ਕੇਜਰੀਵਾਲ ਦੀ ਰਾਜਨੀਤਕ ਇਮਾਨਦਾਰੀ ਉੱਤੇ ਦਿੱਲੀਂ ਦੀ ਜਨਤਾ ਨੇ ਲਗਾਈ ਮੋਹਰ
ਦਿੱਲੀ ਐਮਸੀਡੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ
SangholTimes/ਚੰਡੀਗੜ(ਨਾਗਪਾਲ)07/12/2022 – ਆਮ ਆਦਮੀ ਪਾਰਟੀ ਚੰਡੀਗੜ ਦੀ ਯੂਨਿਟ ਨੇ ਦਿੱਲੀ ਦੀਆਂ ਐਮਸੀਡੀ ਚੋਣਾਂ ਵਿੱਚ ਰਿਜਲਟ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਆਉਂਦੇ ਹੀ ਚੰਡੀਗੜ ਪਾਰਟੀ ਦੇ ਵਰਕਰਾਂ ਨੇ ਢੋਲ ਦੇ ਨਗਾਰਿਆਂ ਨਾਲ ਜਸ਼ਨ ਮਨਾਇਆ ਗਿਆ,
ਲੱਡੂ ਵੰਡੇ ਗਏ, ਵਰਕਰਾਂ ਨੇ ਭੰਗੜਾ ਪਾਇਆ ਤੇ ਜਸ਼ਨ ਮਨਾਇਆ ਗਿਆ l ਇਸ ਦੋਰਾਨ ਪਾਰਟੀ ਵਰਕਰਾਂ ਦਾ ਜੋਸ਼ ਦੇਖਣ ਵਾਲਾ ਬਣਦਾ ਸੀ l ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਪ੍ਰੇਮ ਗਰਗ ਨੇ ਮੀਡੀਆ ਨੂੰ ਸੰਬੋਧਨ ਕਰਦੇ ਦੱਸਿਆ ਕਿ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਉੱਤੇ ਮੋਹਰ ਲਗਾ ਦਿੱਤੀ ਹੈ l ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਨਾਏ, ਪਰ ਦਿੱਲੀ ਦੀ ਜਨਤਾ ਨੇ ਕੇਜਰੀਵਾਲ ਮਾਡਲ ਅਤੇ ਕੂੜੇ ਤੋਂ ਛੁਟਕਾਰਾ ਦਿਵਾਉਣ ਲਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਈਆਂ ਜਿਸ ਦਾ ਨਤੀਜਾ ਅਸੀਂ ਅੱਜ ਦੇਖ ਰਹੇ ਹਾਂ l ਇਸ ਮੋਕੇ ਆਮ ਆਦਮੀ ਪਾਰਟੀ ਦੇ ਸਹਿ ਪ੍ਰਭਾਰੀ ਪ੍ਰਦੀਪ ਛਾਬੜਾ ਵੀ ਹਾਜ਼ਰ ਸਨ l ਉਹਨਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਅਰਵਿੰਦ ਕੇਜਰੀਵਾਲ ਦੇ ਵਿਕਾਸ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਖੁੱਲਕੇ ਸਮਰਥਨ ਕਰ ਰਹੀ ਹੈ l ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਅਗਲੇ ਮਹੀਨੇ ਅਸੀਂ ਚੰਡੀਗੜ ਵਿੱਚ ਆਪਣਾ ਮੇਅਰ ਬਨਾਉਣ ਜਾਂ ਰਹੇ ਹਾਂ ਇਸ ਦੋਰਾਨ ਪਾਰਟੀ ਤਰਫੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ,ਕੋਂਸਲਰ ਜਸਬੀਰ ਸਿੰਘ ਲਾਡੀ, ਜਸਬੀਰ ਕੌਰ,ਰਾਮ ਚੰਦਰ ਯਾਦਵ,ਪੂਨਮ ਤਰੁੱਣਾ ਮਹਿਤਾ,ਅੰਜੂ ਕਟਿਆਲ,ਪ੍ਰੇਮ ਲਤਾ,ਮਨਵੀਰ, ਪਾਰਟੀ ਦੇ ਸੀਨੀਅਰ ਨੇਤਾ ਅਤੇ ਸੈਂਕੜੇ ਦੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ l ਵਾਰਡ ਨੰਬਰ 17 ਦੇ ਕੋਂਸਲਰ ਦਮਨਪ੍ਰੀਤ ਸਿੰਘ ਮੁਬੰਈ ਵਿਆਹ ਤੇ ਗਏ ਹੋਣ ਕਰਕੇ ਉਹਨਾਂ ਨੇ ਉੱਥੋ ਹੀ ਮੋਬਾਈਲ ਉੱਤੇ ਹੀ ਪ੍ਰਦੇਸ਼ ਪ੍ਰਧਾਨ ਪ੍ਰੇਮ ਗਰਗ ਤੇ ਸਹਿ ਪ੍ਰਭਾਰੀ ਪ੍ਰਦੀਪ ਛਾਬੜਾ ਨੂੰ ਵਧਾਈ ਦੇਕੇ ਪਾਰਟੀ ਦੀ ਖੁਸ਼ੀ ਵਿੱਚ ਸ਼ਾਮਲ ਹੋਏ l