ਦ ਬੌਡੀ ਸ਼ੌਪ ਇੰਡੀਆ ਨੇ ਚੰਡੀਗੜ੍ਹ ਦੇ ਵਿੱਚ ਪਹਿਲਾ ਕਾਇਮ ਰਹਿਣ ਯੋਗ-ਕੇਂਦਰਿਤ ਐਕਟੀਵਿਸਟ ਵਰਕਸ਼ੌਪ ਸਟੋਰ ਖੋਲ੍ਹਿਆ ਹੈ
ਪੁਰਾਣੀ ਸੋਚ ਨੂੰ ਖਤਮ ਕਰਦੇ ਹੋਏ ਵਿਭਿੰਨਤਾ ਅਤੇ ਸਮਾਵੇਸ਼ ਦੇ ਦ੍ਰਿਸ਼ਟੀਕੋਣ ਦੇ ਨਾਲ “ਬਦਲਾਵ ਲਿਆਉਣ ਵਾਲੀ ਖੂਬਸੂਰਤੀ” ਨੂੰ ਮੁੜ ਦੋਹਰਾਇਆ ਹੈ
Sanghol Times/Tripurari Sharma/29,ਮਾਰਚ,2023: ਅਸਲ, ਬ੍ਰਿਟਿਸ਼ ਦਾ, ਵਧੀਆ ਬਿਊਟੀ ਬ੍ਰੈਂਡ, ਦ ਬੌਡੀ ਸ਼ੌਪ ਨੇ ਚੰਡੀਗੜ੍ਹ ਦੇ ਨੇਕਸਸ ਇਲਾਂਟੇ ਮਾਲ ਦੇ ਗਰਾਉਂਡ ਫਲੋਰ ਦੇ ਵਿੱਚ ਉਸਦੀ ਫਲੈਗਸ਼ਿਪ ਕਾਇਮ ਰਹਿਣ ਯੋਗ ਐਕਟੀਵਿਸਟ ਸ਼ੌਪ ਖੋਲ੍ਹੀ ਹੈ। ਦ ਬੌਡੀ ਸ਼ੈਪ ਪੂਰੀ ਦੁਨੀਆ ਦੇ ਵਿੱਚ ਇਸ ਲਈ ਜਾਣੀ ਜਾਂਦੀ ਹੈ ਕਿ ਵਪਾਰ ਵਧੀਆ ਕੰਮ ਕਰਨ ਦਾ ਇੱਕ ਬਲ ਹੈ, ਵਪਾਰਕ ਨੈਤਿਕਤਾ ਦੇ ਨਵੇਂ ਮਾਪਦੰਡਾਂ ਨੂੰ ਪੇਸ਼ ਕਰਨ ਦੇ ਲਈ ਮਸ਼ਹੂਰ ਹੈ, ਅਤੇ 45 + ਸਾਲਾਂ ਤੋਂ ਧਰਤੀ ਅਤੇ ਲੋਕਾਂ ਦੇ ਲਈ ਬਦਲਾਵ ਵਿੱਚ ਯੋਗਦਾਨ ਪਾਉਣ ਵਾਲਾ ਵਪਾਰ ਹੈ। ਬ੍ਰੈਂਡ ਦੀ ਸੰਬੰਧਿਤ ਐਕਟੀਵਿਸਟ ਭਾਵਨਾ ਨੂੰ ਕਾਇਮ ਰੱਖਦੇ ਹੋਏ ਅਤੇ ਇਸ ਨਵੇਂ ਸਟੋਰ ਦੀ ਸ਼ੁਰੂਆਤ ਦੇ ਮੌਕੇ ਤੇ, ਦ ਬੌਡੀ ਸ਼ੌਪ ਇੰਡੀਆ ਨੇ ਜਨਤਕ ਜੀਵਨ ਦੇ ਵਿੱਚ ਮਹਿਲਾ ਦੀ ਆਵਾਜ਼ਾਂ ਨੂੰ ਦਰਸਾਉਂਦੇ ਹੋਏ ਕਲਾ ਵੀ ਦਿਖਾਈ ਹੈ।
ਕਲਾ ਦੇ ਵਿੱਚ ਰਵਾਇਤੀ ਮਹਿਲਾ ਬੌਡੀ ਟਾਈਪ ਦਿਖਾਈ ਗਈ ਹੈ ਜੋ ਕਿ ਰੇਸ਼ੇ ਅਤੇ ਕਲੇ ਤੋਂ ਬਣੀ ਹੈ, ਜਿਹਨਾਂ ਨੇ ਸ਼ਹਿਰੀ ਅਤੇ ਉਦਯੋਗਿਕ ਕਚਰੇ ਨੂੰ ਫੜਿਆ ਹੈ। ਕਿਓਂਕਿ ਰੀਸਾਈਕਲਿੰਗ ਬੌਡੀਸ਼ਿਪ ਪਛਾਣ ਦਾ ਮੁੱਖ ਉਦੇਸ਼ ਹੈ, ਬ੍ਰੈਂਡ ਨੇ ਸਟੋਰ ਨੂੰ ਬਣਾਉਣ ਦੇ ਲਈ ਹੇਰਿਟੇਜ ਸਾਈਟ ਤੋਂ ਵੀ ਪ੍ਰੇਰਨਾ ਲਈ ਹੈ। ਇਹ ਬ੍ਰੈਂਡ ਦੇ ਲਈ ਕੁਦਰਤੀ ਕਦਮ ਹੈ, ਬੌਡੀ ਸ਼ੌਪ ਇੰਡੀਆ ਨੇ ਇਨ ਸਟੋਰ ਪਲਾਸਟਿਕ ਰੀਸਾਈਕਲਿੰਗ ਪ੍ਰੋਗਰਾਮ ਦੇ ਸੰਬੰਧ ਵਿੱਚ ਆਪਣੀ ਰਿਟਰਨ ਰੀਸਾਈਕਲ ਰਿਪੀਟ (ਆਰ ਆਰ ਆਰ) ਤੋਂ ਉਸਦੇ ਮਜ਼ਬੂਤ ਰੀਸਾਈਕਲਿੰਗ ਉਦੇਸ਼ਾਂ ਦੀ ਪ੍ਰਤੀਬੱਧਤਾ ਨੂੰ ਦ੍ਰਿੜ੍ਹ ਕੀਤਾ ਹੈ ਜਿਸ ਦੇ ਵਿੱਚ ਅਸਲ ਦੇ ਵਿੱਚ ਸਟੋਰ ਦੀਆ ਸਥਾਈ ਚੀਜ਼ਾਂ ਦੇ ਹਿੱਸੇ ਵਜੋਂ ਰੀਸਾਈਕਲ ਹੋਏ ਕਚਰੇ ਨੂੰ ਸ਼ਾਮਲ ਕੀਤਾ ਗਿਆ ਹੈ।
ਨਵੀਂ ਐਕਟੀਵਿਸਟ ਵਰਕਸ਼ੌਪ ਸਟੋਰ ਸਿਧਾਂਤ ਇੱਕ ਇੰਟਰੈਕਟਿਵ ਅਤੇ ਪ੍ਰਯੋਗਤਮਕ ਸਪੇਸ ਹੈ ਜੋ ਕਿ ਲੋਕਾਂ ਨੂੰ ਪ੍ਰੋਤਸਾਹਿਤ ਕਰਦਾ ਹੈ ਕਿ ਬ੍ਰੇਨ ਦੇ ਉਤਪਾਦ, ਅਭਿਆਨ ਦੇਖਣ ਅਤੇ ਇਹ ਪਤਾ ਕਰਨ ਕਿ ਕਿਵੇਂ, ਇਕੱਠਿਆਂ ਅਸੀਂ ਸਾਡੇ ਗ੍ਰਹਿ ਅਤੇ ਉਸਦੇ ਸਮਾਜ ਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਇਹ ਪ੍ਰਯੋਗਤਮਕ ਨਵਾਂ ਸਟੋਰ ਸਿਧਾਂਤ ਕਿਰਿਆ ਅਤੇ ਖੋਜ ਦੀ ਥਾਂ ਹੈ, ਜਿਤੁੱਠੇ ਖਰੀਦਾਰ ਆਉਂਦੇ ਹਨ ਅਤੇ ਬ੍ਰੈਂਡ ਦੇ ਲਾਜਵਾਬ ਬਿਊਟੀ ਉਤਪਾਦਾਂ ਅਤੇ ਨੈਤਿਕ ਉਦੇਸ਼ ਤੋਂ ਪ੍ਰੇਰਿਤ ਹੁੰਦੇ ਹਨ। ਇਹ ਪਤਾ ਕਰੋ ਕਿ ਕੀ ਚੀਜ਼ ਇਹ ਨਵੇਂ ਸਿਧਾਂਤ ਸਟੋਰ ਨੂੰ ਇੱਕ ਵਿਲੱਖਣ ਤਜਰਬਾ ਬਣਾਉਂਦੀ ਹੈ।
ਰਿਟਰਨ ਰੀਸਾਈਕਲ ਰਿਪੀਟ
ਦ ਬੌਡੀ ਸ਼ੌਪ ਦਾ ਉਦੇਸ਼ ਹੈ ਕਿ ਤੁਹਾਡੀਆਂ ਪਲਾਤਸਿਕ ਦੀਆਂ ਬੋਤਲਾਂ ਨੂੰ ਵਾਪਿਸ ਕਰਨਾ ਅਤੇ ਰੀਸਾਈਕਲ ਕਰਨਾ ਆਪਣੇ ਜੀਵਨ ਦੇ ਵਿੱਚ ਮੁੱਖ ਰੱਖਿਆ ਜਾਵੇ। ਨਵਾਂ ਐਕਟੀਵਿਸਟ ਵਰਕਸ਼ੌਪ ਸਟੋਰ ਗਾਹਕਾਂ ਦੀ ਮਦਦ ਕਰੇਗਾ ਕਿ ਆਪਣੀ ਬਿਊਟੀ ਉਤਪਾਦ ਪੈਕੇਜਿੰਗ ਨੂੰ ਆਸਾਨੀ ਦੇ ਨਾਲ ਰੀਸਾਈਕਲ ਕੀਤਾ ਜਾ ਸਕੇ। ਵਰਕਸ਼ੌਪ ਸਟੋਰ ਸਟਾਫ ਨੂੰ ਦੱਸੋ ਕਿ ਜੇਕਰ ਤੁਸੀਂ ਦ ਬੌਡੀ ਸ਼ੌਪ ਦੀਆਂ ਖਾਲੀ ਪਲਾਸਟਿਕ ਦੀਆਂ ਬੋਤਲਾਂ, ਟਬਾਂ, ਟਿਊਬ ਅਤੇ ਪੌਟਸ ਵਾਪਿਸ ਕਰਨਾ ਅਤੇ ਰੀਸਾਈਕਲ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ, ਕਚਰੇ ਦੇ ਡੱਬੇ ਦੇ ਵਿੱਚ ਆਪਣੀ ਖਾਲੀ ਪੈਕੇਜਿੰਗ ਸੁੱਟੋ ਤਾਂ ਜੋ ਸਥਾਨਕ ਭਾਗੀਦਾਰ ਇਸਨੂੰ ਰੀਸਾਈਕਲ ਅਤੇ ਰੀਪਰਪਸ ਕਰ ਸਕਣ। ਅਗਲੀ ਵਾਰ ਜਦੋਂ ਤੁਸੀਂ ਜਾਂਦੇ ਹੋਮ, ਦੁਬਾਰਾ ਰੀਸਾਈਕਲ ਕਰੋ! ਆਪਣੀ ਪੈਕੇਜਿੰਗ ਨੂੰ ਰੀਸਾਈਕਲ ਕਰਨਾ ਇੰਨਾ ਆਸਾਨ ਹੈ। ਇਹ ਚਾਹੇ ਛੋਟਾ ਕੰਮ ਹੈ ਜਿਸ ਦੇ ਨਾਲ ਵੱਡਾ ਬਦਲਾਵ ਹੋ ਸਕਦਾ ਹੈ।
ਕਾਇਮ ਰਹਿਣ ਯੋਗ ਸਟੋਰ ਦੀਆਂ ਸਥਾਈ ਚੀਜ਼ਾਂ
ਇਸ ਨਵੇਂ ਸਿਧਾਂਤ ਦੇ ਨਾਲ, ਦ ਬੌਡੀ ਸ਼ੌਪ ਆਪਣੀਆਂ ਮੂਲ ਚੀਜ਼ਾਂ ਵੱਲ ਧਿਆਨ ਦੇ ਰਿਹਾ ਹੈ ਅਤੇ ਅੱਗੇ ਦੀ ਸੋਚ ਅਤੇ ਵਾਤਾਵਰਨ ਦੇ ਤੌਰ ਤੇ ਪ੍ਰਗਤੀਸ਼ੀਲ ਹੋਣ ਦੇ ਆਪਣੇ ਜੋਸ਼ ਨੂੰ ਕਾਇਮ ਰੱਖ ਰਹੀ ਹੈ। ਸਟੋਰ ਦੇ ਵਿੱਚ ਕਾਇਮਰਹਿਂ ਯੋਗ ਚੀਜ਼ਾਂ ਹਨ ਜੋ ਕਿ ਰੀਕਲੇਮ ਹੋਈ ਲੱਕੜ ਅਤੇ ਰੀਸਾਈਕਲ ਹੋਏ ਪਲਾਸਟਿਕ ਤੋਂ ਬਣਾਈਆਂ ਗਈਆਂ ਹਨ ਤਾਂ ਜੋ ਵਾਤਾਵਰਨ ਫੁੱਟਪ੍ਰਿੰਟ ਨੂੰ ਘਟਾਇਆ ਜਾ ਸਕੇ। ਸਟੋਰ ਦੇ ਵਿੱਚ ਵਰਕਸ਼ੌਪ ਸਰਫੇਸ ਨੂੰ ਫ਼ੀਚਰ ਕੀਤਾ ਗਿਆ ਹੈ ਜੋ ਕਿ 100% ਰੀਸਾਈਕਲ ਹੋਈ ਸਮੱਗਰੀ ਤੋਂ ਬਣਿਆ ਹੈ, ਨਹੀਂ ਤਾਂ ਇਹ ਲੈਂਡਫਿਲ ਦੇ ਵਿੱਚ ਜਾਣਾ ਸੀ।
ਸ਼ਹਿਰ ਅਤੇ ਸਮਾਜਿਕ ਰਿਸ਼ਤਾ
ਸ਼ਹਿਰ, ਕਲਾ, ਅਤੇ ਸੰਸਕ੍ਰਿਤੀ ਦੀ ਭਾਵਨਾ ਦੀ ਇੱਜ਼ਤ ਕਰਦੇ ਹੋਏ ਜੋ ਕਿ ਚੰਡੀਗੜ੍ਹ ਦੇ ਲਈ ਵਿਲੱਖਣ ਹੈ, ਦ ਬੌਡੀ ਸ਼ੌਪ ਨੇ ਸ਼ਹਿਰ ਤੋਂ ਆਪਣੀ ਪ੍ਰੇਰਨਾ ਲਈ ਹੈ ਜੋ ਕਿ ਨਵੇਂ ਸਟੋਰ ਦੇ ਵਿੱਚ ਖਾਸ ਹੈ। ਸਪੇਸ ਤੇ ਹੋਨੀ ਕੌਸ਼ਲ ਦੀ ਇਮੋਟਿਵ ਵਾਲ ਪੇਂਟਿੰਗ ਪ੍ਰਦਰਸ਼ਿਤ ਹੈ, ਇੱਕ ਤੀਜੀ ਪੀੜ੍ਹੀ ਦਾ ਮੂਰਤੀਕਾਰ ਹੈ, ਜੋ ਕਿ ਵੱਖ ਵੱਖ ਮਹਿਲਾ ਦੀ ਬੌਡੀ ਸ਼ੇਪ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਨਾਲ ਹੀ ਵਿਭਿੰਨਤਾ ਅਤੇ ਸਵੀਕ੍ਰਿਤੀ ਦੇ ਸਿਧਾਂਤ ਨੂੰ ਪੁਰਾਣੀ ਸੋਚ ਨੂੰ ਹਟਾਉਂਦੇ ਹੋਏ ਦਰਸਾਉਂਦਾ ਹੈ। ਇਹ ਚੰਡੀਗੜ੍ਹ ਦੇ ਪ੍ਰਸਿੱਧ ਰੌਕ ਗਾਰਡਨ ਤੋਂ ਪ੍ਰੇਰਿਤ ਹੈ, ਜਿੱਥੇ ਕਈ ਮੂਰਤੀਆਂ ਹਨ ਜੋ ਕਿ ਰੀਸਾਈਕਲ ਹੋਏ ਸ਼ਹਿਰੀ ਅਤੇ ਉਦਯੋਗਿਕ ਕਚਰੇ ਤੋਂ ਨਿਰਮਿਤ ਹੈ। ਨਵੇਂ ਸਟੋਰ ਦੇ ਵਿੱਚ ਮੂਰਤੀਆਂ ਬੌਡੀ ਨੂੰ ਸਕਾਰਾਤਮਕ ਤੌਰ ਤੇ ਅਤੇ ਸਮਾਵੇਸ਼ੀ ਤੌਰ ਤੇ ਦਰਸਾਉਂਦੇ ਹਨ।
ਐਕਟੀਵਿਜ਼ਮ ਹੱਬ
ਨਵੇਂ ਸਟੋਰ ਵਿੱਚ ਇੱਕ ਐਕਟੀਵਿਜ਼ਮ ਹੱਬ ਵੀ ਹੈ ਜਿੱਥੇ ਲੋਕ ਬ੍ਰਾਂਡ ਦੀਆਂ ਐਕਟੀਵਿਸਟ ਜੜ੍ਹਾਂ ਬਾਰੇ ਪਤਾ ਕਰ ਸਕਦੇ ਹਨ ਅਤੇ ਨਾਲ ਹੀ ਮਹਿੱਮ ਚਲਾ ਸਕਦੇ ਹਨ ਜੋ ਕਿ ਲਿੰਗ ਸਮਾਨਤਾ ਤੋਂ ਲੈ ਕੇ ਕਾਸਮੈਟਿਕ ਜਾਨਵਰਾਂ ਦੀ ਜਾਂਚ ਦੇ ਮੁੱਦਿਆਂ ਨਾਲ ਜੁੜੀ ਸਮਾਜਿਕ ਤਬਦੀਲੀ ਨਾਲ ਸੰਬੰਧਿਤ ਹੈ। ਗਾਹਕ ਇਹ ਜਾਣ ਸਕਦੇ ਹਨ ਕਿ ਉਹ ਕਿਵੇਂ ਸ਼ਾਮਲ ਹੋ ਸਕਦੇ ਹਨ ਅਤੇ ਦ ਬਾਡੀ ਸ਼ੌਪ ਦੇ ਗਲੋਬਲ ਅਤੇ ਲੋਕਲ ਸਮੂਹਿਕ ਨਿਡਰ ਐਕਟੀਵਿਸਟ ਦੇ ਨਾਲ ਹੱਕਾਂ ਦੀ ਗੱਲ ਕਰ ਸਕਦੇ ਹਨ। ਲਾਂਚ ਦੇ ਮੌਕੇ ਤੇ, ਬ੍ਰਾਂਡ ਸਾਰੇ ਸਟੋਰ ਵਿਜ਼ਿਟਰਾਂ ਨੂੰ ਕਿਰਿਆਸ਼ੀਲ ਪਲਾਸਟਿਕ ਰੀਸਾਈਕਲਿੰਗ ਦੇ ਤਹਿਤ ਅਤੇ ਨਿੱਜੀ ਕਾਰਵਾਈ ਕਰਨ ਦੁਆਰਾ ਚੇਂਜਮੇਕਰ ਬਣਨ ਦਾ ਵਾਅਦਾ ਕੀਤਾ ਹੈ।
ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਉਤਪਾਦ
ਸਭ ਤੋਂ ਵੱਧ ਵਿਕਣ ਵਾਲੇ ਅਤੇ ਪਸੰਦ ਕੀਤੇ ਜਾਣ ਵਾਲੇ ਉਤਪਾਦਾਂ ਨੂੰ ਚੁਣੋ ਅਤੇ ਦੁਨੀਆ ਭਰ ਦੇ ਗਾਹਕਾਂ ਦੁਆਰਾ ਪਸੰਦ ਕੀਤੇ ਜਾਣ ਵਾਲੇ ਨਾਇਕਾਂ ਨੂੰ ਫ਼ੀਚਰ ਕਰੋ। ਸਿੰਗਲ ਸਮੱਗਰੀ ਦੇ ਸੰਬੰਧ ਵਿੱਚ – ਉਹਨਾਂ ਵਿੱਚੋਂ ਬਹੁਤ ਸਾਰੇ ਬ੍ਰਾਂਡ ਦੇ ਕਮਿਊਨਿਟੀ ਫੇਅਰ ਟਰੇਡ ਪ੍ਰੋਗਰਾਮ ਦੁਆਰਾ ਪ੍ਰਾਪਤ ਕੀਤੇ ਗਏ – ਟੀ ਟ੍ਰੀ, ਚਾਰਕੋਲ ਅਤੇ ਹੈਂਪ ਵਰਗੀਆਂ ਰੇਂਜਾਂ ਉਹਨਾਂ ਦੇ ਹਾਰਡ ਵਰਕਿੰਗ ਫਾਰਮੂਲਿਆਂ ਲਈ ਮਨਪਸੰਦ ਬਣ ਗਈਆਂ ਹਨ। ਬਾਡੀ ਸ਼ੌਪ ਦਾ ਵਧੀਆ ਸਟਾਫ ਇਹਨਾਂ ਪ੍ਰਤੀਕ ਉਤਪਾਦਾਂ ਦਾ ਅਨੁਭਵ ਕਰਨ ਲਈ ਪ੍ਰਦਰਸ਼ਨਾਂ, ਅਨੁਕੂਲਿਤ ਸੁਝਾਅ ਅਤੇ ਨਵੇਂ ਤਰੀਕੇ ਪੇਸ਼ ਕਰਦਾ ਹੈ।
ਗਿਫ਼ਟਿੰਗ ਸਟੇਸ਼ਨ
ਇਥੇ ਗਿਫਟਿੰਗ ਸਟੇਸ਼ਨ ਵੀ ਮੌਜੂਦ ਹੈ, ਤੁਹਾਡੇ ਵਿਸ਼ੇਸ਼ ਵਿਅਕਤੀ ਨੂੰ ਖਾਸ ਮਹਿਸੂਸ ਕਰਾਉਣ ਦੇ ਬੇਅੰਤ ਤਰੀਕੇ ਹਨ। ਸਟਿੱਕਰਾਂ, ਰਿਬਨਾਂ ਅਤੇ ਰੀਸਾਈਕਲ ਕਰਨ ਯੋਗ ਕਾਗਜ਼ਾਂ ਨਾਲ ਰਚਨਾਤਮਕ ਬਣੋ ਅਤੇ ਵਿਅਕਤੀਗਤ ਤੋਹਫ਼ੇ ਦਵੋ ਤਾਂ ਜੋ ਜਿਹਨਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਨੂੰ ਖਾਸ ਮਹਿਸੂਸ ਕਰ ਸਕੋ।
ਐਕਟੀਵਿਸਟ ਦੀ ਇੱਕ ਟੀਮ
ਹਮੇਸ਼ਾ ਵਾਂਗ, ਬਾਡੀ ਸ਼ੌਪ ਦੀਆਂ ਵਧੀਆ, ਜਾਣਕਾਰ ਐਕਟੀਵਿਸਟ ਵਰਕਸ਼ਾਪ ਸਟੋਰ ਟੀਮਾਂ ਖਰੀਦਦਾਰਾਂ ਦੇ ਵਧੀਆ ਤਜਰਬੇ ਦਾ ਕਾਰਨ ਬਣਨਗੀਆਂ ਅਤੇ ਨਵੇਂ ਤਰੀਕੇ ਦੇ ਨਾਲ ਉਤਪਾਦਾਂ ਦਾ ਇਸਤੇਮਾਲ ਕਰਨਗੀਆਂ। ਉਹ ਮਾਹਰ ਸਲਾਹ, ਵਿਅਕਤੀਗਤ ਮੇਕਓਵਰ ਅਤੇ ਸਰੀਰ ਦੀ ਦੇਖਭਾਲ, ਤਵਚਾ ਦੀ ਦੇਖਭਾਲ ਅਤੇ ਵਾਲਾਂ ਦੀ ਦੇਖਭਾਲ ਦੇ ਅਨੁਭਵੀ ਪ੍ਰਦਰਸ਼ਨਾਂ ਦੀ ਪੇਸ਼ਕਸ਼ ਕਰਕੇ ਖੁਸ਼ ਹੋਣਗੇ। ਅਤੇ, ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਉਹ ਬਾਡੀ ਸ਼ੌਪ ਦੀਆਂ ਹਾਲੀਆ ਮੁਹਿੰਮਾਂ, ਵਾਤਾਵਰਣ, ਅਤੇ ਸਮਾਜਿਕ ਨਿਆਂ ਦੀਆਂ ਗਤੀਵਿਧੀਆਂ ਨੂੰ ਸਾਂਝਾ ਕਰਨਗੇ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਵੀ ਉਤਸ਼ਾਹਿਤ ਹੋਣਗੇ ਅਤੇ ਅਸੀਂ ਇੱਕ ਵਧੀਆ ਅਤੇ ਵਧੇਰੇ ਸੁੰਦਰ ਸੰਸਾਰ ਕਿਵੇਂ ਬਣਾ ਸਕਦੇ ਹਾਂ ਇਸ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨਗੇ।
ਹਰਮੀਤ ਸਿੰਘ – ਵਾਈਸ ਪ੍ਰੈਜ਼ੀਡੈਂਟ, ਮਾਰਕੀਟਿੰਗ ਈ ਕਾਮਰਸ ਐਂਡ ਪ੍ਰੋਡਕਟ, ਏਸ਼ੀਆ ਸਾਊਥ, ਬੌਡੀ ਸ਼ੈਪ ਇੰਡੀਆ ਨੇ ਕਿਹਾ, “ਸਾਨੂੰ ਖੁਸ਼ੀ ਹੈ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਆਪਣਾ ਪਹਿਲਾਂ ਫਲੈਗਸ਼ਿਪ ਐਕਟੀਵਿਸਟ ਵਰਕਸ਼ੌਪ ਸਟੋਰ ਖੋਲ ਰਹੇ ਹਾਂ। 2019 ਤੋਂ, ਅਸੀਂ ਸਮਾਜਿਕ ਅਤੇ ਵਾਤਾਵਰਨ ਦੇ ਨਿਆਂ ਦੇ ਸੰਬੰਧ ਵਿੱਚ ਮੁਹਾਰਤ ਹਾਸਿਲ ਕੀਤੀ ਹੈ। ਵੱਧ ਰਹੇ ਨੌਜਵਾਨ ਦਰਸ਼ਕਾਂ ਅਤੇ ਸਮਾਜਿਕ ਅਸਮਾਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਡੇ ਵਰਗਾ ਬ੍ਰੈਂਡ ਜਨਤਕ ਗੱਲਬਾਤ ਕਰਨ ਅਤੇ ਬਦਲਾਵ ਲਿਆਉਣ ਦੇ ਵਿੱਚ ਖਾਸ ਕਰਕੇ ਮਹਿਲਾਵਾਂ ਦੇ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅਸੀਂ ਮੰਨਦੇ ਹਾਂ ਕਿ ਸਾਡਾ ਐਕਟੀਵਿਸਟ ਵਰਕਸ਼ੌਪ ਸਟੋਰ ਅਤੇ ਸਥਾਨਕ ਉਚਿਤ ਪਹਿਲੂ ਇਸ ਦਿਸ਼ਾ ਦੇ ਵਿੱਚ ਸਹੀ ਕਦਮ ਹਨ ਅਤੇ ਅਸੀਂ ਆਪਣੇ ਸਾਰੇ ਗਾਹਕਾਂ ਨੂੰ ਪ੍ਰੋਤਸਾਹਿਤ ਕਰਾਂਗੇ ਕਿ ਸਮਾਜਿਕ ਅਤੇ ਵਾਤਾਵਰਨ ਨਿਆਂ ਦਾ ਮੁੱਖ ਤੌਰ ਤੇ ਹਿੱਸਾ ਬਣਨ।
ਪੰਜਾਬ, ਖਾਸ ਕਰਕੇ ਚੰਡੀਗੜ੍ਹ ਭਾਰਤ ਦੀ ਇੱਕ ਪ੍ਰਾਇਮਰੀ ਮਾਰਕਿਟ ਹੈ। ਸਾਡਾ ਸਾਡੇ ਹਾਲ ਹੀ ਦੇ ਵਿੱਚ ਬਣੇ ਸਟੋਰ ਦੇ ਲਈ ਇੱਕ ਵਿਲੱਖਣ ਦ੍ਰਿਸ਼ਟੀਕੋਣ ਸੀ ਅਤੇ ਅਸੀਂ ਬਦਲਾਵ ਲਿਆਉਣ ਵਾਲੇ ਬਿਊਟੀ ਬ੍ਰੈਂਡ ਦੇ ਮੁੱਲਾਂ ਨੂੰ ਦਰਸਾਉਂਦੇ ਹੋਏ ਆਪਣੇ ਮੁੱਖ ਮੁੱਲ ਅਤੇ ਸਿਧਾਂਤ ਪ੍ਰਤੀਬਿੰਬਤ ਕਰਨੇ ਚਾਹੁੰਦੇ ਹੋ। ਚੰਡੀਗੜ੍ਹ ਦੇ ਰੌਕ ਗਾਰਡਨ ਨੇ ਉਸਦੇ ਲਈ ਇੱਕ ਉਚਿਤ ਪ੍ਰੇਰਨਾ ਸਰੋਤ ਹੋਣਾ ਸਾਬਿਤ ਕੀਤਾ ਹੈ। ਇਸਦੇ ਨਾਲ, ਅਸੀਂ ਸਾਡੇ ਗਾਹਕਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦੇ ਹਾਂ ਕਿ ਉਹ ਸਮਾਵੇਸ਼ ਨੂੰ ਸਮਝਣ ਅਤੇ ਪੁਰਾਣੀ ਸੋਚ ਨੂੰ ਖਤਮ ਕਰਨ।
ਗਾਹਕਾਂ ਨੂੰ ਇੱਕ ਵਧੀਆ ਅਨੁਭਵ ਦੇਣ ਦੀ ਕੋਸ਼ਿਸ਼ ਵਿੱਚ, ਵਰਕਸ਼ਾਪ ਐਕਟੀਵਿਸਟ ਸਟੋਰ ਗਾਹਕਾਂ ਨੂੰ ਸਮਾਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਨਾ ਦਿੰਦਾ ਹੈ। ਹੁਣੇ ਹੁਣੇ ਖੋਲ੍ਹਿਆ ਗਿਆ ਸਟੋਰ ਗਾਹਕਾਂ ਨੂੰ ਪਲਾਸਟਿਕ ਰੀਸਾਈਕਲਿੰਗ ਵੱਲ ਛੋਟੀਆਂ ਪਹਿਲਕਦਮੀਆਂ ਰਾਹੀਂ ਦ ਬਾਡੀ ਸ਼ੌਪ ਦੇ ਨਾਲ ਇੱਕ ਤਬਦੀਲੀ-ਮੇਕਰ ਬਣਨ ਦਾ ਵਾਅਦਾ ਕਰਦਾ ਹੈ। ਅਤੇ ਬ੍ਰਾਂਡ ਦੇ ਹੋਰ ਸਟੋਰਾਂ ਦੀ ਤਰ੍ਹਾਂ, ਇਸ ਵਿੱਚ ਵੀ ਗਾਹਕਾਂ ਦਾ ਮਾਰਗਦਰਸ਼ਨ ਕਰਨ ਲਈ ਪੇਸ਼ੇਵਰਾਂ ਦੀ ਇੱਕ ਟੀਮ ਹੋਵੇਗੀ।
ਬਾਡੀ ਸ਼ੌਪ ਨੇ, ਇਸਦੇ ਐਕਟੀਵਿਸਟ ਡੀਐਨਏ ਦੇ ਨਾਲ, 40+ ਸਾਲਾਂ ਤੋਂ ਸੁੰਦਰਤਾ ਉਦਯੋਗ ਵਿੱਚ ਮੁੱਖ ਬਦਲਾਵ ਕੀਤਾ ਹੈ ਅਤੇ ਸਥਿਰਤਾ ਅਤੇ ਸਮਾਨਤਾ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਇਥੇ ਕੁੱਲ 200 ਤੋਂ ਵੱਧ ਸਟੋਰ ਹਨ, ਬ੍ਰਾਂਡ ਦੇ ਪੂਰੇ ਭਾਰਤ ਵਿੱਚ 20 ਤੋਂ ਵੱਧ ਵਰਕਸ਼ਾਪ ਐਕਟੀਵਿਸਟ ਸਟੋਰ ਹਨ, ਜਿਨ੍ਹਾਂ ਵਿੱਚੋਂ ਹਰ ਇੱਕ ਸਥਿਰਤਾ ਅਤੇ ਪ੍ਰਣਾਲੀਗਤ ਤਬਦੀਲੀ ਲਿਆਉਣ ਦੇ ਵੱਖ-ਵੱਖ ਪਹਿਲੂਆਂ ਤੇ ਕੇਂਦਰਿਤ ਹੈ।
ਬਾਡੀ ਸ਼ਾਪ ਬਾਰੇ-
ਡੇਮ ਅਨੀਤਾ ਰੌਡਿਕ ਦੁਆਰਾ ਬ੍ਰਾਇਟਨ, ਇੰਗਲੈਂਡ ਵਿੱਚ 1976 ਵਿੱਚ ਸਥਾਪਿਤ, ਦ ਬੌਡੀ ਸ਼ੌਪ ਇੱਕ ਗਲੋਬਲ ਸੁੰਦਰਤਾ ਬ੍ਰਾਂਡ ਅਤੇ ਇੱਕ ਪ੍ਰਮਾਣਿਤ ਬੀ ਕਾਰਪ ਟੀ ਐਮ ਹੈ। ਬਾਡੀ ਸ਼ੌਪ ਸੰਸਾਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਜੋ ਕਿ ਉੱਚ-ਗੁਣਵੱਤਾ, ਕੁਦਰਤੀ ਤੌਰ ‘ਤੇ ਪ੍ਰੇਰਿਤ ਸਕਿਨਕੇਅਰ, ਬਾਡੀ ਕੇਅਰ, ਵਾਲਾਂ ਦੀ ਦੇਖਭਾਲ ਅਤੇ ਨੈਤਿਕ ਤੌਰ ‘ਤੇ ਅਤੇ ਸਥਾਈ ਤੌਰ ‘ਤੇ ਤਿਆਰ ਕੀਤੇ ਮੇਕ-ਅੱਪ ਦੀ ਪੇਸ਼ਕਸ਼ ਕਰਕੇ ਕੀਤਾ ਗਿਆ ਹੈ। ਇਸ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਵਧੀਆ ਕਾਰੋਬਾਰ ਇੱਕ ਤਾਕਤ ਹੈ, ਇਹ ਲੋਕਚਾਰ ਅਜੇ ਵੀ ਬ੍ਰਾਂਡ ਦੀ ਡ੍ਰਾਈਵਿੰਗ ਫੋਰਸ ਹੈ।
ਬਾਡੀ ਸ਼ੌਪ 72 ਤੋਂ ਵੱਧ ਦੇਸ਼ਾਂ ਵਿੱਚ ਲਗਭਗ 3200 ਪ੍ਰਚੂਨ ਸਥਾਨਾਂ ਦਾ ਸੰਚਾਲਨ ਕਰਦੀ ਹੈ। ਐਸੋਪ, ਏਵਨ ਅਤੇ ਨੈਚੂਰਾ ਦੇ ਨਾਲ, ਦ ਬੌਡੀ ਸ਼ੌਪ ਨੈਚੂਰਾ ਅਤੇ ਕੰਪਨੀ, ਇੱਕ ਗਲੋਬਲ, ਮਲਟੀ-ਚੈਨਲ ਅਤੇ ਮਲਟੀ-ਬ੍ਰਾਂਡ ਕਾਸਮੈਟਿਕਸ ਸਮੂਹ ਦਾ ਹਿੱਸਾ ਹੈ ਜੋ ਸਕਾਰਾਤਮਕ ਆਰਥਿਕ, ਸਮਾਜਿਕ ਅਤੇ ਵਾਤਾਵਰਣ ਪ੍ਰਭਾਵ ਪੈਦਾ ਕਰਨ ਲਈ ਵਚਨਬੱਧ ਹੈ। ਗਰੁੱਪ ਦੀਆਂ ਚਾਰ ਕੰਪਨੀਆਂ ਸਕਾਰਾਤਮਕ ਆਰਥਿਕ, ਸਮਾਜਿਕ ਅਤੇ ਵਾਤਾਵਰਣ ਪ੍ਰਭਾਵ ਪੈਦਾ ਕਰਨ ਲਈ ਵਚਨਬੱਧ ਹਨ। ਬਾਡੀ ਸ਼ੌਪ ਇੰਡੀਆ ਦਾ ਪ੍ਰਬੰਧਨ ਕਵੈਸਟ ਰਿਟੇਲ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਜਾਂਦਾ ਹੈ ਅਤੇ ਭਾਰਤ ਵਿੱਚ 2006 ਤੋਂ ਕਾਰਜਸ਼ੀਲ ਹੈ। ਬਾਡੀ ਸ਼ਾਪ ਦੇ ਦੇਸ਼ ਭਰ ਵਿੱਚ 180 ਸਟੋਰ ਹਨ।