ ਪਾ ਲਉ ਕਿ ਸੂਰਜ ਨਿਕਲਣ ਨਾਲ ਹੀ ਸੈਰ ਕਰਨੀ ਹੈ । ਖਾਸਤੌਰ ਤੇ ਬਜ਼ੁਰਗ ਬਹੁਤ ਜਰੂਰੀ ਹਾਲਾਤ ਵਿੱਚ ਹੀ ਇਨਾਂ ਦਿਨਾਂ ਵਿੱਚ ਘਰ ਤੋਂ ਬਾਹਰ ਨਿਕਲਣ! ਕੁਝ ਦਿਨਾਂ ਬਾਅਦ ਬਸੰਤ ਰੁੱਤ ਆਏਗੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਚੰਗੀ ਸਿਹਤ ਨਾਲ ਬਸੰਤ ਰੁੱਤ ਦੀ ਉਡੀਕ ਕਰੀਏ!
ਸਭਨਾਂ ਲਈ ਸ਼ੁਭ ਕਾਮਨਾਵਾਂ!
