ਪੰਜਾਬ ਵਿਧਾਨ ਸਭਾ ਸ਼ੈਸ਼ਨ ਦੇ ਦੂਜੇ ਦਿਨ ਹੋਈ ਤਿੱਖੀ ਬਹਿਸ, ਵਿਜੀਲੈਂਸ ਕਾਰਵਾਈ ਨੂ ਲੈਕੇ ਭਿੜੇ ਮੁੱਖ ਮੰਤਰੀ ‘ਤੇ ਬਾਜਵਾ
Sanghol Times/ਚੰਡੀਗੜ੍ਹ/06 ਮਾਰਚ,2023ਫਤਹਿਗੜ੍ਹ ਸਾਹਿਬ(ਮਲਕੀਤ) – ਪੰਜਾਬ ਵਿਧਾਨ ਸਭਾ ਦੇ ਬਜ਼ਟ ਸ਼ੈਸ਼ਨ ਇਜਲਾਸ ਦਾ ਦੂਜਾ ਦਿਨ ਪ੍ਰਸ਼ਨ ਕਾਲ ਦੇ ਚਲਦਿਆਂ ਦੁਪਹਿਰ ਤੱਕ ਸ਼ਾਂਤੀ ਭਰਪੂਰ ਰਿਹਾ, ਪਰ ਲੰਚ ਮਗਰੋਂ ਖੂਬ ਹੰਗਾਮਾ ਦੇਖਣ ਨੂੰ ਮਿਲਿਆ। ਇਸ ਦੌਰਾਨ ਵਿਜੀਲੈਂਸ ਕਾਰਵਾਈ ਦੇ ਮੁੱਦੇ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਜਮਕੇ ਬਹਿਸ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ‘ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਤੁਸੀਂ ਪੰਜਾਬ ਦੀ ਬਦਨਾਮੀ ਝੱਲ ਸਕਦੇ ਹੋ, ਪਰ ਕਾਂਗਰਸ ਦੀ ਨਹੀਂ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚੋਂ ਜੋ ਵੀ ਗਲਤੀ ਕਰੇਂਗਾ ਉਹ ਵੀ ਅੰਦਰ ਜਾਵੇਗਾ। ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਦੇ ਨਾਂ ਗੈਗਸਟਰਾਂ ਨਾਲ ਮਿਲਾਉਣ ਦੀ ਗੱਲ ਕਹੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰ ਮਾਮਲੇ ਦੀ ਜਾਂਚ ਵਿੱਚ ਸਮਾਂ ਲੱਗਦਾ ਹੈ ਅਤੇ ਸਾਰਿਆਂ ਦੀ ਵਾਰੀਂ ਆਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਪੰਜਾਬ ਦਾ ਇਕ ਪੈਸਾ ਵੀ ਖਾਧਾ ਹੈ, ਉਸਦਾ ਜਵਾਬਦੇਹ ਹੋਵੇਗਾ। ਸੋ ਇਸ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਬਜ਼ਟ ਇਜਲਾਸ ਦਾ ਦੂਜਾ ਦਿਨ ਕਾਫੀ ਹੰਗਾਮੇ ਭਰਪੂਰ ਰਿਹਾ। ਇਸ ਦੌਰਾਨ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ “ਆਪ” ਸਰਕਾਰ ਨੂੰ ਘੇਰਨ ਦਾ ਯਤਨ ਕੀਤਾ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਸਵਾਲਾਂ ਦੇ ਠੋਕਵੇਂ ਜੁਵਾਬ ਦਿੱਤੇ।