शिक्षा विभाग मुख्यालय में उप निदेशक के रिक्त पदों को भरा जाना चाहिए – पंजाब लेक्चरर्स यूनियन
विद्यालयों में प्रधानाचार्य के पदों को भरने की प्रक्रिया में तेजी लाई जानी चाहिए
विदेश में प्रशिक्षित अधिक से अधिक प्रधानाचार्यों और प्रधानाध्यापकों को उनके प्रशिक्षकों (AJUSAT) के माध्यम से प्रशिक्षित किया जाना चाहिए
महंगाई भत्ता (DA) की किश्तें और बकाया राशि जारी की जानी चाहिए-पंजाब लेक्चरर्स यूनियन
जतिंदर-पाल-सिंह/मोहाली/संघोल टाइम्स/02अप्रैल,2026 –
पंजाब सरकार के स्कूल लेक्चरर्स यूनियन द्वारा निरंतर प्रयासों के बावजूद, विभाग सरकारी वरिष्ठ माध्यमिक विद्यालयों में प्रधानाचार्य के लगभग 1200 रिक्त पदों को पदोन्नति के माध्यम से भरने में विफल रहा है। पदोन्नति प्रक्रिया में तेजी लाने के लिए गठित पदोन्नति प्रकोष्ठ एक बेकार परियोजना साबित हुई है। पंजाब स्कूल शिक्षा निदेशक के पदोन्नति प्रकोष्ठ का प्रदर्शन संतोषजनक नहीं रहा है। शिक्षा मंत्री हरजोत सिंह बैंस और पंजाब के शिक्षा सचिव द्वारा शिक्षा नियम 2018 में संशोधन करके पदोन्नति कोटा को 75% और सीधी भर्ती कोटा को 25% तक बढ़ाने के बावजूद, वरिष्ठ लेक्चरर्स, व्यावसायिक लेक्चरर्स और प्रधानाध्यापकों की पदोन्नति की उम्मीदें पदोन्नति प्रकोष्ठ की खराब कार्यप्रणाली के कारण पूरी नहीं हो सकीं। अदालतों में लंबा समय बीत गया, जिसका सीधा असर शिक्षा क्रांति और गरीब छात्रों के साथ-साथ अनुभवी लेक्चरर्स और व्यावसायिक लेक्चरर्स पर भी पड़ा। 31 मार्च, 2026 को लगभग 100 और लैक्चरार 25-30 साल की सेवा के बाद सेवानिवृत्त हो गए। शिक्षकों की कमी के कारण छात्रों की शिक्षा का नुकसान, शिक्षा बोर्ड के परिणामों में देरी, सरकारी स्कूलों में छात्रों के प्रवेश और स्कूलों में छात्रों की संख्या पर स्पष्ट रूप से असर पड़ रहा है। पंजाब सरकारी स्कूल लेक्चरर्स यूनियन के महासचिव बलराज सिंह बाजवा और महासचिव रविंदरपाल सिंह बैंस ने कहा कि
मुख्यालय में उप निदेशक के 5 रिक्त पदों पर पदोन्नति की प्रतीक्षा कर रहे अधिकारी सेवानिवृत्त हो रहे हैं, जिससे विभाग वरिष्ठ अनुभवी अधिकारियों की सेवा के लाभ से वंचित हो रहा है। मुख्यालय में रिक्त उप निदेशक पदों को योग्य अधिकारियों को पदोन्नत करके भरा जाना चाहिए। पंजाब सरकारी स्कूल लेक्चरर्स यूनियन के अध्यक्ष संजीव कुमार और राज्य प्रेस सचिव रणबीर सिंह सोहल ने कहा कि रोके गए भत्ते और 16% महंगाई भत्ता (डीए) की किस्त जारी की जानी चाहिए। यह 70 वर्षों में पहली बार है कि पिछले वर्ष महंगाई भत्ता (डीए) की कोई किस्त जारी नहीं की गई। पंजाब सरकारी स्कूल लेक्चरर्स यूनियन के राज्य नेताओं ने शिक्षा मंत्री हरजोत सिंह बैंस, शिक्षा सचिव सोलानी गिरी और पंजाब स्कूल शिक्षा निदेशक से अपील की है कि वे अदालत में चल रहे मामले का विधिवत पालन करते हुए पदोन्नति के माध्यम से मुख्यालय में उप निदेशक और सरकारी सीनियर सेकेंडरी स्कूल में प्रधानाचार्य के रिक्त पदों को भरने की प्रक्रिया में तेजी लाएं, ताकि आगामी शैक्षणिक सत्र में नए प्रवेशों में वृद्धि हो सके। बैठक में संगठन के मुख्य सलाहकार सुखदेव सिंह राणा, जगतर सिंह सैदो के, अमन शर्मा, दिलबाग सिंह, नायब सिंह, जसपाल सिंह वालिया, बलदीश कुमार, कुलदीप ग्रोवर, कौशल कुमार, लखवीर सिंह, रामवीर सिंह और अवतार सिंह धनोआ उपस्थित थे।
—-00—-
ਮੁੱਖ ਦਫ਼ਤਰ ਵਿਖੇ ਡਿਪਟੀ ਡਾਇਰੈਕਟਰ ਖਾਲੀ ਆਸਾਮੀਆਂ ਭਰੀਆਂ ਜਾਣ- ਲੈਕਚਰਾਰ ਯੂਨੀਅਨ ਪੰਜਾਬ
ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਭਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ
ਜਿੰਨਾ ਪ੍ਰਿੰਸੀਪਲਜ਼, ਮੁੱਖ ਅਧਿਆਪਕਾਂ ਨੂੰ ਵਿਦੇਸ਼ ਵਿੱਚ ਟਰੇਨਿੰਗ ਕਰਵਾਈ ਗਈ ਉਹਨਾ ਦੇ ਲੈਕਚਰਾਰ ਅਜੂਸੈਟ ਰਾਹੀਂ ਕਰਵਾਏ ਜਾਣ
ਡੀ .ਏ. ਦੀਆਂ ਕਿਸ਼ਤਾ ਅਤੇ ਬਕਾਏ ਜਾਰੀ ਕੀਤੇ ਜਾਣ- ਲੈਕਚਰਾਰ ਯੂਨੀਅਨ ਪੰਜਾਬ
Mohali/SAS-Nagar/SANGHOL-TIMES/JATINDER-PAL-SINGH/02APRIL,2026-
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵਿਭਾਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਦੀਆਂ 1200 ਦੇ ਕਰੀਬ ਖਾਲੀ ਆਸਾਮੀਆਂ ਨੂੰ ਪਦਉੱਨਤ ਕਰਕੇ ਭਰਨ ਵਿਚ ਅਸਫ਼ਲ ਰਿਹਾ ਹੈ| ਤਰੱਕੀਆਂ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਬਣਾਇਆ ਗਿਆ ਪ੍ਰਮੋਸ਼ਨ ਸੈੱਲ, ਚਿੱਟਾ ਹਾਥੀ ਨਿਕਲਿਆ ਹੈ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਦੇ ਪ੍ਰਮੋਸ਼ਨ ਸੈੱਲ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੀਂ।ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਪੰਜਾਬ,ਵਲੋਂ ਸਿੱਖਿਆ ਨਿਯਮ 2018 ਵਿੱਚ ਸੋਧ ਕਰਨ ਉਪਰੰਤ ਪ੍ਰਮੋਸ਼ਨ ਕੋਟਾ 75% ਅਤੇ ਸਿੱਧੀ ਭਰਤੀ ਦਾ ਕੋਟਾ 25% ਕਰਨ ਨਾਲ ਸੀਨੀਅਰ ਲੈਕਚਰਾਰਜ਼,ਵੋਕੇਸ਼ਨਲ ਲੈਕਚਰਾਰ ਅਤੇ ਮੁੱਖ ਅਧਿਆਪਕ ਨੂੰ ਪਦਉੱਨਤ ਹੋਣ ਦੀ ਆਸ ਨੂੰ ਪ੍ਰਮੋਸ਼ਨ ਸੈੱਲ ਦੀ ਘਟੀਆ ਸ਼ੈਲੀ ਕਾਰਨ ਬੂਰ ਨਹੀਂ ਪਿਆ। ਲੰਮਾ ਸਮਾਂ ਅਦਾਲਤ ਦੀ ਘੁੰਮਣ ਘੇਰੀ ਵਿੱਚ ਹੀ ਬੀਤ ਗਿਆ ਜਿਸ ਦਾ ਸਿੱਧਾ ਨੁਕਸਾਨ ਸਿੱਖਿਆ ਕ੍ਰਾਂਤੀ ਅਤੇ ਗਰੀਬ ਵਿਦਿਆਰਥੀਆਂ, ਅਤੇ ਤਜ਼ਰਬੇਕਾਰ ਲੈਕਚਰਾਰ ਵਰਗ, ਵੋਕੇਸ਼ਨਲ ਲੈਕਚਰਾਰ ਨੂੰ ਭੁਗਤਣਾ ਪਿਆ। 31 ਮਾਰਚ 2026 ਤਕਰੀਬਨ ਹੋਰ 100 ਲੈਕਚਰਾਰਜ਼ 25-30 ਸਾਲਾਂ ਦੀ ਸੇਵਾ ਕਰਨ ਉਪਰੰਤ ਸੇਵਾਮੁਕਤ ਹੋ ਗਏ ਹਨ ।
ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ, ਸਿੱਖਿਆ ਬੋਰਡ ਦੇ ਨਤੀਜਿਆ ਵਿੱਚ ਦੇਰੀ,ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ,ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਦੇ ਸਪਸ਼ਟ ਪ੍ਰਭਾਵ ਪੈ ਰਹੇ ਹਨ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਬੈਂਸ ਨੇ ਦੱਸਿਆ ਲਕਿ ਮੁੱਖ ਦਫ਼ਤਰ ਵਿਖੇ
5 ਖਾਲੀ ਡਿਪਟੀ ਡਾਇਰੈਕਟਰ ਦੀਆਂ ਆਸਾਮੀਆਂ ਭਰਨ ਲਈ ਯੋਗ ਅਧਿਕਾਰੀ ਆਪਣੀ ਪਦਉੱਨਤ ਉਡੀਕ ਦੇ ਸੇਵਾਮੁਕਤ ਹੋ ਰਹੇ ਹਨ ਅਤੇ ਵਿਭਾਗ ਸੀਨੀਅਰ ਤਜਰਬੇਕਾਰ ਅਧਿਕਾਰੀਆਂ ਦੀ ਸੇਵਾ ਦਾ ਲਾਭ ਲੈਣ ਤੋਂ ਵਾਂਝਾ ਹੋ ਰਿਹਾ ਹੈ ਯੋਗ ਅਧਿਕਾਰੀਆਂ ਨੂੰ ਪਦਉੱਨਤ ਕਰ ਕੇ ਮੁਖ ਦਫਤਰ ਵਿੱਚ ਖਾਲੀ ਡਿਪਟੀ ਡਾਇਰੈਕਟਰ ਦੀ ਭਰੀਆਂ ਜਾਣ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਰੋਕੇ ਹੋਏ ਭੱਤੇ,16% ਡੀ. ਏ. ਦੀਆਂ ਕਿਸ਼ਤਾ ਜਾਰੀ ਕੀਤੀਆਂ ਜਾਣ, ।ਇਹ 70 ਸਾਲਾਂ ਵਿੱਚ ਪਹਿਲੀ ਵਾਰ ਹੈ ਕਿ ਕੋਈ ਡੀ.ਏ.ਦੀ ਕਿਸ਼ਤ ਪਿਛਲੇ ਸਾਲ ਜਾਰੀ ਨਹੀਂ ਕੀਤੀ ਗਈ ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਵਲੋਂ ਸਿੱਖਿਆ ਮੰਤਰੀ ,ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਸੋਲਾਨੀ ਗਿਰੀ ਅਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਜੀ ਨੂੰ ਅਪੀਲ ਕੀਤੀ ਜਾ ਰਹੀ ਹੈ ਮੁੱਖ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿਸੀਪਲ ਦੀਆਂ ਖਾਲੀ ਆਸਾਮੀਆਂ ਨੂੰ ਅਦਾਲਤ ਵਿੱਚ ਕੇਸ ਦੀ ਸਹੀ ਢੰਗ ਪੈਰਵਾਈ ਕਰਕੇ ਤਰੱਕੀ ਰਾਹੀ ਭਰਨ ਦੀ ਕਾਰਵਾਈ ਤੇਜ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਵਿਦਿਅਕ ਸੈਸ਼ਨ ਦੌਰਾਨ ਨਵੇਂ ਦਾਖ਼ਲੇ ਵਧ ਸਕਣ।ਇਸ ਮੀਟਿੰਗ ਵਿੱਚ ਜੱਥੇਬੰਦੀ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ,ਜਗਤਾਰ ਸਿੰਘ ਸੈਦੋ ਕੇ, ਅਮਨ ਸ਼ਰਮਾ,ਦਿਲਬਾਗ ਸਿੰਘ, ਨਾਇਬ ਸਿੰਘ, ਜਸਪਾਲ ਸਿੰਘ ਵਾਲੀਆ, ਬਲਦੀਸ਼ ਕੁਮਾਰ, ਕੁਲਦੀਪ ਗਰੋਵਰ, ਕੌਸ਼ਲ ਕੁਮਾਰ, ਲਖਵੀਰ ਸਿੰਘ, ਰਾਮਵੀਰ ਸਿੰਘ ਅਤੇ ਅਵਤਾਰ ਸਿੰਘ ਧਨੋਆ ਸ਼ਾਮਲ ਹੋਏ।
—–00—–
