ਮੋਦੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਹਰ ਪੱਧਰ ‘ਤੇ ਕੀਤੀ ਚਰਚਾ, ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ : ਅਨੁਰਾਗ ਸਿੰਘ ਠਾਕੁਰ
Sanghol Times/PIB/CHD./ਨਵੀਂ ਦਿੱਲੀ/13 ਫਰਵਰੀ, 2024- ਕੇਂਦਰੀ ਸੂਚਨਾ ਪ੍ਰਸਾਰਣ ਅਤੇ ਯੂਵਾ ਅਤੇ ਖੇਡ ਮਾਮਲਿਆਂ ਦੇ ਮੰਤਰੀ, ਅਨੁਰਾਗ ਸਿੰਘ ਠਾਕੁਰ ਨੇ ਅੱਜ ਨਵੀਂ ਦਿੱਲੀ ਵਿੱਚ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਅਨੁਰਾਗ ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀ ਭਲਾਈ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। “ਪਿਛਲੇ 10 ਸਾਲਾਂ ਵਿੱਚ ਕਿਸਾਨ ਭਲਾਈ ਲਈ ਬਹੁਤ ਸਾਰੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਹਨ ਜਿਨ੍ਹਾਂ ਦਾ ਜ਼ਮੀਨੀ ਪੱਧਰ ‘ਤੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਲਾਭ ਮਿਲਿਆ ਹੈ।” ਕਿਸਾਨਾਂ ਨਾਲ ਗੱਲਬਾਤ ਦੇ ਮੁੱਦੇ ‘ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਹਮੇਸ਼ਾ ਚਰਚਾ ਲਈ ਤਿਆਰ ਰਹਿੰਦੀ ਹੈ, ਜਦੋਂ ਵੀ ਕਿਸਾਨ ਕੋਈ ਵੀ ਮੰਗ ਉਠਾਉਂਦੇ ਹਨ ਤਾਂ ਸਰਕਾਰ ਖੁੱਦ ਅੱਗੇ ਆਉਂਦੀ ਹੈ। ਇਸ ਵਾਰ ਵੀ ਸਾਡੇ ਮੰਤਰੀ ਚੰਡੀਗੜ੍ਹ ਗਏ ਅਤੇ ਰਾਤ ਨੂੰ ਕਈ ਘੰਟੇ ਲਗਾਤਾਰ ਬੈਠੇ ਰਹੇ, ਉਹ ਵੀ ਸਿਰਫ ਕਿਸਾਨਾਂ ਨਾਲ ਚਰਚਾ ਕਰਨ ਲਈ। “ਅਸੀਂ ਪ੍ਰਦਰਸ਼ਨਕਾਰੀਆਂ ਨਾਲ ਦੋ ਗੇੜ ਦੀ ਗੱਲਬਾਤ ਕੀਤੀ। ਸਰਕਾਰ ਸਪਸ਼ਟ ਤੌਰ ਤੇ ਗੱਲਬਾਤ ਦੇ ਹੱਕ ਵਿੱਚ ਹੈ, ਇਸੇ ਕਰਕੇ ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟੇ, ਪਰ ਪ੍ਰਦਰਸ਼ਨਕਾਰੀ ਪਹਿਲਾਂ ਛੱਡ ਕੇ ਚੱਲੇ ਗਏ। ਪਰ ਸਰਕਾਰ ਅਗਲੀ ਗੱਲਬਾਤ ਲਈ ਵੀ ਤਿਆਰ ਹੈ।” ਅਨੁਰਾਗ ਠਾਕੁਰ ਅੱਗੇ ਕਿਹਾ ਕਿ “ਵਿਰੋਧਕਾਰੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਚਰਚਾ ਵਿੱਚ ਲਗਾਤਾਰ ਨਵੇਂ ਮੁੱਦੇ ਜੋੜਨ ਨਾਲ ਉਨ੍ਹਾਂ ਨੂੰ ਤੁਰੰਤ ਹੱਲ ਨਹੀਂ ਕੀਤਾ ਜਾ ਸਕਦਾ, ਜੇਕਰ ਤੁਸੀਂ ਵਿਸ਼ਵ ਵਪਾਰ ਸੰਗਠਨ ਤੋਂ ਭਾਰਤ ਦੇ ਵੱਖ ਹੋਣ ਦੀ ਗੱਲ ਕਰਦੇ ਹੋ, ਮੁਕਤ ਵਪਾਰ ਸਮਝੋਤੇ ਨੂੰ ਖਤਮ ਕਰਨ ਦੀ ਗੱਲ ਕਰਦੇ ਹੋ, ਤਾਂ ਤੁਸੀਂ ਸਮਾਰਟ ਮੀਟਰ ਲਗਾਉਣਾ ਬੰਦ ਕਰ ਦਿਓਗੇ, ਤੁਸੀਂ ਸਾਨੂੰ ਪਰਾਲੀ ਦੇ ਮੁੱਦੇ ‘ਤੇ ਬਾਹਰ ਰੱਖੋਗੇ ਜਾਂ ਤੁਸੀਂ ਖੇਤੀਬਾੜੀ ਨੂੰ ਜਲਵਾਯੂ ਦੇ ਮੁੱਦੇ ‘ਤੇ ਬਾਹਰ ਕਰਨ ਦੀ ਗੱਲ ਕਰੋਗੇ, ਇਹ ਇੱਕ ਦਿਨ ਦੇ ਫੈਸਲੇ ਨਹੀਂ ਹਨ।
ਇਸਦੇ ਲਈ ਸਾਨੂੰ ਹੋਰ ਹਿੱਸੇਦਾਰਾਂ ਅਤੇ ਰਾਜਾਂ ਨਾਲ ਵੀ ਗੱਲ ਕਰਨੀ ਪਵੇਗੀ ਅਤੇ ਇਸ ਲਈ ਸਰਕਾਰ ਨੇ ਇਸ ਬਾਰੇ ਵਿਸਥਾਰ ਵਿੱਚ ਵਿਚਾਰ ਕਰਨ ਲਈ ਇਕ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰ ਵੱਲੋ ਪਹਿਲਾਂ ਵੀ ਕੋਈ ਕਮੀ ਨਹੀਂ ਸੀ ਅਤੇ ਹੁਣ ਵੀ ਕੋਈ ਕਮੀ ਨਹੀਂ ਹੈ। ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ “ਕੁੰਭ ਲੋਕ ਇਸ ਮੁੱਦੇ ‘ਤੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਮੈ ਕਾਂਗਰਸ ਦੇ ਬਿਆਨ ‘ਤੇ ਹੱਸਦਾ ਹਾਂ। 2013 -14 ਵਿੱਚ, ਜਦੋਂ ਉਨ੍ਹਾਂ ਦੀ ਸਰਕਾਰ ਸੀ, ਯੂਪੀਏ ਦੇ ਕਾਰਜਕਾਲ ਦੌਰਾਨ ਸੱਭ ਤੋਂ ਵੱਧ ਖੇਤੀ ਬਜ਼ਟ 27 ਹਜ਼ਾਰ 662 ਕਰੋੜ ਰੁਪਏ ਸੀ, ਹੁਣ ਮੋਦੀ ਸਰਕਾਰ ਦਾ ਖੇਤੀ ਬਜ਼ਟ 1 ਲੱਖ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ, ਯਾਨੀ ਯੂਪੀਏ ਦੇ ਕਾਲ ਤੋਂ 5 ਗੁਣਾ ਜਿਆਦਾ ਖੇਤੀ ਬਜ਼ਟ ਸੀ। ਉਨ੍ਹਾਂ ਦੇ ਸਮੇਂ ‘ਚ ਕੋਈ ਕਿਸਾਨ ਸਨਮਾਨ ਨਿਧੀ ਨਹੀਂ ਸੀ, ਕਿਸਾਨ ਸਨਮਾਨ ਨਿਧੀ ਰਾਹੀਂ ਅਸੀਂ 11 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ‘ਚ 2 ਲੱਖ 81 ਹਜ਼ਾਰ ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਹਨ। ਉਨ੍ਹਾਂ ਦੇ ਸਮੇਂ ਦੀ ਫਸਲ ਬੀਮਾਂ ਯੋਜਨਾ ਤਹਿਤ ਕਿਸਾਨਾਂ ਨੂੰ ਕੁੱਝ ਨਹੀਂ ਮਿਲਿਆ। ਮੋਦੀ ਸਰਕਾਰ ਵਿੱਚ ਕਿਸਾਨਾਂ ਨੂੰ 1,5 ਲੱਖ ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਮਿਲਿਆ ਹੈ। 10 ਹਜ਼ਾਰ ਐਫਪੀਓਜ ਚੋ 8 ਹਜ਼ਾਰ ਬਣ ਚੂੱਕੇ ਹਨ ਅਤੇ ਲੱਖਾਂ ਕਿਸਾਨ ਵੀ ਇਸ ਨਾਲ ਜੁੜ ਚੂੱਕੇ ਹਨ। ਕੇਂਦਰੀ ਮੰਤਰੀ ਨੇ ਐਮਐਸਪੀ ‘ਤੇ ਗੱਲ ਕਰਦੇ ਹੋਏ ਕਿਹਾ ਕਿ “ਕਾਂਗਰਸ ਦੇ ਸਮੇਂ ‘ਚ ਦਾਲਾਂ, ਕਣਕ, ਦਾਲਾਂ ਅਤੇ ਬੀਜ਼ਾਂ ਦੀ ਕੁੱਲ ਖਰੀਦ 5 ਲੱਖ 50 ਹਜ਼ਾਰ ਕਰੋੜ ਰੁਪਏ ਸੀ। ਮੋਦੀ ਸਰਕਾਰ ਨੇ 18 ਲੱਖ 39 ਹਜ਼ਾਰ ਕਰੋੜ ਰੁਪਏ ਖਰੀਦ ਕੀਤੀ। ਤਕਰੀਬਨ ਸਾਢੇ ਤਿੰਨ ਗੁਣਾ ਵੱਧ। ਅਸੀਂ ਕੀਮਤਾਂ ਵੀ ਵਧਾ ਦਿੱਤੀਆਂ ਹਨ ਅਤੇ ਖਰੀਦਦਾਰੀ ਵੀ ਦੁੱਗਣੀ ਤੋਂ ਵੱਧ ਕੀਤੀ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਚੌਧਰੀ ਚਰਨ ਸਿੰਘ ਅਤੇ ਸਵਾਮੀਨਾਥਨ ਜੀ ਨੂੰ ਬਣਦਾ ਅਧਿਕਾਰ ਨਹੀਂ ਦਿੱਤਾ। ਮੋਦੀ ਸਰਕਾਰ ਨੇ ਦੋਵਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਯੂਪੀਏ ਦੇ ਦੱਸ ਸਾਲ ਬੀਤ ਚੂੱਕੇ ਹਨ ਪਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ। ਮੋਦੀ ਸਰਕਾਰ ਨੇ ਉਸ ਰਿਪੋਰਟ ਨੂੰ ਲਾਗੂ ਕਰ ਦਿੱਤਾ ਹੈ। ਅੰਤ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸਵੀਕਾਰ ਕਰਨ ਦੇ ਸਵਾਲ ‘ਤੇ ਅਨੁਰਾਗ ਠਾਕੁਰ ਨੇ ਕਿਹਾ ਕਿ “ਕਿਸੇ ਵੀ ਚੀਜ਼ ਦਾ ਹੱਲ ਸਿਰਫ ਗੱਲਬਾਤ ਨਾਲ ਹੀ ਨਿਕਲਦਾ ਹੈ। ਗਾਂਧੀ ਦੇ ਦੇਸ਼ ਵਿੱਚ, ਗੱਲਬਾਤ ਰਾਹੀਂ ਰਿਸ਼ਤੇ ਲੱਭੇ ਜਾਂਦੇ ਹਨ। ਤੁਸੀਂ ਹਾਲ ਹੀ ਦੇ ਕਤਰ ਦੀ ਉਦਾਹਰਣ ਲੈ ਸਕਦੇ ਹੋ ਜਿੱਥੇ ਮੋਦੀ ਜੀ ‘ਤੇ ਸੈਨਿਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਗਿਆ ਹੈ।”