ਗੁਰਦੁਆਰਾ ਸੈਕਟਰ 22 ਚਾਰ ਦਿਨਾਂ ਤੋਂ ਚਲ ਰਹੇ ਸਾਲਾਨਾ ਗੁਰਮਤਿ ਸਮਾਗਮ ਵਿੱਚ ਭਾਰੀ ਰੋਣਕਾਂ ਤੇ ਲੋਕਾਂ ਦੀ ਸ਼ਰਧਾ ਵੇਖਣ ਨੂੰ ਮਿਲੀ
—-
ਸੰਘੋਲ ਟਾਇਮਜ਼/15ਮਈ,2022/ਚੰਡੀਗੜ(ਨਾਗਪਾਲ) – ਗੁਰਦੁਆਰਾ ਸਾਹਿਬ ਸੈਕਟਰ 22 ਵਿਚ 4 ਦਿਨਾਂ ਤੋਂ ਸਾਲਾਨਾ ਗੁਰਮਤਿ ਸਮਾਗਮ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ । ਇਸ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਇਸ ਗੁਰਮਤਿ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰਕੇ ਗਏ ਹਨ । ਕਲ ਰਾਤ ਭਾਈ ਬਲਦੇਵ ਸਿੰਘ ਸਿਰਸਾ ਦੀ ਤਕਰੀਰ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਈ । ਭਾਈ ਕੁਲਦੀਪ ਸਿੰਘ ਵਡਾਲਾ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਦਿੱਤਾ, ਭਾਈ ਵਡਾਲਾ ਨੇ ਦੱਸਿਆ ਕਿ ਜਦੋਂ ਮੈਨੂੰ ਮੇਰੇ ਕੀਰਤਨ ਦੇ ਸਮੇਂ ਬਾਰੇ ਪੁੱਛਿਆ ਤਾਂ ਪ੍ਰਬੰਧਕਾਂ ਨੇ ਕਿਹਾ ਕਿ 10-11 ਦਾ ਸਮਾਂ ਹੈ ਤਾਂ ਮੈਂ ਕਿਹਾ ਕਿ ਉਸ ਵਕਤ ਸੰਗਤ ਬਹੁਤ ਘੱਟ ਹੋਵੇਗੀ। ਪਰ ਜਦੋਂ ਇੱਥੇ ਆਕੇ ਦੇਖਿਆ ਕਿ ਇਹ ਤਾਂ ਚੰਡੀਗੜ ਦੀ ਸੰਗਤ ਹੈ । ਧੰਨ ਗੁਰੂ ਨਾਨਕ ਦੇਵ ਜੀ ਤੇ ਧੰਨ ਤੁਹਾਡੀ ਸੰਗਤ ਇਸ ਮਹਾਨ ਗੁਰਮਤਿ ਸਮਾਗਮ ਨੂੰ ਸਫਲ ਬਨਾਉਣ ਦੀ ਸੇਵਾ ਸਮੂੰਹ ਇਲਾਕਾ ਨਿਵਾਸੀ ਸਾਧ ਸੰਗਤ, ਸੱਚਖੰਡ ਅੰਮ੍ਰਿਤ ਸ੍ਰੰਚਾਰ ਪਾਲਕੀ ਸਾਹਿਬ ਸੇਵਕ ਜੱਥਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਏਰੀਆ ਕੋਂਸਲਰ ਦਮਨਪ੍ਰੀਤ ਸਿੰਘ ਬਾਦਲ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਪੂਰਾ ਸਮਾਂ ਹਰ ਤਰਾਂ ਦੀ ਸਹਾਇਤਾ ਤੇ ਸੇਵਾ ਵਿੱਚ ਸਹਿਯੋਗ ਦਿੱਤਾ । ਦਮਨਪ੍ਰੀਤ ਸਿੰਘ ਬਾਦਲ ਅਤੇ ਗੁਰਜੋਤ ਸਿੰਘ ਸਾਹਨੀ ਨੇ ਸੰਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ । ਇਸ ਗੁਰਮਤਿ ਸਮਾਗਮ ਦੀ ਅੱਜ ਸਮਾਪਤੀ ਹੋਵੇਗੀ ।