ਹਰਸ਼ ਬਲੱਡ ਡੋਨਰ ਸੋਸਾਇਟੀ ਨੇ ਨਵ-ਨਿਯੁਕਤ ਐਸ.ਐਮ.ਓ ਗੋਇਲ ਨੂੰ ਕੀਤਾ ਸਨਮਾਨਿਤ
SangholTimes/ਨਾਭਾ/06ਦਸੰਬਰ,12/22(sunita )- ਹਰਸ਼ ਬਲੱਡ ਡੋਨਰ ਸੋਸਾਇਟੀ ਦੀ ਟੀਮ ਵਲੋਂ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਦੀ ਅਗਵਾਈ ਵਿੱਚ ਨਵ-ਨਿਯੁਕਤ ਸੀਨੀਅਰ ਮੈਡੀਕਲ ਅਫ਼ਸਰ ਨਾਭਾ ਡਾ. ਸੰਜੇ ਗੋਇਲ ਨੂੰ ਸੋਸਾਇਟੀ ਦੀ ਪ੍ਰਤਿਮਾ ਦੇ ਕੇ ਸਨਮਾਨਿਤ ਕੀਤਾ ਗਿਆ,ਉਸ ਮੌਕੇ ਪ੍ਰਧਾਨ ਭਾਸ਼ੀ ਨੇ ਕਿਹਾ ਕਿ ਸਾਡੀ ਸੋਸਾਇਟੀ ਹਮੇਸ਼ਾ ਸਮਾਜ ਦੇ ਭਲੇ ਲਈ ਅੱਗੇ ਰਹਿੰਦੀ ਹੈ ਅਸੀਂ ਖੂਨ ਦਾਨ ਦੇ ਖੇਤਰ ਵਿੱਚ ਸਿਵਲ ਹਸਪਤਾਲ ਨਾਭਾ ਤੋਂ ਇਲਾਵਾ ਕਾਫੀ ਸਹਿਰਾ ਵਿੱਚ ਅੱਗੇ ਵੱਧ ਕੇ ਕਾਰਜ ਕਰਦੇ ਰਹਿੰਦੇ ਹਾਂ ਕਿਸੇ ਵੀ ਵਿਅਕਤੀ ਨੂੰ ਕਿਸੇ ਜਗਾ ਵੀ ਖੂਨ ਦੀ ਐਮਰਜੰਸੀ ਲੋੜ ਪੈਂਦੀ ਹੈ ਸਾਨੂੰ ਜਰੂਰ ਸੰਪਰਕ ਕਰੇ ਖੂਨ ਦਾਨ ਲਈ ਅਸੀਂ ਹਮੇਸ਼ਾ ਹਾਜਰ ਹਾਂ, ਡਾ.ਸੰਜੇ ਗੋਇਲ ਨੇ ਕਿਹਾ ਕੀ ਕਿਸੇ ਵੀ ਲੋੜਵੰਦ ਵਿਅਕਤੀ ਦੀ ਕਿਸੇ ਵੀ ਤਰਾਂ ਦੀ ਮਦਦ ਕਰਨਾ ਸੋਸਾਇਟੀ ਦਾ ਬਹੁਤ ਵੱਡਾ ਉਪਰਾਲਾ ਹੈ ਅਤੇ ਅਸੀਂ ਵੀ ਹਰਸ਼ ਬਲੱਡ ਡੋਨਰ ਸੋਸਾਇਟੀ ਨੂੰ ਹਰ ਤਰਾਂ ਦਾ ਬਣਦਾ ਸਹਿਯੋਗ ਦੇਣ ਲਈ ਤਿਆਰ ਹਾਂ ਸਿਵਲ ਹਸਪਤਾਲ ਨਾਭਾ ਦੀ ਟੀਮ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ, ਇਹਨਾਂ ਦੀ ਸੋਸਾਇਟੀ ਦਾ ਬਾਵਨ ਦਵਾਂਦਸੀ ਤਿਓਹਾਰ ਮੌਕੇ ਖੂਨ ਦਾਨ ਕਰਨ ਦੀ ਝਾਕੀ ਪੇਸ਼ ਕਰਨਾ ਵੀ ਉੱਤਮ ਉਪਰਾਲਾ ਹੈ ਜਿਸ ਨੂੰ ਦੇਖ ਕੇ ਲੋਕ ਖੂਨ ਦਾਨ ਕਰਨ ਲਈ ਵੱਧ ਚੜ ਕੇ ਹਿੱਸਾ ਲੈਣਗੇ,ਉਸ ਮੌਕੇ ਉਹਨਾ ਨਾਲ ਚੇਅਰਮੈਨ ਜਿਪਸੀ ਬਾਂਸਲ, ਵਾਇਸ ਪ੍ਰਧਾਨ ਅਮਨ ਬਾਂਸਲ ਧਾਰੋਕੀ, ਪਿੰਕੂ ਰਾਏ, ਹੇਮੰਤ ਗਾਬਾ, ਅਜੈ ਕੁਮਾਰ, ਪਾਰਸ ਅਰੋੜਾ ਆਦਿ ਹਾਜਰ ਸਨ