
ਪੰਜਾਬ ਸਰਕਾਰ ਨੇ ਡਾ. ਅੰਬੇਡਕਰ ਦੇ ਪਰਿਨਿਰਵਾਣ ਦਿਵਸ ਮੌਕੇ ਨਾ ਕੋਈ ਇਸ਼ਤਿਹਾਰ ਦਿੱਤਾ ਨਾ ਕੋਈ ਸਮਾਗਮ ਕੀਤਾ : ਜਸਵੀਰ ਸਿੰਘ ਗੜ੍ਹੀ
ਦਲਿਤ ਪਿਛੜੇ ਸਮਾਜ ਨੂੰ ਬਸਪਾ ਦੇ ਝੰਡੇ ਹੇਠ ਇਕਜੁੱਟ ਹੋਣ ਦਾ ਸੱਦਾ – ਬੈਨੀਵਾਲ
ਸੂਬੇ ਭਰ ਵਿੱਚੋਂ ਵੱਡੀ ਗਿਣਤੀ ਵਰਕਰਾਂ ਨੇ ਲਿਆ ਹਿੱਸਾ
ਦਲਿਤ ਵਿਰੋਧੀ ਕੇਜਰੀਵਾਲ ਨੀਤੀ ਹੋਈ ਬੇਨਕਾਬ – ਕਰੀਮਪੁਰੀ
ਪਿਛੜਾ ਵਰਗ ਨਾਲ ਪੈਰ ਪੈਰ ਤੇ ਹੋਏ ਧੱਕਾ ਤੇ ਧੋਖਾ – ਅਜੀਤ ਸਿੰਘ ਭੈਣੀ
ਤਲਵੰਡੀ ਸਾਬੋ/06ਦਸੰਬਰ,2022/Jagmeet/SangholTimes:
ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਾਰ ਜੀ ਦੇ ਪਰਿਨਿਰਵਾਣ ਦਿਵਸ ਮੌਕੇ ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਬਸਪਾ ਵਰਕਰਾਂ ਦਾ ਸੰਮੇਲਨ ਕੀਤਾ ਗਿਆ। ਇਸ ਸੰਮੇਲਨ ਵਿੱਚ ਸੂਬੇ ਭਰ ਵਿੱਚੋ ਵੱਡੀ ਗਿਣਤੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਹ ਸੰਮੇਲਨ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਅਤੇ ਵਿਸੇਸ਼ ਮਹਿਮਾਨ ਵਜੋਂ ਸੂਬਾ ਇੰਚਾਰਜ ਅਵਤਾਰ ਸਿੰਘ ਸ਼੍ਰੀ ਕਰੀਮਪੁਰੀ ਅਤੇ ਸ਼੍ਰੀ ਅਜੀਤ ਸਿੰਘ ਭੈਣੀ ਜੀ ਪੁੱਜੇ। ਸੰਮੇਲਨ ਵਿੱਚ ਪਹੁੰਚੇ ਸਮੂਹ ਆਗੂਆਂ ਅਤੇ ਵਰਕਰਾਂ ਵੱਲੋਂ ਡਾ. ਅੰਬੇਡਕਰ ਸਾਹਿਬ ਵੱਲੋਂ ਲੈ ਕੇ ਦਿੱਤੇ ਗਏ ਹੱਕਾਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਦੇ ਵਿਖਾਏ ਗਏ ਰਾਹ ਉਤੇ ਚੱਲਣ ਐਲਾਨ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀ ਬੈਨੀਵਾਲ ਜੀ ਨੇ ਕਿਹਾ ਕਿ ਜੇਕਰ ਪੰਜਾਬ ਦਾ ਦਲਿਤ ਤੇ ਪਿਛੜਾ ਵਰਗ ਖਤਮ ਹੋ ਜਾਵੇ, ਬਹੁਜਨ ਸਮਾਜ ਦੀ ਆਪਣੀ ਧੜੇਬੰਦੀ ਖਤਮ ਹੋ ਜਾਵੇ, ਤਾਂ ਬਹੁਜਨ ਸਮਾਜ ਪੰਜਾਬ ਦੇ ਤਖ਼ਤ ਦਾ ਭਾਗੀਦਾਰ ਬਣ ਸਕਦਾ ਹੈ। ਸ਼੍ਰੀ ਕਰੀਮਪੁਰੀ ਨੇ ਬੋਲਦਿਆਂ ਕਿਹਾ ਕਿ ਪਿਛਲੇ ਅੱਠ ਮਹੀਨੇ ਵਿੱਚ ਕੇਜਰੀਵਾਲ ਦੀਆਂ ਦਲਿਤ ਵਿਰੋਧੀ ਨੀਤੀਆ ਦਾ ਪਰਦਾ ਬੇਪਰਦ ਹੋ ਚੁੱਕਾ ਹੈ। ਇਸ ਲਈ ਸਮੂਹ ਵਰਕਰ ਤੇ ਲੀਡਰਸ਼ਿਪ ਸਾਹਿਬਾਨ ਨੂੰ ਇਕਜੁੱਟ ਹੋਕੇ ਬੂਥ ਪੱਧਰ ਤੇ ਡਟ ਜਾਣ ਦਾ ਸੰਦੇਸ਼ ਦਿੱਤਾ। ਸ਼੍ਰੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਅਜ਼ਾਦੀ ਦੀ 75 ਸਾਲਾਂ ਵਿਚ ਪਿਛੜਾ ਵਰਗ ਨਾਲ ਪੈਰ ਪੈਰ ਤੇ ਹੋਏ ਧੱਕਾ ਤੇ ਧੋਖਾ ਹੋਇਆ ਹੈ। ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਪਾਖੰਡ ਕਰਦੀ ਨਹੀਂ ਥਕਦੀ। ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਸਰਕਾਰੀ ਦਫ਼ਤਰਾਂ ਵਿੱਚ ਤਾਂ ਬਾਬਾ ਸਾਹਿਬ ਦੀ ਫੋਟੋ ਲਗਾਉਣ ਦਾ ਪਾਖੰਡ ਕੀਤਾ ਪ੍ਰੰਤੂ ਅੱਜ ਉਨ੍ਹਾਂ ਦੇ ਪਰਿਨਿਰਵਾਣ ਦਿਵਸ ਮੌਕੇ ਯਾਦ ਕਰਨਾ ਹੀ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਹੈ ਜੋ ਕਿ ਹੌਲੀ ਹੌਲੀ ਬਾਬਾ ਸਾਹਿਬ ਵੱਲੋਂ ਦਿੱਤੇ ਗਏ ਰਾਖਵਾਂਕਰਨ ਦੇ ਹੱਕ ਵੀ ਖੋਹਣ ਲੱਗੀ ਹੈ। ਉਨ੍ਹਾਂ ਕਿਹਾ ਕਿ ਹਰ ਦਿਨ ਉਤੇ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਵਾਲੀ ਭਗਵੰਤ ਮਾਨ ਸਰਕਾਰ ਅੱਜ ਬਾਬਾ ਸਾਹਿਬ ਜੀ ਦੇ ਪਰਿਨਿਰਮਾਣ ਦਿਵਸ ਮੌਕੇ ਨਾ ਇਸ਼ਤਿਹਾਰ ਦਿੱਤਾ ਅਤੇ ਨਾ ਕੋਈ ਸੂਬੇ ਵਿੱਚ ਸਮਾਗਮ ਕੀਤਾ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਹਰ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਦਲਿਤਾਂ ਉਤੇ ਹੋ ਰਹੇ ਅੱਤਿਆਚਾਰ ਖਿਲਾਫ ਦਿਨ ਰਾਤ ਇਕ ਕਰਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜੱਥੇਬੰਦ ਕਰਨ। ਸ ਗੜ੍ਹੀ ਨੇ ਕਿਹਾ ਕਿ ਬਾਬਾ ਸਾਹਿਬ ਦੇ ਸੁਪਨੇ ਆਰਥਿਕ ਅਤੇ ਸਮਾਜਿਕ ਆਜ਼ਾਦੀ ਨੂੰ ਪੂਰਾ ਕਰਨ ਲਈ ਬਸਪਾ ਡਟਕੇ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਸਾਡਾ ਟੀਚਾ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਐਮਪੀ ਜਿਤਾਕੇ ਦਿੱਲੀ ਭੇਜਣਾ ਹੈ। ਸ ਗੜ੍ਹੀ ਨੇ ਕਿਹਾ ਕਿ ਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਦੀ ਹੁਣ ਸਖਤ ਲੋੜ ਹੈ ਤਾਂ ਕਿ ਜੋ ਦਲਿਤਾਂ ਉਤੇ ਦਿਨੋਂ ਦਿਨ ਅੱਤਿਆਚਾਰ ਵਧਦਾ ਜਾ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦਲਿਤ ਸਮਾਜ ਨੂੰ ਨੀਲੇ ਝੰਡੇ ਹੇਠ ਜਥੇਬੰਦ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ, ਬੀਬੀ ਮੀਨਾ ਰਾਣੀ, ਜੋਗਾ ਸਿੰਘ ਪਨੋਦੀਆਂ, ਜਗਦੀਪ ਸਿੰਘ ਗੋਗੀ, ਲਾਲ ਸਿੰਘ ਸੁਲਹਾਣੀ, ਬੀਬੀ ਸੀਲਾ ਰਾਣੀ, ਲਖਵੀਰ ਸਿੰਘ ਨਿੱਕਾ, ਚਮਕੌਰ ਸਿੰਘ ਵੀਰ, ਪਰਵੀਨ ਬੰਗਾ, ਹਰਭਜਨ ਸਿੰਘ ਦੁਲਮਾਂ, ਭਾਗ ਸਿੰਘ ਸਰੀਹ, ਕੁਲਵੰਤ ਸਿੰਘ ਮੇਹਤੋਂ, ਸੁਖਦੇਵ ਸਿੰਘ ਸ਼ੀਰਾ, ਬਲਵਿੰਦਰ ਸਿੰਘ ਮਲਵਾਲ, ਵਕੀਲ ਅਵਤਾਰ ਕ੍ਰਿਸ਼ਨ, ਸੰਤ ਰਾਮ ਮੱਲੀਆਂ, ਹਰਦੇਵ ਸਿੰਘ ਤਰਖਾਣਬਧ, ਗੁਰਮੀਤ ਸਿੰਘ ਚੋਬਦਾਰਾਂ, ਰਾਜਿੰਦਰ ਭੀਖੀ, ਗੁਰਦੀਪ ਮਾਖਾ, ਦਰਸ਼ਨ ਸਿੰਘ ਝਲੂਰ, ਜਸਵੰਤ ਰਾਏ, ਗੁਰਮੇਲ ਚੁੰਬਰ, ਵਕੀਲ ਬਲਵਿੰਦਰ ਕੁਮਾਰ, ਵਿਜੇ ਯਾਦਵ, ਜਗਦੀਸ਼ ਸ਼ੇਰਪੁਰੀ, ਆਦਿ ਹਾਜ਼ਿਰ ਸਨ।