
ਫਤਹਿਗੜ੍ਹ ਸਾਹਿਬ ਦੇ ਸਰਹਿੰਦ – ਚੰਡੀਗੜ੍ਹ ਰੋਡ ‘ਤੇ ਤਿੰਨ ਕਾਰਾਂ ਦੀ ਭਿਆਨਕ ਟੱਕਰ, 2 ਚਾਲਕਾਂ ਦੀ ਮੌਤ, 4 ਜ਼ਖਮੀ
ਫਤਹਿਗੜ੍ਹ-ਸਾਹਿਬ/SANGHOL-TIMES/14 ਜੂਨ,2025(ਮਲਕੀਤ ਸਿੰਘ ਭਾਮੀਆਂ)- ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਰਹਿੰਦ – ਚੰਡੀਗੜ੍ਹ ਰੋਡ ਤੇ ਚੂੰਨੀ ਐਸਬੀਐਲ (SBL) ਨਹਿਰ ਨੇੜੇ ਤਿੰਨ ਕਾਰਾਂ ਦੀ ਆਪਸੀ ਟੱਕਰ ਵਿੱਚ ਦੋ ਗੱਡੀਆਂ ਦੇ ਡਰਾਈਵਰਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਵਿਆਕਤੀ ਜ਼ਖਮੀ ਹੋ ਗਏ ਹਨ, ਜਿੰਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਚੌਕੀ ਚੂੰਨੀ ਦੇ ਇੰਚਾਰਜ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮਿੱਤਰਕਾ ਦੀ ਪਛਾਣ ਲਖਵਿੰਦਰ ਸਿੰਘ ਨਿਵਾਸੀ ਪਿੰਡ ਚੜ੍ਹੀ ਅਤੇ ਭੁਪਿੰਦਰ ਸਿੰਘ ਪਿੰਡ ਬਾਸੀਆਂ ਬੈਦਵਾਨ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਵਿੱਚ ਲਖਵਿੰਦਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ‘ਤੇ ਉਨ੍ਹਾਂ ਦੇ 2 ਪੁੱਤਰ ਹਰਸ਼ਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਚੜ੍ਹੀ ਅਤੇ ਅਭਿਸ਼ੇਕ ਰਾਏ ਵਾਸੀ ਚੰਡੀਗੜ੍ਹ ਸ਼ਾਮਲ ਹਨ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਸੁਖਵਿੰਦਰ ਸਿੰਘ ਅਪਣੇ ਪਰਿਵਾਰ ਨਾਲ ਪਿੰਡ ਤੋਂ ਚੰਡੀਗੜ੍ਹ ਜਾ ਰਿਹਾ ਸੀ, ਇਸ ਦੌਰਾਨ, ਭੁਪਿੰਦਰ ਸਿੰਘ ਵਾਸੀ ਪਿੰਡ ਬਾਸੀਆਂ ਬੈਦਵਾਨ ਦੀ ਕਾਰ ਦੀ ਟੱਕਰ ਹੋ ਗਈ ਸੀ, ਜਿਸ ਵਿੱਚ ਦੋਵਾਂ ਕਾਰਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ, ਇਸ ਦੌਰਾਨ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਕਾਰ ਭੁਪਿੰਦਰ ਸਿੰਘ ਦੀ ਕਾਰ ਨਾਲ ਟੱਕਰਾ ਗਈ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ।
—-00—–
फतेहगढ़ साहिब में सरहिंद-चंडीगढ़ रोड पर तीन कारों की भीषण टक्कर, 2 चालकों की मौत, 4 घायल
फतेहगढ़-साहिब/संघोल-टाइम्स/14 जून,2025(मलकीत-सिंह-भामियां,Translate-by-Jagmeet-Singh)- फतेहगढ़ साहिब जिले के सरहिंद-चंडीगढ़ रोड पर चुन्नी एसबीएल नहर के पास तीन कारों की भीषण टक्कर में दो वाहनों के चालकों की मौत हो गई, जबकि चार लोग घायल हो गए, जिन्हें उपचार के लिए निजी अस्पताल में भर्ती कराया गया है। पुलिस चौकी चुन्नी के प्रभारी सब इंस्पेक्टर हरजीत सिंह ने बताया कि मृतकों की पहचान गांव चरही निवासी लखविंदर सिंह और गांव बसियां बैदवान निवासी भूपिंदर सिंह के रूप में हुई है, जबकि घायलों में लखविंदर सिंह की पत्नी गुरप्रीत कौर और उनके 2 बेटे हर्षप्रीत सिंह और सुखविंदर सिंह निवासी गांव चरही और चंडीगढ़ निवासी अभिषेक राय शामिल हैं। चौकी इंचार्ज ने बताया कि शुरुआती पुलिस जांच में पता चला है कि सुखविंदर सिंह अपने परिवार के साथ गांव से चंडीगढ़ जा रहा था। इसी दौरान गांव बसियां बैदवान निवासी भूपिंदर सिंह की कार उससे टकरा गई, जिसमें दोनों कारों के चालकों की मौत हो गई। इसी दौरान चंडीगढ़ से लुधियाना जा रही कार भूपिंदर सिंह की कार से टकरा गई, जिससे वह भी घायल हो गया।
—-00—–
Three cars collided on Sarhind-Chandigarh Road in Fatehgarh Sahib, 2 drivers killed, 4 injured
Fatehgarh-Sahib/Sanghol-Times/14 June,2025(Malkeit-Singh-Bhamia,Translate-by-Jagmeet-Singh) – 2 drivers died in the collision of three cars near Chandigarh-Fatehgarh Sahib Road in Fatehgarh-Sahib district, while four people were injured, who have been admitted to private hospital for treatment. Sub Inspector in charge of Police Chowki Chuni Harjit Singh informed that the dead were identified as village sheepherd resident Lakhvinder Singh and village buses Bedwan resident Bhupinder Singh while the wounded include Lakhvinder Singh’s wife Gurpreet Kaur and his 2 sons Harshpreet Singh and Sukhwinder Singh resident village Charhi and Chandigarh resident Abhishek Rai. Chowki Incharge said that the initial police investigation has shown that Sukhvinder Singh was going to Chandigarh from the village with his family. During this time, the car of village buses Bedwan resident Bhupinder Singh was hit by him, in which drivers of both cars died. During this time, the car going to Ludhiana from Chandigarh was hit by Bhupinder Singh’s car, which also injured him.