गुरद्वारा यादगार बाबा मोती राम मेहरा जी पर उनका शहीदी दिवस मनाया गया
बाबा जी और उनके परिवार की लासानी शहादत न भूलने योग्य: चेयरमैन निर्मल सिंह

श्री-फतिहगढ़-साहिब/मोहाली/संघोल-टाइम्स/जतिंदर-पाल-सिंह/जगमीत-सिंह/03जनवरी,2026 : अमर शहीद बाबा मोती राम मेहरा की लासानी शहादत को न भूलने योग्य माना गया है क्योंकि सूबा सरहिंद ने बाबा मोती राम मेहरा को, जिन्होंने ठंडे बुरज में कैद श्री गुरु गोबिंद सिंह जी के छोटे साहिबजादों और माता गुजरी है जी को गर्म दूध पिलाने की सेवा की थी, उन्हें उनके परिवार सहित कोहलू में जिंदा पीड़ कर शहीद कर दिया गया था। इस संबंधी जानकारी देते हुए अमर शहीद बाबा मोती राम मेहरा मेमोरियल चैरिटेबल ट्रस्ट के चेयरमैन निर्मल सिंह एस एस ने बताया कि समाज की संयुक्त संस्थाओं ने की गई खोज के आधार पर 3 जनवरी को ही पक्के तौर पर बाबा मोती राम मेहरा जी का शहीदी जयंती मनाने का फैसला किया है। उन्होंने बताया कि आज सुबह श्री अखंड पाठ साहिब का भोग कराया गया और रागी ढाडियां ने जुड़ी संगतों को कथा कीर्तन के साथ निहाल किया जबकि बाबा परमिंदर सिंह सदा संधुआ वालियां ने दीवान सजाए और बाबा मोती राम मेहरा जी के जीवन, सेवा और शहादत के बारे में विस्तारपूर्वक प्रकाश डाला । उन्होंने इस मौके दीवान टोडर मल्ल जी को भी याद किया, जिन की याद में हवेली का काम भले ही देर से चला हो, लेकिन वे हमारे मन में सम्मान रखते हैं। चेयरमैन निर्मल सिंह ने शहीदी सभा के मौके पर व्यवस्थाओं और सेवादारों द्वारा निभाई गई सेवाओं की सराहना करते हुए धन्यवाद भी किया। इस मौके बलदेव सिंह डुसांझ, परमजीत सिंह खन्ना, बलजीिन्दर कौर प्रधान स्त्री विंग ने बाबा मोती राम मेहरा जी के परिवार की सिद्कदिली और गुरु प्रति श्रद्धा सम्मान के बारे में बताया और शहीदी सभा व आने वाली संगतों को अपने बच्चों को जागरूक करने के लिए भी कहा। आज के शहीदी समारोह में श्री जय कृष्ण कश्यप, सूबेदार दर्शन सिंह, कुलदीप सिंह जम्मू, मैनेजर नवजोत सिंह, राजकुमार पटड़ां, संदीप कौर चंडीगढ़, गुरचरण सिंह धनौला, बलदेव सिंह लूहारां, कैप्टन तरसेम सिंह, प्रेम सिंह सांंत, महींदर सिंह मोरिंडा, जरनैल सिंह मुल्लापुर, तरसेम सिंह, अमनदीप सिंह, अमरजीत सिंह, करनैल सिंह, पखीर सिंह, महींदर सिंह खन्ना, कुलदीप सिंह जे ई, योगिंदरपाल सिंह भी मौजूद थे।
फोटो कैप्शन: बाबा परमिंदर सिंह संधूआं वाले की दीवान सजाते हुए। नीचे दीवान पर जुड़ी संगतें।
——00——
ਗੁ, ਯਾਦਗਾਰ ਵਿਖੇ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਮਨਾਇਆ
ਬਾਬਾ ਜੀ ਤੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨਾ ਭੁੱਲਣਯੋਗ : ਚੇਅਰਮੈਨ ਨਿਰਮਲ ਸਿੰਘ
ਫਤਿਹਗੜ੍ਹ-ਸਾਹਿਬ/SANGHOL-TIMES/JATINDER-PAL-SINGH/03JANUARY,2026 : ਪੱਤਰ ਪ੍ਰੇਰਕ : ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਲਾਸਾਨੀ ਸ਼ਹਾਦਤ ਨਾ ਭੁੱਲਣਯੋਗ ਹੈ ਕਿਉਂਕਿ ਸੂਬਾ ਸਰਹਿੰਦ ਨੇ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਠੰਡੇ ਬੁਰਜ ਵਿੱਚ ਕੈਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਜ਼ਿੰਦਾਂ ਪਿੜਵਾ ਕੇ ਸ਼ਹੀਦ ਕਰ ਦਿੱਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਦੱਸਿਆ ਕਿ ਸਮਾਜ ਦੀਆਂ ਸਮੂੰਹ ਸੰਸਥਾਵਾਂ ਨੇ ਕੀਤੀ ਖੋਜ ਦੇ ਆਧਾਰ ਤੇ 3 ਜਨਵਰੀ ਨੂੰ ਹੀ ਪੱਕੇ ਤੌਰ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਢਾਡੀਆਂ ਨੇ ਜੁੜੀਆਂ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ ਜਦੋ ਕਿ ਬਾਬਾ ਪਰਮਿੰਦਰ ਸਿੰਘ ਸੰਧੂਆਂ ਵਾਲਿਆ ਨੇ ਦੀਵਾਨ ਸਜਾਏ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਜੀਵਨ, ਸੇਵਾ ਤੇ ਸ਼ਹਾਦਤ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ। ਉਨ੍ਹਾਂ ਇਸ ਮੌਕੇ ਦੀਵਾਨ ਟੋਡਰ ਮੱਲ ਜੀ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੀ ਯਾਦ ਵਿੱਚ ਹਵੇਲੀ ਦਾ ਕੰਮ ਭਾਵੇ ਦੇਰ ਨਾਲ ਚੱਲਿਆ ਪਰ ਉਹ ਵੀ ਸਾਡੇ ਮਨਾ ਵਿੱਚ ਸਤਿਕਾਰ ਰੱਖਦੇ ਹਨ। ਚੇਅਰਮੈਨ ਨਿਰਮਲ ਸਿੰਘ ਨੇ ਸ਼ਹੀਦੀ ਸਭਾ ਮੌਕੇ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋ ਨਿਭਾਈਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਧੰਨਵਾਦ ਵੀ ਕੀਤਾ। ਇਸ ਮੌਕੇ ਬਲਦੇਵ ਸਿੰਘ ਦੁਸਾਂਝ, ਪਰਮਜੀਤ ਸਿੰਘ ਖੰਨਾ, ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਦੀ ਸਿਦਕਦਿਲੀ ਤੇ ਗੁਰੂ ਪ੍ਰਤੀ ਸਰਧਾ ਸਤਿਕਾਰ ਬਾਰੇ ਦੱਸਿਆ ਅਤੇ ਸ਼ਹੀਦੀ ਸਭਾ ਤੇ ਆਉਣ ਵਾਲੀਆ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਜਾਣੂੰ ਕਰਾਉਣ ਲਈ ਵੀ ਕਿਹਾ। ਅੱਜ ਦੇ ਸ਼ਹੀਦੀ ਸਮਾਗਮ ਵਿੱਚ ਸ੍ਰੀ ਜੈ ਕ੍ਰਿਸ਼ਨ ਕਸ਼ਿਅਪ, ਸੂਬੇਦਾਰ ਦਰਸਨ ਸਿੰਘ, ਕੁਲਦੀਪ ਸਿੰਘ ਜੰਮੂ, ਮੈਨੇਜਰ ਨਵਜੋਤ ਸਿੰਘ, ਰਾਜਕੁਮਾਰ ਪਾਤੜਾਂ, ਸੰਦੀਪ ਕੌਰ ਚੰਡੀਗੜ੍ਹ, ਗੁਰਚਰਨ ਸਿੰਘ ਧਨੋਲਾ, ਬਲਦੇਵ ਸਿੰਘ ਲੁਹਾਰਾ, ਕੈਪਟਨ ਤਰਸੇਮ ਸਿੰਘ, ਪ੍ਰੇਮ ਸਿੰਘ ਸਾਂਤ, ਮਹਿੰਦਰ ਸਿੰਘ ਮੋਰਿੰਡਾ, ਜਰਨੈਲ ਸਿੰਘ ਮੁੱਲਾਪੁਰ, ਤਰਸੇਮ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ, ਕਰਨੈਲ ਸਿੰਘ, ਪਖੀਰ ਸਿੰਘ, ਮਹਿੰਦਰ ਸਿੰਘ ਖੰਨਾ, ਕੁਲਦੀਪ ਸਿੰਘ ਜੇ ਈ, ਜੋਗਿੰਦਰਪਾਲ ਸਿੰਘ ਵੀ ਹਾਜ਼ਰ ਸਨ।
—–00—–
