
मैं शिव का भक्त हूं, लोग मुझे जितनी भी गालियां दें, मैं सारा ज़हर निगल लेता हूं, असम में गरजे पीएम मोदी
असम/FGS/SANGHOL-TIMES//14 सितंबर,2025 (एम. भामिया) – प्रधानमंत्री नरेंद्र मोदी ने असम के दरंग में कई विकास परियोजनाओं की नींव रखी और उद्घाटन किया। इस दौरान उन्होंने विरोधी दल, खासकर कांग्रेस पार्टी पर जोरदार हमला किया। पीएम मोदी ने अपने संबोधन में कहा कि “मैं ऑपरेशन सिंधूर” से बाद पहली बार असम आया हूं, यह अभियान मां कामाख्या के आशीर्वाद के साथ पूरी तरह सफल रहा। उन्होंने कहा कि इससे कोई फर्क नहीं पड़ता कि मेरे ऊपर निजी तौर पर कितनी भी गलत बातें की जाएं, पर जब देश की महान हस्तियों का अपमान किया जाता है, तो बहुत दुख होता है। मैं भगवान शिव का भक्त हूं, सारा ज़हर निगल लेता हूं, पर कांग्रेस की पूरी आर्थिक और राजनीतिक प्रणाली मेरे विरुद्ध खड़ी है। फिर भी, मेरे ऊपर 140 करोड़ देशवासियों का आशीर्वाद है और वे मेरे रिमोट कंट्रोल हैं। प्रधानमंत्री नरेंद्र मोदी ने शनिवार को असम के दरंग में कई विकास परियोजनाओं की नींव रखी और उद्घाटन किया। इस मौके पर जनता को संबोधित करते हुए, उन्होंने विरोधी दल, खासकर कांग्रेस पार्टी पर सीधा निशाना साधा। प्रधानमंत्री नरेंद्र मोदी ने कहा कि वह “ऑपरेशन सिंधूर” से बाद पहली बार असम आए हैं और मां कामाख्या के आशीर्वाद के साथ, यह अभियान पूरी तरह सफल रहा। उन्होंने जन्माष्टमी की भी कामना की और कहा कि असम की इस धरती पर आकर उन्हें विशेष ऊर्जा और विश्वास मिलता है। प्रधानमंत्री नरेंद्र मोदी ने यह भी कहा, ’21वीं सदी के 25 साल बीत गए हैं। अब भी सदी का अगला हिस्सा उत्तर पूर्व का है। यह समय आपके लिए आ रहा है। अब समय आपके हाथों में है। किसी भी क्षेत्र में तेज़ी से विकास के लिए कनेक्टिविटी बहुत महत्वपूर्ण है। स्वतंत्रता के दशकों तक दिल्ली में कांग्रेस की सरकार थी, जिसमें ब्रह्मपुत्र नदी पर सिर्फ 3 पुल बने थे, फिर जब आपने हमारी सरकार बनाई, तो 6 पुल बने। मैं और काम करना चाहता हूं, बस मुझे आशीर्वाद देते रहो।”
——00——–
ਮੈਂ ਸ਼ਿਵ ਦਾ ਭਗਤ ਹਾਂ, ਲੋਕ ਮੈਨੂੰ ਕਿੰਨੀਆਂ ਵੀ ਗਾਲ੍ਹਾਂ ਦੇਣ ਮੈਂ ਸਾਰਾ ਜ਼ਹਿਰ ਨਿਗਲ ਲੈਂਦਾਂ ਹਾਂ, ਅਸਾਮ ‘ਚ ਗਰਜੇ PM ਮੋਦੀ
ਅਸਾਮ/FGS/SANGHOL-TIMES/14 ਸਤੰਬਰ,2025 (M.Bhamia, ਭਾਮੀਆਂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਦਰੰਗ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਦੌਰਾਨ ਉਨਾਂ ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ ਪਾਰਟੀ ‘ਤੇ ਜ਼ੋਰਦਾਰ ਹਮਲਾ ਕੀਤਾ। PM ਮੋਦੀ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ “ਮੈ ਆਪ੍ਰੇਸ਼ਨ ਸਿੰਧੂਰ” ਤੋਂ ਬਾਅਦ ਪਹਿਲੀ ਵਾਰ ਅਸਾਮ ਆਇਆ ਹਾਂ, ਇਹ ਅਪ੍ਰੇਸ਼ਨ ਮਾਂ ਕਾਮਾਖਿਆ ਦੇ ਅਸ਼ੀਰਵਾਦ ਨਾਲ ਪੂਰੀ ਤਰਾਂ ਸਫਲ ਰਿਹਾ।” ਉਨਾਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀ ਪੈਂਦਾਂ ਕਿ ਮੇਰੇ ‘ਤੇ ਨਿੱਜੀ ਤੌਰ ‘ਤੇ ਕਿਨੀਆਂ ਵੀ ਗਾਲ੍ਹਾਂ ਕੱਢੀਆਂ ਜਾਣ, ਪਰ ਜਦੋਂ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਦਾ ਅਪਮਾਨ ਕੀਤਾ ਜਾਦਾਂ ਹੈ, ਤਾਂ ਬਹੁਤ ਦੁੱਖ ਹੁੰਦਾ ਹੈ। ਮੈਂ ਭਗਵਾਨ ਸ਼ਿਵ ਦਾ ਭਗਤ ਹਾਂ, ਸਾਰਾ ਜ਼ਹਿਰ ਨਿਗਲ ਲੈਂਦਾਂ ਹਾਂ, ਪਰ ਕਾਂਗਰਸ ਦੀ ਪੂਰੀ ਆਰਥਿਕ ਅਤੇ ਰਾਜਨੀਤਕ ਪ੍ਰਣਾਲੀ ਮੇਰੇ ਵਿਰੁੱਧ ਖੜ੍ਹੀ ਹੈ। ਫਿਰ ਵੀ, ਮੇਰੇ ‘ਤੇ 140 ਕਰੋੜ ਦੇਸ਼ ਵਾਸੀਆਂ ਦਾ ਅਸ਼ੀਰਵਾਦ ਹੈ ਅਤੇ ਉਹ ਮੇਰੇ ਰਿਮੋਟ ਕੰਟਰੋਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਸਾਮ ਦੇ ਦਰੰਗ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ‘ਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ, ਉਨਾਂ ਨੇ ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ ਪਾਰਟੀ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ “ਆਪ੍ਰੇਸ਼ਨ ਸਿੰਧੂਰ” ਤੋਂ ਬਾਅਦ ਪਹਿਲੀ ਵਾਰ ਅਸਾਮ ਆਏ ਹਨ ਅਤੇ ਮਾਂ ਕਾਮਾਖਿਆ ਦੇ ਅਸ਼ੀਰਵਾਦ ਨਾਲ, ਇਹ ਅਪ੍ਰੇਸ਼ਨ ਪੂਰੀ ਤਰਾਂ ਸਫਲ ਰਿਹਾ। ਉਨਾਂ ਜਨਮ ਅਸ਼ਟਮੀ ਦੀ ਵੀ ਕਾਮਨਾ ਕੀਤੀ ਅਤੇ ਕਿਹਾ ਕਿ ਅਸਾਮ ਦੀ ਇਸ ਧਰਤੀ ‘ਤੇ ਆਕੇ ਉਨਾਂ ਨੂੰ ਵਿਸ਼ੇਸ਼ ਊਰਜਾ ਅਤੇ ਵਿਸ਼ਵਾਸ ਮਿਲਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ, ’21ਵੀਂ ਸਦੀ ਦੇ 25 ਸਾਲ ਬੀਤ ਗਏ ਹਨ। ਹੁਣ ਵੀ ਸਦੀ ਦਾ ਅਗਲਾ ਹਿੱਸਾ ਉੱਤਰ ਪੂਰਬ ਦਾ ਹੈ। ਇਹ ਸਮਾਂ ਤੁਹਾਡੇ ਲਈ ਆ ਰਿਹਾ ਹੈ। ਹੁਣ ਸਮਾਂ ਤੁਹਾਡੇ ਹੱਥਾਂ ਵਿੱਚ ਹੈ। ਕਿਸੇ ਵੀ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਲਈ ਕਨੈਕਟੀਵਿਟੀ ਬਹੁਤ ਮਹੱਤਵਪੂਰਨ ਹੈ। ਆਜ਼ਾਦੀ ਦੇ ਦਹਾਕਿਆਂ ਤੱਕ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਸੀ, ਜਿਸ ਵਿੱਚ ਬ੍ਰਹਮਪੁੱਤਰ ‘ਤੇ ਸਿਰਫ 03 ਪੁੱਲ ਬਣਾਏ ਗਏ ਸਨ, ਫਿਰ ਜਦੋਂ ਤੁਸੀ ਸਾਡੀ ਸਰਕਾਰ ਬਣਾਈ, ਤਾਂ 06 ਪੁੱਲ ਬਣਾਏ ਗਏ। ਮੈਂ ਹੋਰ ਕੰਮ ਕਰਨਾ ਚਾਹੁੰਦਾ ਹਾਂ, ਬਸ ਮੈਨੂੰ ਅਸ਼ੀਰਵਾਦ ਦਿੰਦੇ ਰਹੋ।”