
ਪੰਜਾਬ ‘ਤੇ ਹਰਿਆਣਾ ਹਾਈਕੋਰਟ ਨੇ ਭਾਖੜਾ ਬਿਆਸ ਮਨੈਜਮੈਟ ਬੋਰਡ ਮਾਮਲੇ ਸੰਬੰਧੀ ਦਿੱਤਾ ਇੱਕ ਮਹੱਤਵਪੂਰਨ ਹੁਕਮ
ਚੰਡੀਗੜ੍ਹ/SANGHOL-TIMES/09ਜੂਨ,2025(ਮਲਕੀਤ-ਸਿੰਘ-ਭਾਮੀਆਂ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭਾਖੜਾ ਬਿਆਸ ਮਨੈਜਮੈਟ ਬੋਰਡ ਮਾਮਲੇ ਸੰਬੰਧੀ ਇੱਕ ਮਹਤਵਪੂਰਨ ਹੁਕਮ ਦਿੱਤਾ ਹੈ। ਹੁਕਮ ਜਾਰੀ ਕਰਕੇ ਅਦਾਲਤ ਨੇ ਪੰਜਾਬ ਸਰਕਾਰ ਦੀ ਉਸ ਮੰਗ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਹਾਈਕੋਰਟ ਨੇ 06 ਮਈ ਦੇ ਹੁਕਮ ਨੂੰ ਵਾਪਸ ਲੈਣ ਜਾਂ ਸੋਧਣ ਲਈ ਕਿਹਾ ਗਿਆ ਸੀ। ਅਦਾਲਤ ਨੇ ਅਪਣੇ ਹੁਕਮ ਵਿੱਚ ਕਿਹਾ ਕਿ ਉਸਦਾ ਹੁਕਮ ਬਿਲਕੁਲ ਸਹੀ ਹੈ ਅਤੇ ਹੁਣ ਇਸ ਵਿੱਚ ਦਖਲ ਦੇਣ ਦਾ ਕੋਈ ਆਧਾਰ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ 06 ਮਈ ਨੂੰ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਕੇਂਦਰੀ ਗ੍ਰਹਿ ਸਕੱਤਰ ਦੀ ਮੀਟਿੰਗ ਵਿੱਚ ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ। ਹਰਿਆਣਾ ਨੂੰ ਪਾਣੀ ਦੇ ਫੈਸਲੇ ਸੰਬੰਧੀ ਭਾਖੜਾ ਬਿਆਸ ਮਨੈਜਮੈਟ ਬੋਰਡ ਵੱਲੋ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਇਸ ਪਟੀਸ਼ਨ ਵਿੱਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਕੇਂਦਰ ਵੱਲੋ ਹਰਿਆਣਾ ਨੂੰ ਪਾਣੀ ਦੇਣ ਦਾ ਭਾਖੜਾ ਬਿਆਸ ਮਨੈਜਮੈਟ ਬੋਰਡ ਵੱਲੋ 02 ਮਈ ਨੂੰ ਲਿਆ ਗਿਆ ਫੈਸਲਾ ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਅਤੇ ਨਿਯਮਾਂ ਦੇ ਵਿਰੁੱਧ ਸੀ। ਕੇਂਦਰ ਅਤੇ ਹਰਿਆਣਾ ਸਰਕਾਰ ‘ਤੇ ਤੱਥਾਂ ਨੂੰ ਲੁਕਾਉਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਸਰਕਾਰ ਨੇ ਇਸ ‘ਤੇ ਅਰਜ਼ੀ ਦਾਇਰ ਕੀਤੀ ਸੀ।
—-00—-
पंजाब एवं हरियाणा हाईकोर्ट ने भाखड़ा ब्यास मैनेजमेंट बोर्ड मामले को लेकर अहम आदेश दिया
चंडीगढ़/संघोल-टाइम्स/09जून,2025(मलकीत-सिंह-भामियां,Translated-by-Jagmeet-Singh) :- पंजाब एवं हरियाणा हाईकोर्ट ने भाखड़ा ब्यास मैनेजमेंट बोर्ड मामले को लेकर अहम आदेश दिया है। कोर्ट ने आदेश जारी कर पंजाब सरकार की उस मांग को खारिज कर दिया है, जिसमें हाईकोर्ट ने 06 मई के आदेश को वापस लेने या संशोधित करने को कहा था। कोर्ट ने अपने आदेश में कहा कि उसका आदेश बिल्कुल सही है और अब इसमें दखल देने का कोई आधार नहीं है। आपको बता दें कि कोर्ट ने 06 मई को आदेश दिया था कि केंद्रीय गृह सचिव की मीटिंग में हरियाणा को पानी देने के फैसले को लागू किया जाए। हरियाणा को पानी देने के फैसले को लेकर भाखड़ा ब्यास प्रबंधन बोर्ड की ओर से याचिका दायर की गई थी, इस याचिका में पंजाब सरकार ने कहा था कि केंद्र द्वारा हरियाणा को पानी देने का 2 मई को भाखड़ा ब्यास प्रबंधन बोर्ड द्वारा लिया गया फैसला पंजाब सरकार की मंजूरी के बिना और नियमों के खिलाफ लिया गया था। केंद्र और हरियाणा सरकार पर तथ्य छिपाने का आरोप लगाया गया था और सरकार ने इस पर अर्जी दाखिल की थी।
—-00—-
Punjab and Haryana High Court ordered regarding BBMB case on Water to Haryana issue
Chandigarh/Sanghol-Times/09June,2025(Malkeet-Singh-Bhamia,Translated-by-Jagmeet-Singh):- Punjab and Haryana High Court have ordered important orders regarding Bhakra Beas Management Board case. The court has issued an order and rejected the demand of the Punjab government in which the High Court had asked to withdraw or modify the May 06 order. The court said in its order that its order is absolutely correct and now there is no basis for interrupting it. Let you know that the court had ordered on May 06 that the decision to give water to Haryana in the meeting of Central Home Secretary be implemented. The petition was filed by the Bhakra Beas Management Board on the decision to give water to Haryana, in this petition the Punjab government had said that the decision taken by the Centre to give water to Haryana on May 2nd of the Bhakra Beas Management Board was taken without the approval of the Punjab government and against the rules. The central and Haryana government was accused of hiding facts and the government had filed this.