
ਇੱਕ ਔਰਤ ਸਮੇਤ 6 ਨਸ਼ਾ ਤਸਕਰਾਂ ਕੋਲੋਂ 04 ਕਿੱਲੋ ਹੈਰੋਇਨ ਨਾਲ ਕੀਤੇ ਕਾਬੂ
ਚੰਡੀਗੜ੍ਹ/ਅੰਮ੍ਰਿਤਸਰ/SANGHOL-TIMES/05 ਮਈ,2025(ਮਲਕੀਤ ਸਿੰਘ ਭਾਮੀਆਂ) :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧੀ ਮੁਹਿੰਮ ਦੌਰਾਨ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 02 ਅੰਤਰਰਾਸ਼ਟਰੀ ਨਾਰਕੋ – ਤਸਕਰੀ ਕਾਰਟੈਲਾਂ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਇੱਕ ਔਰਤ ਸਮੇਤ 06 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾਂ ਕੋਲੋਂ 04 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਰਨਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਇੱਥੇੇ ਦਿੱਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਦੇ ਵਿਸ਼ਾਲ ਸਿੰਘ ਉਮਰ 23 ਸਾਲ, ਅੰਮ੍ਰਿਤਸਰ ਦੇ ਪਿੰਡ ਜਨੌਲ ਦੇ ਦੀਦਾਰ ਸਿੰਘ ਉਰਫ ਕਾਲੀ ਉਮਰ 50 ਸਾਲ, ਅੰਮ੍ਰਿਤਸਰ ਦੇ ਬਾਬਾ ਦੀਪ ਸਿੰਘ ਕਲੋਨੀ ਦੇ ਹਰਜੀਤ ਸਿੰਘ ਉਮਰ 38 ਸਾਲ ਉਰਫ ਜੀਤ, ਅੰਮ੍ਰਿਤਸਰ ਦੇ ਮਹੁੱਲਾ ਚੇਤੂਆਂ ਦੇ ਜੱਜ ਸਿੰਘ ਉਮਰ 19 ਸਾਲ ਅਤੇ ਅੰਮ੍ਰਿਤਸਰ ਦੇ ਕਪਟਗੜ੍ਹ ਦੀ ਜਸਬੀਰ ਕੌਰ ਉਮਰ 60 ਸਾਲ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਉਕਤ ਮੁਲਜ਼ਮਾਂ ਦੀ ਟੋਇਟਾ ਇਨੋਵਾ ਕਾਰ ਨੂੰ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਉਹ ਨਸ਼ਿਆਂ ਦੀ ਖੇਪ ਪਹੁਚਾਉਣ ਲਈ ਕਰ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਪਹਿਲੇ ਸਾਡਿਊਲ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸਨੂੰ ਮੁਲਜ਼ਮ ਸ਼ੈਵਨਬੀਰ ਚਲਾ ਰਿਹਾ ਸੀ, ਜੋ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਉਹ ਪਸ਼ੂ ਵਪਾਰ ਦੀ ਆੜ ਵਿੱਚ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਸੀ। ਮੁਲਜ਼ਮ ਜਸਵੀਰ ਕੌਰ ਕਥਿਤ ਤਸਕਰ ਰਣਜੀਤ ਸਿੰਘ ਉਰਫ ਚੀਤਾ ਦੇ ਗਿਰੋਹ ਨਾਲ ਜੂੜੀ ਹੋਈ ਹੈ ਅਤੇ ਭਾਰਤ ਸਰਹੱਦ ਪਾਰ ਤਸਕਰਾਂ ਦੇ ਸੰਪਰਕ ਵਿੱਚ ਸੀ। ਇਸ ਮਾਮਲੇ ਵਿੱਚ ਅਗਲੇਰੇ ਪਿਛਲੇਰੇ ਸੰਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀਸੀਪੀ ਸਿਟੀ ਜਗਜੀਤ ਸਿੰਘ ਵਾਲੀਆ, ਏਡੀਸੀਪੀ – 2 ਹਰਪਾਲ ਸਿੰਘ, ਏਸੀਪੀ ਪੱਛਮੀ ਸ਼ਿਵ ਦਰਸ਼ਨ ਸਿੰਘ ਦੀ ਨਿਗਰਾਨੀ ਅਤੇ ਐਸਐਚਓ ਥਾਣਾ ਛੇਹਰਟਾ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਇੱਕ ਖੁਫੀਆ ਅਪ੍ਰੇਸ਼ਨ ਤਹਿਤ ਨਸ਼ਾ ਤਸਕਰੀ ਦੇ ਇੰਨਾਂ ਦੋਵੇਂ ਸਾਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੈਵਨਬੀਰ ਸਿੰਘ ਪਿੱਛਲੇ ਪੰਜ ਸਾਲਾਂ ਤੋਂ ਵੱਕਰੀਆਂ ਦੀ ਖਰੀਦ / ਫਰੋਖਤ ਵਾਲੇ ਧੰਦੇ ਦੀ ਆੜ ਵਿੱਚ ਗਿਰੋਹ ਚਲਾ ਰਿਹਾ ਸੀ, ਜਿਸ ਤੋਂ ਹੋਰ ਜਾਇਦਾਦਾਂ ਤੋਂ ਇਲਾਵਾ ਅਪਣੇ ਪਿੰਡ ਵਿੱਚ ਵੱਡੀ ਕੋਠੀ ਬਣਾ ਲਈ ਹੈ। ਮੁਲਜ਼ਮ ਅਪਣੇ ਪਿੰਡ ਨੇੜੇ ਡਰੋਨ ਰਾਹੀ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਦਾ ਸੀ, ਜੋ ਅੰਤਰਰਾਸ਼ਟਰੀ ਸਰਹੱਦ ਦੇ ਬਹੁਤ ਨੇੜੇ ਹੈ। ਉਨ੍ਹਾਂ ਕਿਹਾ ਕਿ ਉਹ ਨਸ਼ੀਲੇ ਪਦਾਰਥਾਂ ਨੂੰ ਬਰਾਮਦਗੀ ਤੋਂ ਬਾਅਦ ਉਹ ਰਿਸ਼ਤੇਦਾਰਾਂ ਦੇ ਘਰਾਂ ‘ਚ ਛੁਪਾ ਦਿੰਦਾ ਸੀ ਅਤੇ ਬਾਆਦ ਵਿੱਚ ਅਪਣੇ ਸਾਥੀਆਂ ਦੀ ਮੱਦਦ ਨਾਲ ਅੱਗੇ ਵੰਡਦਾ ਸੀ। ਉਨ੍ਹਾਂ ਕਿਹਾ ਕਿ ਦੋਵਾਂ ਸਾਡਿਊਲਾਂ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਇੰਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਸੰਬੰਧ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21/ ਸੀ ਅਤੇ 27/ ਏ ਦੇ ਤਹਿਤ ਐਫਆਈਆਰ ਨੰਬਰ 104 ਮਿਤੀ 02/06/25 ਅਤੇ ਐਨਡੀਪੀਐਸ ਐਕਟ ਦੀ ਧਾਰਾ 21/ਸੀ ਅਤੇ 24 ਤਹਿਤ ਐਫਆਈਆਰ ਨੰਬਰ 106 ਮਿਤੀ 04/06/25 ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਵੱਖੋ – ਵੱਖਰੇ ਕੇਸ ਦਰਜ ਕੀਤੇ ਗਏ ਹਨ।
—-00—-
महिला समेत 06 नशा तस्कर गिरफ्तार,04 किलो हेरोइन बरामद
चंडीगढ़/अमृतसर/SANGHOL-TIMES/MAY 05,2025(मलकीत सिंह भामियां,translated by Jatinder Pal Singh):- मुख्यमंत्री भगवंत सिंह मान के दिशा-निर्देशों पर शुरू की गई नशा विरोधी मुहिम के दौरान अमृतसर कमिश्नरेट पुलिस ने 02 अंतरराष्ट्रीय नार्को-तस्करी गिरोहों का भंडाफोड़ किया है, जिसमें एक महिला समेत 06 नशा तस्करों को गिरफ्तार किया गया है, जिनसे 04 किलो हेरोइन बरामद की गई है। यह जानकारी वीरवार को यहां पंजाब पुलिस के महानिदेशक डीजीपी गौरव यादव ने दी। गिरफ्तार किए गए व्यक्तियों की पहचान विशाल सिंह, उम्र 23, गांव गुरु की वडाली, अमृतसर, दीदार सिंह उर्फ काली, उम्र 50, गांव जनौल, अमृतसर, हरजीत सिंह, उम्र 38, उर्फ जीत, बाबा दीप सिंह कॉलोनी, अमृतसर, जज सिंह, उम्र 19, महुल्ला चेतुआं, अमृतसर और जसबीर कौर, उम्र 60, कपाटगढ़, अमृतसर के रूप में हुई है। हेरोइन बरामद करने के अलावा, पुलिस टीमों ने उक्त आरोपियों की टोयोटा इनोवा कार भी जब्त कर ली है, जिसका इस्तेमाल वे नशीली दवाओं की खेप को ले जाने के लिए कर रहे थे। डीजीपी गौरव यादव ने पहली योजना के बारे में जानकारी देते हुए कहा कि इसे आरोपी शवनबीर चला रहा था, जो पाकिस्तान स्थित तस्करों के सीधे संपर्क में था। वह पशु व्यापार की आड़ में हेरोइन की खेप प्राप्त कर रहा था। आरोपी जसवीर कौर कथित तस्कर रणजीत सिंह उर्फ चीता के गिरोह से जुड़ी हुई है और भारत सीमा पार के तस्करों के संपर्क में थी। इस मामले में आगे की कड़ी स्थापित करने के लिए आगे की जांच जारी है। अमृतसर के पुलिस कमिश्नर गुरप्रीत सिंह भुल्लर ने मीडिया को संबोधित करते हुए कहा कि नशा तस्करी की इन दोनों योजनाओं का भंडाफोड़ डीसीपी सिटी जगजीत सिंह वालिया, एडीसीपी -2 हरपाल सिंह, एसीपी वेस्ट शिव दर्शन सिंह की देखरेख और एसएचओ पुलिस स्टेशन छेहरटा विनोद शर्मा के नेतृत्व में एक गुप्त अभियान के तहत किया गया। उन्होंने कहा कि शवनबीर सिंह पिछले पांच सालों से रेहड़ी खरीदने/बेचने की आड़ में एक गिरोह चला रहा था, जिससे उसने अपने गांव में एक बड़ा घर और अन्य संपत्तियां बनाई हैं। आरोपी अपने गांव के पास ड्रोन के जरिए नशे की खेप प्राप्त करता था, जो अंतरराष्ट्रीय सीमा के बहुत करीब है। उन्होंने कहा कि ड्रग्स की बरामदगी के बाद, वह उन्हें अपने रिश्तेदारों के घरों में छिपा देता था और बाद में अपने साथियों की मदद से उन्हें बांटता था। उन्होंने कहा कि दोनों योजनाओं का भंडाफोड़ करने के लिए जांच जारी है। इस संबंध में और गिरफ्तारियां होने की संभावना है। इस संबंध में, पुलिस स्टेशन छेहरटा, अमृतसर में एनडीपीएस अधिनियम की धारा 21/सी और 27/ए के तहत एफआईआर नंबर 104 दिनांक 02/06/25 और एफआईआर नंबर 106 दिनांक 04/06/25 के तहत एनडीपीएस अधिनियम की धारा 21/सी और 24 के तहत अलग-अलग मामले दर्ज किए गए हैं।
—-00—-
6 drug peddlers, including a woman, arrested, 4 kg heroin recovered
CHANDIGARH/AMRITSAR/SANGHOL-TIMES/MAY 05,2025(Malkit Singh Bhamian,translated by Jatinder Pal Singh) -According to the directions of Chief Minister Bhagwant Singh Mann, the Amritsar Commissionerate Police has busted two international narco-trafficking gangs and arrested six drug peddlers, including a woman, and recovered 4 kg heroin from them. This was disclosed by Director General of Police (DGP) Punjab Gaurav Yadav. The arrested persons have been identified as Vishal Singh, aged 23, of village Guru Ki Wadali, Amritsar, Didar Singh alias Kali, aged 50, of village Janaul, Amritsar, Harjit Singh, aged 38, alias Jeet, of Baba Deep Singh Colony, Amritsar, Jaj Singh, aged 19, of Mahulla Chetuan, Amritsar and Jasbir Kaur, aged 60, of Kapatgarh, Amritsar. Apart from recovering the heroin, the police teams have also seized the Toyota Innova car of the said accused which they were using to transport the drug consignment. Giving details about the first plan, DGP Gaurav Yadava said it was being run by accused Shawanbir, who was in direct touch with Pakistan-based smugglers. He was receiving heroin consignments in the guise of cattle trade. The accused Jasvir Kaur is associated with the gang of alleged smuggler Ranjit Singh alias Cheeta and was in touch with smugglers across the India border. Further investigation is underway in this case. Addressing the media, Commissioner of Police, Amritsar, Gurpreet Singh Bhullar said that both these schemes of drug smuggling were busted under a covert operation supervised by DCP City Jagjit Singh Walia, ADCP-2 Harpal Singh, ACP West Shiv Darshan Singh and led by SHO Police Station Chheharta Vinod Sharma. He said that Shawanbir Singh was running a gang in the guise of buying/selling rehris for the last five years, with which he has built a big house and other properties in his village. The accused used to receive the drug consignment through drones near his village, which is very close to the international border. After the recovery of the drugs, he used to hide them in the houses of his relatives and later distribute them with the help of his accomplices, he said. Investigations are on to unravel both the schemes, he said. More arrests are likely in this connection. In this regard, separate cases have been registered at Police Station Chheharta, Amritsar under sections 21 / c and 27 / a of NDPS Act vide FIR No. 104 dated 02/06/25 and FIR No. 106 dated 04/06/25 under sections 21 / c and 24 of NDPS Act.