“ਸਾਹਿਬ ਟੂ ਕਰਮ” ਪ੍ਰਾਪਰਟੀ ਵੱਲੋਂ ਥੈਲਾਸੀਮਕ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਚੰਡੀਗੜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ
ਚੰਡੀਗੜ/SANGHOL-TIMES(ਹਰਮਿੰਦਰ ਸਿੰਘ ਨਾਗਪਾਲ)02 Dec., 2024 – – “ਸਾਹਿਬ ਟੂ ਕਰਮ” ਪ੍ਰਾਪਰਟੀ ਵੱਲੋਂ ਥੈਲਾਸੀਮਕ ਚੈਰੀਟੇਬਲ ਟਰੱਸਟ (ਰਜਿ.) ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸੈਕਟਰ 38 ਚੰਡੀਗੜ ਵਿਖੇ 308 ਵਾਂ ਖੂਨਦਾਨ ਕੈਂਪ ਲਗਾਇਆ ਗਿਆ । ਜਿਸ ਵਿੱਚ 157 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ ।
ਖੂਨਦਾਨ ਮਹਾਂ ਦਾਨ ਹੈ ਕਿਸੇ ਨੂੰ ਵੀ ਖੂਨ ਦੀ ਜ਼ਰੂਰਤ ਪੈ ਸਕਦੀ ਜਿਸ ਦੇ ਲਈ ਥੈਲਾਸੀਮੀਆ ਚੈਰੀਟੇਬਲ ਟਰੱਸਟ (ਰਜਿ) ਇਸ ਪੁੰਨ ਦੇ ਕੰਮ ਲਈ 35-40 ਸਾਲਾਂ ਤੋਂ ਸੇਵਾ ਕਰ ਰਿਹਾ ਹੈ “ਸਾਹਿਬ ਟੂ ਕਰਮ ਪ੍ਰਾਪਰਟੀ ਦੇ ਮਾਲਕ ਕੁਲਜੀਤ ਸਿੰਘ ਮਿੰਟੂ ਵੱਲੋਂ “ਥੈਲਾਸੀਮਕ ਚੈਰੀਟੇਬਲ ਟਰੱਸਟ (ਰਜਿ) ਪੀਜੀਆਈ ਦੇ ਸਹਿਯੋਗ ਨਾਲ 308 ਵਾਂ ਖੂਨਦਾਨ ਕੈਂਪ ਲਗਾਇਆ ਗਿਆ । ਹੈਡ ਆਫ ਦੀ ਡਿਪਾਰਟਮੇਂਟ ਡਾਂ. ਆਰ.ਆਰ.ਸ਼ਰਮਾ ਵੱਲੋਂ ਉਚੇਚਾ ਤੋਰ ਖੂਨਦਾਨ ਕੈਂਪ ਵਿੱਚ ਆਕੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਥੈਲਾਸੀਮੀਆ ਚੈਰੀਟੇਬਲ ਟਰੱਸਟ ( ਰਜਿ.) ਦੇ ਸੈਕਟਰੀ ਜਰਨਲ ਰਾਜਿੰਦਰ ਕਾਲੜਾ ਅਤੇ ਹੋਰ ਮੈਂਬਰਾਂ ਨੂੰ ਇਸ ਨੋਬਲ ਕਾਜ ਲਈ ਵਧਾਈ ਦਿੱਤੀ।