
ਗੁਰਦੁਆਰਾ ਸ੍ਰੀ ਕਲਗੀਧਰ ਬੁੜੈਲ ਤੋਂ ਗੁਰੂ ਰਵਿਦਾਸ ਜੀ ਦੇ ਪੁਰਬ ਮੌਕੇ ਨਗਰ ਕੀਰਤਨ ਕੱਢਿਆ ਗਿਆ- ਬੁੜੈਲ ਵਿਚ ਹੀ ਸਮਾਪਤ ਹੋਇਆ
….
…9
ਚੰਡੀਗੜ/SANGHOL-TIMES(ਹਰਮਿੰਦਰ ਸਿੰਘ ਨਾਗਪਾਲ)11Feb,2025 ਗੁਰਦੁਆਰਾ ਕਲਗੀਧਰ ਸਾਹਿਬ ਬੁੜੈਲ ਤੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜ ਪਿਆਰਿਆਂ ਦੀ ਹੇਠ ਨਗਰ ਕੀਰਤਨ ਬੁੜੈਲ ਵਿਚ ਕੱਢਿਆ ਗਿਆ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਬੁੜੈਲ ਦੇ ਅੰਦਰੋ ਅਤੇ ਫਿਰਨੀ ਦੇ ਆਲੇ ਦੁਆਲੇ ਨਗਰ ਕੀਰਤਨ ਕੱਢਿਆ ਗਿਆ ਤਾਂ ਪੂਰਾ ਰਸਤਾ ਸੰਗਤ ਕੀਰਤਨ ਕਰਦੀ ਨਾਲ ਨਾਲ ਚਲ ਰਹੀ ਸਾਰੇ ਰਸਤੇ ਸੰਗਤ ਦਾ ਸਵਾਗਤ ਕੀਤਾ ਜਾ ਰਿਹਾ ਸੀ ਅਤੇ ਸੰਗਤਾਂ ਵਿੱਚ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੀ। ਸਿੰਘ ਹਾਰਡ ਵੇਅਰ ਅਤੇ ਪੈਂਟ ਸ਼ਾਪ ਦੇ ਮਾਲਕ ਸੁਰਿੰਦਰ ਸਿੰਘ ਅਤੇ ਮਨਜੀਤ ਸਿੰਘ ਦੇ ਪਰਿਵਾਰ ਵੱਲੋਂ ਪੰਜ ਪਿਆਰਿਆਂ ਦਾ ਸਵਾਗਤ ਕੀਤਾ ਗਿਆ ਪ੍ਰਸ਼ਾਦ ਅਤੇ ਰੁਮਾਲਾ ਸਾਹਿਬ ਭੇਟ ਕੀਤਾ ਗਿਆ। ਪਰਿਵਾਰ ਵਲੌਂ ਸੰਗਤ ਵਿੱਚ ਪੈਟੀਜ ਅਤੇ ਜਲ ਦੀ ਸੇਵਾ ਕੀਤੀ ਗਈ ਇਸ ਮੌਕੇ ਕੁਲਵੰਤ ਸਿੰਘ ਸੋਢੀ,ਵਾਈ.ਐਲ.ਗੁਗਲਾਨੀ, ਹਰਮਿੰਦਰ ਸਿੰਘ ਨਾਗਪਾਲ,ਰਾਜੀਵ ਜੈਨ, ਵਿਦਿਤ ਬਾਂਸਲ, ਜਗਜੀਤ ਜੱਗੀ, ਗੁਰਮੁੱਖ ਸਿੰਘ, ਅਵਤਾਰ ਸਿੰਘ, ਮਨਮੋਹਣ ਸਿੰਘ, ਕਸ਼ਮੀਰਾ ਸਿੰਘ, ਦਲਬੀਰ ਸਿੰਘ, ਭੁਪਿੰਦਰ ਸਿੰਘ ਅਤੇ ਸੁਰਿੰਦਰ ਸਿੰਘ, ਮਨਜੀਤ ਸਿੰਘ ਦਾ ਪਰਿਵਾਰ ਵੀ ਹਾਜ਼ਰ ਸੀ।