सांसद विक्रम साहनी ने संसद में विजय दिवस की तस्वीर प्रदर्शित करने की मांग की
दिल्ली/मोहाली/संघोल-टाइम्स/जगमीत-सिंह/17 Dec.2024 – भारत की ऐतिहासिक जीत और बांग्लादेश की मुक्ति के विजय दिवस के अवसर पर डॉ. विक्रमजीत सिंह साहनी ने मांग की कि 16 दिसंबर 1971 को लेफ्टिनेंट जनरल जगजीत सिंह अरोड़ा के समक्ष जनरल नियाज़ी के आत्मसमर्पण को दर्शाने वाली ऐतिहासिक तस्वीर को नए संसद भवन की गैलरी में प्रदर्शित किया जाना चाहिए।
डॉ. साहनी ने कहा कि 1971 का मुक्ति संग्राम इतिहास में एक निर्णायक क्षण था, जब भारतीय सशस्त्र बलों के वीरतापूर्ण प्रयासों के साथ-साथ बांग्लादेश (तब पूर्वी पाकिस्तान) के लोगों के संकल्प के परिणामस्वरूप एक स्वतंत्र बांग्लादेश का निर्माण हुआ। यह युद्ध, जिसमें 93,000 से अधिक पाकिस्तानी सैनिकों ने हथियार डालकर इतिहास का सबसे बड़ा सैन्य आत्मसमर्पण किया, यह लोकतंत्र, मानवाधिकारों और न्याय के प्रति भारत की अटूट प्रतिबद्धता का प्रतीक है।
डॉ. साहनी ने बताया कि इस युद्ध में 3,000 से अधिक वीर भारतीय सैनिक शहीद हुए, जिनके बलिदान ने शांति और एक नए राष्ट्र की स्थापना का मार्ग प्रशस्त किया।
डॉ. साहनी ने कहा कि इस ऐतिहासिक क्षण को कैद करने वाली तस्वीर, जिसमें लेफ्टिनेंट जनरल जगजीत सिंह अरोड़ा ने जनरल नियाज़ी से आत्मसमर्पण का दस्तावेज स्वीकार किया, भारतीय सशस्त्र बलों के साहस, रणनीति और नेतृत्व का एक शक्तिशाली प्रमाण है।
डॉ साहनी ने कहा कि “यह प्रतिष्ठित छवि न केवल सैन्य जीत का प्रतीक है, बल्कि उत्पीड़ितों के लिए खड़े होने और वैश्विक मंच पर न्याय के लिए लड़ने के भारत के संकल्प का भी प्रतीक है। यह भविष्य की पीढ़ियों को प्रेरित करने के लिए राष्ट्रीय संस्थानों में प्रमुखता से प्रदर्शित होने योग्य है।”
——————————————————————————————————
ਪ੍ਰੈਸ ਰਿਲੀਜ਼
16/12/2024
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿੱਚ ਵਿਜੇ ਦਿਵਸ ਦੀ ਜਿੱਤ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ।
ਭਾਰਤ ਦੀ ਪ੍ਰਤੀਕਾਤਮਕ ਜਿੱਤ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿਜੇ ਦਿਵਸ ਦੇ ਮੌਕੇ ‘ਤੇ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਕਿ 16 ਦਸੰਬਰ 1971 ਨੂੰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਜਨਰਲ ਨਿਆਜ਼ੀ ਦੇ ਆਤਮ ਸਮਰਪਣ ਨੂੰ ਦਰਸਾਉਂਦੀ ਇਤਿਹਾਸਕ ਤਸਵੀਰ ਨਵੀਂ ਸੰਸਦ ਇਮਾਰਤ ਦੀ ਗੈਲਰੀ ਵਿੱਚ ਪ੍ਰਦਰਸ਼ਿਤ ਕੀਤੀ ਜਾਵੇ।
ਡਾ. ਸਾਹਨੀ ਨੇ ਕਿਹਾ ਕਿ 1971 ਦੀ ਆਜ਼ਾਦੀ ਦੀ ਜੰਗ ਇਤਿਹਾਸ ਦਾ ਇੱਕ ਅਹਿਮ ਪਲ ਸੀ, ਜਦੋਂ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਬਹਾਦਰੀ ਭਰੇ ਯਤਨਾਂ ਅਤੇ ਬੰਗਲਾਦੇਸ਼ (ਉਸ ਸਮੇਂ ਪੂਰਬੀ ਪਾਕਿਸਤਾਨ) ਦੇ ਲੋਕਾਂ ਦੇ ਸੰਕਲਪ ਦੇ ਨਾਲ, ਇੱਕ ਸੁਤੰਤਰ ਬੰਗਲਾਦੇਸ਼ ਦੀ ਸਿਰਜਣਾ ਸੰਭਵ ਹੋ ਸਕੀ। ਇਹ ਜੰਗ, ਜਿਸ ਵਿੱਚ 93,000 ਤੋਂ ਵੱਧ ਪਾਕਿਸਤਾਨੀ ਫੌਜੀ ਜਵਾਨਾ ਨੇ ਹਥਿਆਰ ਸੁੱਟੇ। ਇਤਿਹਾਸ ਵਿੱਚਇਹ ਸਭ ਤੋਂ ਵੱਡਾ ਫੌਜੀ ਸਮਰਪਣ ਤਾਂ ਸੀ ਹੀ, ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਨਿਆਂ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਵੀ ਸੀ।
ਡਾ. ਸਾਹਨੀ ਨੇ ਦੱਸਿਆ ਕਿ ਇਸ ਯੁੱਧ ਵਿੱਚ 3,000 ਤੋਂ ਵੱਧ ਬਹਾਦਰ ਭਾਰਤੀ ਸੈਨਿਕ ਸ਼ਹੀਦ ਹੋਏ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਸ਼ਾਂਤੀ ਅਤੇ ਇੱਕ ਨਵੇਂ ਰਾਸ਼ਟਰ ਦੀ ਸਥਾਪਨਾ ਦਾ ਰਾਹ ਪੱਧਰਾ ਕੀਤਾ।
ਡਾ. ਸਾਹਨੀ ਨੇ ਕਿਹਾ ਕਿ ਜਦੋਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ ਜਨਰਲ ਨਿਆਜ਼ੀ ਤੋਂ ਆਤਮ ਸਮਰਪਣ ਸਵੀਕਾਰ ਕੀਤਾ ਉਸ ਵੇਲੇ ਦੇ ਇਸ ਇਤਿਹਾਸਕ ਪਲ ਨੂੰ ਦਰਸਾਉਣ ਵਾਲੀ ਤਸਵੀਰ , ਭਾਰਤੀ ਹਥਿਆਰਬੰਦ ਸੈਨਾਵਾਂ ਦੀ ਹਿੰਮਤ, ਰਣਨੀਤੀ ਅਤੇ ਅਗਵਾਈ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਹੈ। “ਇਹ ਤਸਵੀਰ ਸਿਰਫ਼ ਫੌਜੀ ਜਿੱਤ ਦਾ ਪ੍ਰਤੀਕ ਨਹੀਂ ਹੈ, ਸਗੋਂ ਵਿਸ਼ਵ ਪੱਧਰ ‘ਤੇ ਦੱਬੇ-ਕੁਚਲੇ ਲੋਕਾਂ ਲਈ ਖੜ੍ਹੇ ਹੋਣ ਅਤੇ ਨਿਆਂ ਲਈ ਲੜਨ ਦੇ ਭਾਰਤ ਦੇ ਸੰਕਲਪ ਦਾ ਵੀ ਪ੍ਰਤੀਕ ਹੈ। ਡਾ ਸਾਹਨੀ ਨੇ ਕਿਹਾ “ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਲਈ ਇਸਨੂੰ ਰਾਸ਼ਟਰੀ ਸੰਸਥਾਵਾਂ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ।“
—
