ਅਗਰਵਾਲਜ਼ ਆਈ ਹੋਸਪਿਟਲਜ਼ ਨੇ ਟ੍ਰਾਈਸਿਟੀ ਵਿਚ ਅੱਖਾਂ ਦੇ ਪੰਜ ਹਸਪਤਾਲਾਂ ਨੂੰ ਆਪਣੇ ਨਾਲ ਜੋੜਿਆ
ਸੰਘੋਲਟਾਇਮਜ਼/ਚੰਡੀਗੜ੍ਹ/17ਮਈ’2022(ਜਸਬੀਰ ਸਿੰਘ ਸੋਢੀ) – ਅੱਖਾਂ ਦੀ ਦੇਖਭਾਲ ਦੀ ਦੇਸ਼ ਦੀ ਪ੍ਰਮੁੱਖ ਚੇਨ, ਚੇਨਈ ਸਥਿਤ ਡਾ. ਅਗਰਵਾਲਜ਼ ਆਈ ਹੋਸਪਿਟਲਜ਼ ਨੇ ਟ੍ਰਾਈਸਿਟੀ ਖੇਤਰ ਵਿਚ ਅੱਖਾਂ ਦੇ ਪੰਜ ਹਸਪਤਾਲਾਂ ਨੂੰ ਪ੍ਰਾਪਤ ਕਰਕੇ ਆਪਣੀ ਮੌਜੂਦਗੀ ਸਥਾਪਤ ਕੀਤੀ ਹੈ । ਜਿਸ ਵਿਚ ਚੰਡੀਗੜ੍ਹ ਵਿਚ 2, ਪੰਚਕੂਲਾ ਵਿਚ 2 ਅਤੇ ਮੋਹਾਲੀ ਵਿਚ 1 ਹਸਪਤਾਲ ਸ਼ਾਮਲ ਹਨ। ਇਨ੍ਹਾਂ ਵਿਚ ਮਿਰਚੀਆਜ਼ ਲੇਜ਼ਰ ਆਈ ਕਲੀਨਿਕ, ਜੇ.ਪੀ. ਆਈ ਹੋਸਪਿਟਲ ਅਤੇ ਡਾ. ਮੋਨਿਕਾਜ਼ ਆਈ ਕਲੀਨਿਕ ਸ਼ਾਮਲ ਹਨ, ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ਵਿਚ ਅੱਖਾਂ ਦੀ ਦੇਖਭਾਲ ਦਾ ਕੇਂਦਰ ਰਹੇ ਹਨ। ਇਸ ਪ੍ਰਾਪਤੀ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਡਾ. ਅਗਰਵਾਲਜ਼ ਆਈ ਹੋਸਪਿਟਲਜ਼ ਦੀ ਮੌਜੂਦਗੀ ਦਾ ਵਿਸਥਾਰ ਕੀਤਾ ਹੈ ਅਤੇ ਦੇਸ਼ ਭਰ ਵਿਚ ਇਸ ਦੇ ਮੌਜੂਦਾ ਕੇਂਦਰਾਂ ਦੀ ਕੁੱਲ ਗਿਣਤੀ 110 ਤੱਕ ਪਹੁੰਚਾ ਦਿੱਤੀ ਹੈ। ਡਾ. ਅਮਰ ਅਗਰਵਾਲ, ਚੇਅਰਮੈਨ ਡਾ. ਅਗਰਵਾਲਜ਼ ਆਈ ਹੋਸਪਿਟਲਜ਼ ਨੇ ਕਿਹਾ: “ਸਾਨੂੰ ਬੇਹੱਦ ਖੁਸ਼ੀ ਹੈ ਕਿ ਟ੍ਰਾਈਸਿਟੀ ਦੀਆਂ ਅੱਖਾਂ ਦੀ ਦੇਖਭਾਲ ਦੀਆਂ ਸਭਤੋਂ ਬਿਹਤਰੀਨ ਸੁਵਿਧਾਵਾਂ ਵਿਚ ਗਿਣੇ ਜਾਣ ਵਾਲੇ ਅੱਖਾਂ ਦੇ ਇਹ ਪੰਜ ਹਸਪਤਾਲ ਹੁਣ ਡਾ. ਅਗਰਵਾਲਜ਼ ਆਈ ਹੋਸਪਿਟਲਜ਼ ਦਾ ਹਿੱਸਾ ਬਣ ਗਏ ਹਨ। ਉੱਤਰੀ ਭਾਰਤ, ਖਾਸ ਕਰਕੇ ਪੰਜਾਬ ਅਤੇ ਹਰਿਆਣਾ, ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਵਿਚ ਸੁਪਰ-ਸਪੈਸ਼ਲਿਟੀ ਅੱਖਾਂ ਦੀ ਦੇਖਭਾਲ ਅਤੇ ਉੱਨਤ ਸਮਰੱਥਾਵਾਂ ਦੀ ਵੱਡੀ ਅਣਮੁੱਲੀ ਮੰਗ ਦੇ ਕਾਰਨ ਸਾਡੇ ਲਈ ਇੱਕ ਬਹੁਤ ਮਹੱਤਵਪੂਰਨ ਬਾਜ਼ਾਰ ਹਨ। ” ਇਸ ਮੌਕੇ ਡਾ. ਆਦਿਲ ਅਗਰਵਾਲ, ਮੁੱਖ ਕਾਰਜਕਾਰੀ ਅਧਿਕਾਰੀ, ਡਾ. ਅਗਰਵਾਲਜ਼ ਆਈ ਹੋਸਪਿਟਲ , ਡਾ. ਰਾਜੀਵ ਮਿਰਚੀਆ – ਹੈੱਡ ਕਲੀਨਿਕਲ ਸਰਵਿਸੇਜ਼, ਮਿਰਚੀਆਜ਼ ਲੇਜ਼ਰ ਆਈ ਕਲੀਨਿਕ , ਡਾ. ਜਤਿੰਦਰ ਸਿੰਘ – ਹੈੱਡ ਕਲੀਨਿਕਲ ਸਰਵਿਸੇਜ਼ , ਜੇ.ਪੀ. ਆਈ ਹੋਸਪਿਟਲ , ਡਾ. ਮੋਨਿਕਾ ਜੈਨ, ਮੁਖੀ – ਕਲੀਨਿਕਲ ਸਰਵਿਸੇਜ਼, ਡਾ: ਮੋਨਿਕਾਜ਼ ਆਈ ਕਲੀਨਿਕ ਨੇ ਆਪਣੇ ਵਿਚਾਰ ਪੇਸ਼ ਕੀਤੇ।