
ਪੰਜਾਬ ਸਕੂਲ ਬੋਰਡ ਵੱਲੋਂ ਆਨਲਾਈਨ ਅਪਲਾਈ ਕਰਨ ਵਾਸਤੇ ਵਿਦਿਆਰਥੀਆਂ ਦੀ ਸੁਵਿਧਾ ਲਈ ਵੱਖਰਾ ਕਾਉਂਟਰ ਸ਼ੁਰੂ
ਮੋਹਾਲੀ/SANGHOL-TIMES/JAGMEET-SINGH/13 ਜੂਨ,2025- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੁਵਿਧਾ ਲਈ ਦੁਪਰਤੀ ਸਰਟੀਫਿਕੇਟ, ਮਾਈਗ੍ਰੇਸ਼ਨ ਸਰਟੀਫ਼ਿਕੇਟ, ਟਰਾਂਸਸਕ੍ਰਿਪਟ ਅਤੇ WES ਲਈ ਆਨਲਾਈਨ ਅਪਲਾਈ ਕਰਨ ਵਾਸਤੇ ਇੱਕ ਵੱਖਰਾ ਕਾਉਂਟਰ ਸ਼ੁਰੂ ਕਰ ਦਿੱਤਾ ਗਿਆ ਹੈ।
ਸਿੱਖਿਆ ਬੋਰਡ ਵੱਲੋਂ ਪਬਲਿਕ ਦੇ ਹਿਤ ਲਈ ਦਿੱਤੀਆ ਜਾਂਦੀਆਂ ਦੁਪਰਤੀ ਸਰਟੀਫਿਕੇਟ, ਮਾਈਗ੍ਰੇਸ਼ਨ ਸਰਟੀਫ਼ਿਕੇਟ, ਟਰਾਂਸਸਕ੍ਰਿਪਟ ਅਤੇ WES ਆਦਿ ਸੇਵਾਵਾਂ ਲਈ ਅਪਲਾਈ ਕਰਨ ਦੀ ਸੁਵਿਧਾ ਆਪਣੀ ਦਫ਼ਤਰੀ ਵੈੱਬਸਾਈਟ ਤੇ ਉਪਲਬਧ ਕਰਵਾਈ ਹੋਈ ਹੈ। ਪ੍ਰੰਤੂ ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮੁੱਖ ਦਫ਼ਤਰ ਆਉਣ ਉਪਰੰਤ ਹੀ ਇਸ ਸਬੰਧੀ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਨੂੰ ਬਾਹਰ ਜਾ ਕੇ ਪ੍ਰਾਈਵੇਟ ਸਾਈਬਰ ਕੈਫੇ ਤੋਂ ਇਹ ਕੰਮ ਕਰਵਾਉਣਾ ਪੈਂਦਾ ਹੈ ਅਤੇ ਇਸ ਕੰਮ ਲਈ ਕੈਫ਼ੇ ਮਾਲਿਕਾਂ ਵੱਲੋਂ ਮਨਮਰਜੀ ਨਾਲ ਪੈਸੇ ਵਸੂਲੇ ਜਾਂਦੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐੱਸ (ਰਿਟਾ.) ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿਛਲੇ ਕੁੱਝ ਸਮੇਂ ਤੋਂ ਸਿੱਖਿਆ ਬੋਰਡ ਵੱਲੋਂ ਆਨਲਾਈਨ ਅਪਲਾਈ ਕਰਨ ਦੀ ਇਸ ਸੁਵਿਧਾ ਦਾ ਬੋਰਡ ਤੋਂ ਬਾਹਰ ਪ੍ਰਾਈਵੇਟ ਕੈਫ਼ੇ ਮਾਲਿਕਾਂ ਵੱਲੋਂ ਨਾਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਸੀ ਅਤੇ ਵਿਦਿਆਰਥੀਆਂ ਕੋਲੋਂ ਆਨਲਾਈਨ ਫਾਰਮ ਭਰਵਾਉਣ ਦੀਆਂ ਭਾਰੀ ਫੀਸਾਂ ਲਈਆਂ ਜਾ ਰਹੀਆਂ ਸਨ। ਸਿੰਗਲ ਵਿੰਡੋ ਤੇ ਵਿਦਿਆਰਥੀਆਂ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਨ ਉਪਰੰਤ ਪ੍ਰਾਈਵੇਟ ਕੈਫ਼ੇ ਮਾਲਿਕਾਂ ਵੱਲੋਂ ਆਨਲਾਈਨ ਫ਼ਾਰਮ ਭਰਨ ਦੇ ਨਾਂ ਤੇ ਕੀਤੀ ਜਾ ਰਹੀ ਇਸ ਲੁੱਟ ਖਸੁੱਟ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਦੇ ਮੱਦੇਨਜ਼ਰ ਸਿੱਖਿਆ ਬੋਰਡ ਦੀ ਸਿੰਗਲ ਵਿੰਡੋ ਤੇ ਇੱਕ ਵੱਖਰਾ ਕਾਉਂਟਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਨਾਲ ਇੱਕ ਤਾਂ ਵਿਦਿਆਰਥੀ ਬੇ-ਵਜਾਹ ਸਮੇਂ ਦੀ ਬਰਬਾਦੀ ਤੋਂ ਬਚ ਸਕਣਗੇ ਅਤੇ ਦੂਜੇ ਇਸ ਕਾਉਂਟਰ ਤੇ ਬਿਨਾਂ ਕਿਸੇ ਵਾਧੂ ਫੀਸ ਦੇ ਆਨਲਾਈਨ ਫਾਰਮ ਭਰਨ ਦੀ ਸੁਵਿਧਾ ਪ੍ਰਾਪਤ ਕਰ ਸਕਣਗੇ।
ਸਿੱਖਿਆ ਬੋਰਡ ਵੱਲੋਂ ਕੀਤੇ ਇੱਸ ਉੱਦਮ ਦੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਲਗਭਗ ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਇਸ ਸੁਵਿੱਧਾ ਤੋਂ ਰੋਜਾਨਾ 45 ਤੋਂ 50 ਦੇ ਕਰੀਬ ਵਿਦਿਆਰਥੀ ਲਾਭ ਉਠਾ ਰਹੇ ਹਨ।
ਕੈਪਸ਼ਨ:- ਵਿਦਿਆਰਥੀ ਬੋਰਡ ਵੱਲੋਂ ਸ਼ੁਰੂ ਕੀਤੀ ਸੁਵਿਧਾ ਦਾ ਲਾਭ ਉਠਾਉਂਦੇ ਹੋਏ।
—00—
पंजाब स्कूल शिक्षा बोर्ड ने विद्यार्थियों की सुविधा के लिए ऑनलाइन आवेदन करने के लिए अलग काउंटर शुरू किया
मोहाली/संघोल-टाइम्स/जगमीत-सिंह/13 जून,2025- पंजाब स्कूल शिक्षा बोर्ड ने अपने विद्यार्थियों की सुविधा के लिए डुप्लीकेट सर्टिफिकेट, माइग्रेशन सर्टिफिकेट, ट्रांसक्रिप्ट और डब्ल्यूईएस के लिए ऑनलाइन आवेदन करने के लिए अलग काउंटर शुरू किया है। शिक्षा बोर्ड ने जनता के लाभ के लिए प्रदान की जाने वाली डुप्लीकेट सर्टिफिकेट, माइग्रेशन सर्टिफिकेट, ट्रांसक्रिप्ट और डब्ल्यूईएस आदि सेवाओं के लिए आवेदन करने की सुविधा अपनी आधिकारिक वेबसाइट पर उपलब्ध कराई है। लेकिन कई विद्यार्थी ऐसे हैं जिन्हें इसकी जानकारी हेड ऑफिस में आने के बाद ही मिलती है और उन्हें बाहर जाकर निजी साइबर कैफे से यह काम करवाना पड़ता है और इस काम के लिए कैफे मालिक मनमाने तरीके से पैसे वसूलते हैं। इस संबंध में जानकारी देते हुए पंजाब स्कूल शिक्षा बोर्ड के चेयरमैन डॉ. अमरपाल सिंह, आईएएस (सेवानिवृत) ने बताया कि पिछले कुछ समय से शिक्षा बोर्ड द्वारा ऑनलाइन आवेदन की इस सुविधा का फायदा बोर्ड से बाहर निजी कैफे मालिकों द्वारा उठाया जा रहा था और विद्यार्थियों से ऑनलाइन फार्म भरने के लिए भारी फीस वसूली जा रही थी। निजी कैफे मालिकों द्वारा ऑनलाइन फार्म भरने के नाम पर की जा रही इस लूट संबंधी मिली जानकारी के मद्देनजर एकल खिड़की पर विद्यार्थियों से व्यक्तिगत रूप से बातचीत करने के बाद शिक्षा बोर्ड की एकल खिड़की पर अलग से काउंटर स्थापित किया गया है। इससे एक तरफ जहां विद्यार्थी समय की अनावश्यक बर्बादी से बच सकेंगे, वहीं दूसरी तरफ उन्हें इस काउंटर पर बिना किसी अतिरिक्त फीस के ऑनलाइन फार्म भरने की सुविधा मिल सकेगी। शिक्षा बोर्ड द्वारा की गई इस पहल की विद्यार्थियों और उनके अभिभावकों द्वारा काफी सराहना की जा रही है। करीब दो सप्ताह पहले शुरू की गई इस सुविधा से करीब 45 से 50 विद्यार्थी लाभान्वित हो रहे हैं। कैप्शन:- बोर्ड द्वारा शुरू की गई सुविधा का लाभ उठाते विद्यार्थी।