2022 ਵਿੱਚ ਅਸੀਂ ਪੰਜਾਬੀਆਂ ਦੇ ਘਰ-ਘਰ ਜਾਕੇ ਉਨ੍ਹਾਂ ਦੀ ਵੋਟ ਮੰਗੀ ਸੀ ਅਤੇ ਹੁਣ ਮਾਨ ਸਰਕਾਰ ਘਰ-ਘਰ ਜਾਕੇ ਲੋਕਾਂ ਦੇ ਕੰਮ ਕਰ ਰਹੀ ਹੈ- ‘ਆਪ
ਜਲੰਧਰ ਨੂੰ ਦੇਸ਼ ਵਿੱਚ ਮਾਡਲ ਤੌਰ ‘ਤੇ ਵਿਕਸਿਤ ਕਰੇਗੀ ‘ਆਪ ਸਰਕਾਰ- ਮਲਵਿੰਦਰ ਸਿੰਘ ਕੰਗ
ਆਮ ਆਦਮੀ ਪਾਰਟੀ ਦਾ ਮਕਸਦ ਪਰਚਾ ਕਲਚਰ ਨੂੰ ਖ਼ਤਮ ਕਰਕੇ ਸਮੂਹ ਪੰਜਾਬੀਆਂ ਦੀ ਤਰੱਕੀ ਲਈ ਕੰਮ ਕਰਨਾ- ਕੰਗ
Sanghol Times/ਚੰਡੀਗੜ੍ਹ/18 ਮਈ,2023
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਸਰਕਾਰ ਦੇ ਪੰਜਾਬ ਲਈ ਏਜੰਡੇ ਬਾਰੇ ਦੱਸਿਆ ਅਤੇ ਨਾਲ ਹੀ ਉਨ੍ਹਾਂ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦੇ ਅਧੀਨ ਜਲੰਧਰ ਵਿਖੇ ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ਦੌਰਾਨ ਇਲਾਕੇ ਦੇ ਵਿਕਾਸ ਵਾਸਤੇ ਲਏ ਫ਼ੈਸਲਿਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ।
ਆਪਣੇ ਸੰਬੋਧਨ ਦੌਰਾਨ ਕੰਗ ਨੇ ਕਿਹਾ ਕਿ ‘ਆਪ ਦੇ ਲੱਖਾਂ ਵਲੰਟੀਅਰਾਂ ਨੇ 2022 ਵਿੱਚ ਘਰ-ਘਰ ਬੂਹਾ ਖੜ੍ਹਕਾ ਕੇ ਪੰਜਾਬੀਆਂ ਨੂੰ ਪਾਰਟੀ ਦੇ ਸੂਬੇ ਲਈ ਏਜੰਡੇ ਬਾਰੇ ਦੱਸਦਿਆਂ ਇੱਕ ਮੌਕਾ ਦੇਣ ਲਈ ਬੇਨਤੀ ਕੀਤੀ ਸੀ, ਅਤੇ ਹੁਣ ਮਾਨ ਸਰਕਾਰ ਦੀ ਵਾਰੀ ਹੈ ਅਤੇ ਉਹ ਘਰ-ਘਰ ਜਾਕੇ ਲੋਕਾਂ ਦੇ ਮਸਲੇ ਹੱਲ ਕਰ ਰਹੀ ਹੈ।
‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਬੀਤੇ ਦਿਨੀਂ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਏ ਫ਼ੈਸਲਿਆਂ ਬਾਰੇ ਦੱਸਦਿਆਂ ਮਲਵਿੰਦਰ ਕੰਗ ਨੇ ਕਿਹਾ ਕਿ ਸਰਕਾਰ ਨੇ ਜਲੰਧਰ ਸ਼ਹਿਰ ਦੇ ਕਾਇਆਕਲਪ ਵਾਸਤੇ 95 ਕਰੋੜ ਜਾਰੀ ਕਰ ਦਿੱਤੇ ਹਨ। ਨਾਲ ਹੀ ਪਿਛਲੇ ਛੇ ਸਾਲਾਂ ਤੋਂ ਅੜ੍ਹੇ ਆਦਮਪੁਰ ਦੇ ਰੋਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਮਾਨ ਨੇ ਜਲੰਧਰ ਨੂੰ ਦੇਸ਼ ਵਿੱਚ ਇੱਕ ਮਾਡਲ ਤੌਰ ‘ਤੇ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ।
ਕੰਗ ਨੇ ਕਿਹਾ ਕਿ ਜਿਵੇਂ ਅਰਵਿੰਦ ਕੇਜਰੀਵਾਲ ਦੇਸ਼ ਦੀ ਰਾਜਨੀਤੀ ਨੂੰ ਘੜ੍ਹ ਰਹੇ ਹਨ ਉਸੇ ਤਰ੍ਹਾਂ ਭਗਵੰਤ ਮਾਨ ਸੂਬੇ ਵਿੱਚ ‘ਪੰਜਾਬ ਦੀ ਤਰੱਕੀ’ ਦੇ ਏਜੰਡੇ ਉੱਪਰ ਕੰਮ ਕਰਦਿਆਂ ਲਗਾਤਾਰ ਕਿਸਾਨੀ, ਜਵਾਨੀ ਸਮੇਤ ਹਰ ਵਰਗ ਦੀ ਖੁਸ਼ਹਾਲੀ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੇ ਹਨ। ਕੰਗ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਪਰਚਾ ਕਲਚਰ ਨੂੰ ਖ਼ਤਮ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਮਾਨ ਸਰਕਾਰ ਹਰ ਪੱਖੋਂ ਪੰਜਾਬੀਆਂ ਦੀਆਂ ਉਮੀਦਾਂ ‘ਤੇ ਖ਼ਰਾ ਉਤਰ ਰਹੀ ਹੈ।
ਆਪਣੇ ਸੰਬੋਧਨ ਦੌਰਾਨ ਮਲਵਿੰਦਰ ਕੰਗ ਨੇ ਪੰਜਾਬ ਦੇ ਘੱਟ ਰਹੇ ਪਾਣੀ ਦੇ ਪੱਧਰ ‘ਤੇ ਚਿੰਤਾ ਜ਼ਾਹਿਰ ਕਰਦਿਆਂ ਉਸਨੂੰ ਬਚਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸਾਨੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ‘ਆਪ ਸਰਕਾਰ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁਚਾਉਣ ਵਾਸਤੇ ਉਪਰਾਲੇ ਕਰ ਰਹੀ ਹੈ। ਜਿਸਤੋਂ ਕਿਸਾਨ ਭਾਈਚਾਰਾ ਵੀ ਉਤਸ਼ਾਹਿਤ ਹੈ। ਕੰਗ ਨੇ ਮਾਨ ਸਰਕਾਰ ਦੇ ਪਿਛਲੇ ਇੱਕ ਸਾਲ ਦੇ ਕੰਮਾਂ ‘ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ ਪੈ ਰਹੀ ਹੈ ਜੋਕਿ ਸੂਬੇ ਦੇ ਭਵਿੱਖ ਲਈ ਇੱਕ ਚੰਗਾ ਸੰਕੇਤ ਹੈ।
—————————————————————————————————————————————————————————————
2022 में हमने लोगों के घर-घर जाकर वोट मांगा और अब सरकार घर-घर जाकर जनता का काम कर रही – ‘आप’
जालंधर को देश में एक मॉडल के रूप में विकसित करेगी आप सरकार – मलविंदर सिंह कंग
पर्चा कल्चर खत्म कर पंजाबियों की तरक्की के लिए काम कर रही आम आदमी पार्टी – कंग
Sanghol Times/चंडीगढ़/18 मई,2023
आम आदमी पार्टी(आप) पंजाब के मुख्य प्रवक्ता मलविंदर सिंह कंग ने मान सरकार की नई पहल ‘सरकार आपके द्वार’ की तारीफ की और कहा मुख्यमंत्री भगवंत मान के नेतृत्व में आप सरकार पंजाब के लोगों से किए अपने हर वादे को एक-एक कर पूरा कर रही है और राज्य की तरक्की के लिए दिन-रात काम कर रही है।
गुरुवार को चंडीगढ़ स्थित पार्टी कार्यालय में प्रेस कांफ्रेंस को संबोधित करते हुए कंग ने कहा कि ‘आप’ के लाखों कार्यकर्ता 2022 में लोगों के घर-घर गए और पंजाबियों से राज्य के विकास के लिए पार्टी के एजेंडे के बारे में बताकर उनसे एक मौका देने की गुहार लगाई। अब हमारी सरकार लोगों के घर जाकर उनकी समस्याओं का समाधान कर रही है।
जालंधर में मुख्यमंत्री भगवंत मान के नेतृत्व में कैबिनेट की बैठक ‘सरकार आपके द्वार’ अभियान के तहत लिए गए फैसलों के बारे में बताते हुए मलविंदर कंग ने कहा कि सरकार ने जालंधर शहर के कायाकल्प के लिए 95 करोड़ जारी किए हैं। साथ ही पिछले छह वर्षों से रूकी आदमपुर सड़क परियोजना का शिलान्यास करने के बाद मुख्यमंत्री मान ने जालंधर को देश में एक मॉडल के रूप में विकसित करने की घोषणा की है।
कंग ने कहा कि जिस तरह अरविंद केजरीवाल देश की राजनीति को आकार दे रहे हैं, उसी तरह भगवंत मान राज्य में ‘पंजाब की प्रगति’ के एजेंडे पर काम कर रहे हैं और बिना किसी भेदभाव के किसानों और नौजवानों समेत हर वर्ग की खुशहाली के लिए लगातार काम कर रहे हैं। कंग ने कहा कि आम आदमी पार्टी राज्य में पर्चा कल्चर को खत्म कर भाईचारे को मजबूत करने का काम कर रही है।
अपने संबोधन के दौरान मलविंदर कंग ने पंजाब में घटते जलस्तर पर चिंता जताते हुए इसे बचाने पर जोर दिया। उन्होंने कहा कि किसानों की जरूरतों को पूरा करने के लिए आप सरकार नहरों का पानी हर खेत तक पहुंचाने का प्रयास कर रही है। इस फैसले से कृषक समुदाय काफी उत्साहित है। कंग ने पिछले एक साल में मान सरकार के कामकाज पर संतोष जाहिर करते हुए कहा कि पंजाब में अब विदेश जाने का चलन बंद हो रहा है, जो राज्य के भविष्य के लिए अच्छा संकेत है।