ਚੰਡੀਗੜ੍ਹ ਵਿਖੇ ਬਾਬਾ ਸ੍ਰੀ ਚੰਦ ਜੀ ਦਾ 530ਵਾਂ ਪ੍ਰਕਾਸ਼ ਉਤਸਵ ਬੜੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ
ਚੰਡੀਗੜ੍ਹ/SANGHOL-TIMES/BUREAU/15 SEPTEMBER,2024 – ਬੀਤੇ ਕੱਲ ਚੰਡੀਗੜ੍ਹ ਦੇ ਗੁਰਦੁਆਰਾ ਨਾਨਕ ਸਾਗਰ ਨਿਵਾਲੇ ਵਾਲਾ
ਸੈਕਟਰ 39 ਵਿਖੇ ਬਾਬਾ ਸ੍ਰੀ ਚੰਦ ਜੀ ਦਾ 530ਵਾਂ ਪ੍ਰਕਾਸ਼ ਉਤਸਵ ਵਿਖੇ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ । ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ 13 ਸਤੰਬਰ ਤੋਂ ਸ਼੍ਰੀ ਆਖੰਡ ਪਾਠ ਸਾਹਿਬ ਜਾਰੀ ਸਨ, ਜਿਸ ਦੇ ਭੋਗ ਸਵੇਰੇ 9.00 ਵਜੇ ਪਾਏ ਗਏ । ਭੋਗ ਉਪਰੰਤ ਗੁਰਦੁਆਰਾ ਸੈਕਟਰ 39 ਦੇ ਹਜ਼ੂਰੀ ਰਾਗੀ ਰਾਜਵਿੰਦਰ ਸਿੰਘ, ਅਵਤਾਰ ਸਿੰਘ ਆਲਮਗੀਰ ਦੇ ਜੱਥੇ ਨੇ ਗੁਰਬਾਣੀ ਦੇ ਰਸ ਵੀਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰਾਂਤ ਗਿਆਨੀ ਮਹਿਤਾਬ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਬਾਬਾ ਸ੍ਰੀ ਚੰਦ ਜੀ ਦੀ ਅਤੇ ਗੁਰੂਆਂ ਦੀ ਜੀਵਨੀ ਦੇ ਇਤਿਹਾਸ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ। ਗੋਬਿੰਦ ਸਦਨ ਦੇ ਬਾਨੀ ਬਾਬਾ ਵਿਰਸਾ ਸਿੰਘ ਜੀ ਦੇ ਉੱਤਰਾਧਿਕਾਰੀ ਬਾਬਾ ਗਗਨਦੀਪ ਸਿੰਘ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਉਤਸਵ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਤੇ ਪਿਆਰ ਦਿੱਤਾ।
ਇਸ ਪ੍ਰਕਾਸ਼ ਉਤਸਵ ਦੇ ਮੌਕੇ ਤੇ ਗੋਬਿੰਦ ਸਦਨ, ਨਵੀਂ ਦਿੱਲੀ ਤੋਂ ਸੁਖਪਾਲ ਸਿੰਘ, ਪ੍ਰੇਮਪਾਲ ਸਿੰਘ, ਗੁਰਮੁਖ ਸਿੰਘ ਵਿਰਕ, ਸ. ਸਤਨਾਮ ਸਿੰਘ ਸ. ਜਗਤਾਰ ਸਿੰਘ, ਸ਼ਿਵ ਸਦਨ ਮੇਰਠ ਤੋਂ ਬਾਬਾ ਟਹਿਲ ਸਿੰਘ, ਬਾਬਾ ਵਿਰਸਾ ਸਿੰਘ ਜੀ ਦੇ ਤੱਪ ਸਥਾਨ ਸਰਾਵਾਂ ਬੋਦਲਾਂ ਮਲੋਟ ਤੋਂ ਸੇਵਾਦਾਰ ਹਰਭਜਨ ਸਿੰਘ ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਕੋਨੇ ਕੋਨੇ ਤੋਂ ਸੰਗਤਾਂ ਨਤਮਸਤਕ ਹੋਈਆਂ । ਇਸ ਮੌਕੇ ਤੇ ਬੀਬੀ ਪਰਮਜੀਤ ਕੌਰ ਸੁਪਤਨੀ ਕੁਲਤਾਰ ਸਿੰਘ ਸੰਧਵਾਂ ਮੌਜੂਦਾ ਸਪੀਕਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ, ਸਾਬਕਾ ਡਿਪਟੀ ਕਮਿਸ਼ਨਰ ਚੰਡੀਗੜ੍ਹ ਸ. ਫੂਲਵੰਤ ਸਿੰਘ, ਆਈ. ਏ.ਐਸ, ਚੰਡੀਗੜ੍ਹ ਤੋਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਰਮਦੀਪ ਪ੍ਰਤਾਪ ਸਿੰਘ, ਬ੍ਰਿਗੇਡੀਅਰ ਜੋਹਲ ਜੀ ਨੇ ਗੁਰਦੁਆਰਾ ਨਾਨਕ ਸਾਗਰ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਗੁਰੂ ਕਾ ਲੰਗਰ ਬੜੇ ਹੀ ਪਿਆਰ ਤੇ ਸ਼ਰਧਾ ਪੂਰਵਕ ਅਟੁੱਟ ਵਰਤਾਇਆ ਗਿਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।
–00–
चंडीगढ़/संघोल-टाइम्स/ब्यूरो/15 सितंबर, 2024 – कल चंडीगढ़ के सेक्टर 39 गुरुद्वारा नानक सागर निवाले वाला में बाबा श्री चंद का 530वां प्रकाश उत्सव बड़ी श्रद्धा और धूमधाम से मनाया गया। बाबा श्री चंद जी के प्रकाश उत्सव के उपलक्ष्य में 13 सितंबर से श्री आखंड पाठ साहिब जारी किये गये थे, जिसके भोग सुबह 9 बजे डाले गये। भोग के बाद गुरुद्वारा सेक्टर 39 के हज़ूरी रागी राजविंदर सिंह, अवतार सिंह आलमगीर की जथे ने गुरबाणी के रस वीने कीर्तन का उचारण किया गया, तदुपरांत ज्ञानी महताब सिंह खडूर साहिब ने बाबा श्री चंद जी के जीवन के इतिहास और गुरुओं के बारे में बहुत महत्वपूर्ण जानकारी दी।
गोबिंद सदन के संस्थापक बाबा विरसा सिंह जी के उत्तराधिकारी बाबा गगनदीप सिंह ने बाबा श्री चंद जी के प्रकाश उत्सव पर सभी को बधाई दी।
गोबिंद सदन, गदाईपर (छत्रपुर) दिल्ली से प्रेमपाल सिंह, गुरमुख सिंह विरक, सुखपाल सिंह, सत्नाम सिंह स. जगतार सिंह, शिव सदन मेरठ से बाबा टहल सिंह, बाबा विरसा सिंह की तपोस्थली सरावां बोदलां मलोट से सेवादार हरभजन सिंह और पंजाब, हरियाणा, चंडीगढ़ के कोने-कोने से आए श्रद्धालुओं ने मत्था टेका। इस अवसर पर बीबी परमजीत कौर पत्नी कुलतार सिंह संधवां, वर्तमान स्पीकर पंजाब विधानसभा चंडीगढ़, पूर्व डिप्टी कमिश्नर चंडीगढ़. फुलवंत सिंह, IAS, चंडीगढ़ से Senior Deputy Advocate General Punjab रमदीप प्रताप सिंह, ब्रिगेडियर जोहल जी ने गुरुद्वारा नानक सागर में माथा टेका और गुरु घर से आशीर्वाद प्राप्त किया। इस अवसर पर गुरु का लंगर बड़े प्रेम और श्रद्धा से परोसा गया और गुरुद्वारा प्रबंधन कमेटी ने आए हुए श्रद्धालुओं का धन्यवाद किया।
इस प्रकार: