
53 ਵੇਂ ਰੋਜ਼ ਫੈਸਟੀਵਲ ਵਿੱਚ ਪ੍ਰੱਭਏਕ ਨਾਗਪਾਲ ਨੇ” ਰੋਜ਼ ਪ੍ਰਿੰਸ” ਦਾ ਖਿਤਾਬ ਜਿੱਤਿਆ, ਪ੍ਰੇਰਨਾ ਪੂਰੀ ਆਈਏਐਸ ਨੇ ਦਿੱਤੀ ਸ਼ੀਲਡ ਤੇ ਪਹਿਨਾਇਆ ਤਾਜ
….
….
ਚੰਡੀਗੜ/SANGHOL-TIMES(ਹਰਮਿੰਦਰ ਸਿੰਘ ਨਾਗਪਾਲ)24Feb.,2025 – 53ਵੇਂ ਰੋਜ਼ ਫੈਸਟੀਵਲ ਦਾ ਉਦਘਾਟਨ ਕਲ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਗਿਆ ਸੀ। ਵੱਖ ਵੱਖ ਉਮਰਾਂ ਦੇ ਅੱਜ ਦੂਸਰੇ ਦਿਨ ਰੋਜ਼ ਪ੍ਰਿੰਸ ਅਤੇ ਰੋਜ਼ ਪ੍ਰਿੰਸਜ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 1. 1/2 ਸਾਲ ਤੋਂ 2 ਸਾਲ ਦੀ ਕੈਟਾਗਰੀ ਵਿਚ ਪ੍ਰਭਏਕ ਨਾਗਪਾਲ ਪੁੱਤਰ ਜ਼ੋਬਨ ਪ੍ਰੀਤ ਸਿੰਘ ਨਾਗਪਾਲ ਵੱਲੋਂ ਫਸਟ ਪੁਜੀਸ਼ਨ ਪ੍ਰਾਪਤ ਕੀਤੀ ਗਈ ।ਪ੍ਰੇਰਨਾ ਪੂਰੀ ਆਈਏਐਸ ਵੱਲੋਂ ਬੇਟੇ ਪ੍ਰੱਭਏਕ ਨਾਗਪਾਲ ਨੂੰ ਤਾਜ ਤੇ ਫਸਟ ਪੁਜੀਸ਼ਨ ਦਾ ਪੱਲਾ ਪਹਿਨਾਇਆ ਗਿਆ ਅਤੇ ਸਰਟੀਫਿਕੇਟ ਦਿੱਤਾ ਗਿਆ ।ਇਸ ਮੋਕੇ ਪ੍ਰੱਭਏਕ ਦੇ ਪਾਪਾ ਜੋਬਨਪ੍ਰੀਤ ਸਿੰਘ ਨਾਗਪਾਲ ਅਤੇ ਦਾਦਾ ਜੀ ਹਰਮਿੰਦਰ ਸਿੰਘ ਨਾਗਪਾਲ ਅਤੇ ਨਗਰ ਨਿਗਮ ਚੰਡੀਗੜ ਦੇ ਕਮਿਸ਼ਨਰ ਸੰਜੇ ਅਰੋੜਾ ਅਤੇ ਐਕਸੀਅਨ ਰਾਜਿੰਦਰ ਕੈਂਥ ਮੋਜੂਦ ਸਨ।