
ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅਨਾਜ਼ ਮੰਡੀ ਖਮਾਣੌ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਖਮਾਣੌ(ਫਤਿਹਗੜ੍ਹ-ਸਾਹਿਬ)SANGHOL-TIMES//24ਸਤੰਬਰ,2025(ਮਲਕੀਤ-ਭਾਮੀਆਂ) :- ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਕੁੱਝ ਅਨਾਜ਼ ਮੰਡੀਆਂ ਵਿੱਚ ਝੋਨੇ ਦੀ ਆਮਦ ਹੋਣ ਦੇ ਨਾਲ ਹੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਅੱਜ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅਨਾਜ਼ ਮੰਡੀ ਖਮਾਣੌ ਵਿਖੇ ਦੌਰਾ ਕਰਕੇ ਝੋਨੇ ਦੀ ਸਰਕਾਰੀ ਖਰੀਦ ਦੀ ਆਰੰਭ ਕਰਵਾਈ। ਇਸ ਮੌਕੇ ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕਿਸਾਨ ਵੀਰਾਂ ਨੂੰ ਅਨਾਜ਼ ਮੰਡੀਆਂ ਵਿੱਚ ਹਰ ਸੁਵਿਧਾ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀ ਆਵੇਗੀ। ਇਸ ਮੌਕੇ ਉਨਾਂ ਨੇ ਕਿਸਾਨਾਂ ਵੱਲੋਂ ਲਿਆਂਦੀ ਗਈ ਜਿਣਸ ਦੀ ਬੋਲੀ ਵੀ ਲਗਵਾਈ ਅਤੇ ਮੌਕੇ ਉੱਤੇ ਹੀ ਫਸਲ ਦੀ ਖਰੀਦ ਕੀਤੀ ਗਈ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਇਕੱਤਰਤਾ ਦੌਰਾਨ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ, ਖਰੀਦ, ਲਿਫਟਿੰਗ ਅਤੇ ਸਮੇ ਸਿਰ ਅਦਾਇਗੀ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਦਾਣੇ – ਦਾਣੇ ਦੀ ਖਰੀਦ ਅਤੇ ਚੁਕਾਈ ਕਰਨ ਲਈ ਵਚਨਬੱਧ ਹੈ। ਸ਼੍ਰੀ ਰੁਪਿੰਦਰ ਸਿੰਘ ਹੈਪੀ ਵਿਧਾਇਕ ਨੇ ਕਿਹਾ ਕਿ ਅਧਿਕਾਰੀਆਂ ਨੂੰ ਝੋਨੇ ਦੀ ਖਰੀਦ, ਲਿਫਟਿੰਗ ‘ਤੇ ਬਾਰਦਾਨੇ ਦੀ ਉਪਲਬੱਧਾ, ਟਰਾਂਸਪੋਰਟ, ਲੇਬਰ ਸਮੇਤ ਬਿਜਲੀ, ਪੀਣ ਲਈ ਸਾਫ ਪਾਣੀ, ਸਾਫ ਸਫਾਈ, ਪਖਾਨਿਆ ਦੀ ਸੁਵਿਧਾ ਸੰਬੰਧੀ ਕੋਈ ਵੀ ਲਾਪ੍ਰਵਾਹੀ ਨਾ ਵਰਤਣ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਹਨ। ਵਿਧਾਇਕ ਨੇ ਕਿਹਾ ਕਿਹਾ ਕਿ ਹਲਕਾ ਬਸੀ ਪਠਾਣਾ ਅਧੀਨ ਆਉਂਦੀਆਂ ਸਮੂਹ ਅਨਾਜ਼ੁ ਮੰਡੀਆਂ ਦੀ ਨਿਗਰਾਣੀ ਉਪ ਮੰਡਲ ਮੈਜਿਸਟ੍ਰੇਟ ਕਰ ਰਹੇ ਹਨ ਅਤੇ ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਇੰਨ – ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮੌਕੇ ਦਰਸ਼ਨ ਸਿੰਘ ਸ਼ਾਹੀ, ਗੋਗੀ ਅਮਰਾਲਾ, ਹਰਭਜਨ ਸਿੰਘ, ਗੁਰਮੁੱਖ ਕਲੇਰ, ਮਨਪ੍ਰੀਤ ਪੱਡਾ, ਜਿਮੀ ਸ਼ਰਮਾਂ, ਕੰਵਲਜੀਤ ਭੁੱਲਰ, ਕੁਲਵੰਤ ਸਿੰਘ ਢਿੱਲੋ, ਰਣਜੀਤ ਸਿੰਘ ਭੱਟੀ, ਸ਼ੈਂਟੀ ਭਾਰਦਵਾਜ, ਰਣਜੀਤ ਸਿੰਘ ਪੰਮਾ, ਤੇਜਿੰਦਰ ਸਿੰਘ ਢਿੱਲੋ, ਜੁਝਾਰ ਸਿੰਘ ਕੰਗ, ਦਲਵਿੰਦਰ ਸਰਪੰਚ, ਗੁਰਦੀਪ ਸਿੰਘ ਪ੍ਰਧਾਨ ਖਮਾਣੋ,ਮਨਦੀਪ ਧਨੌਲਾ, ਰਾਜ ਕੁਮਾਰ ਤੋਂ ਇਲਾਵਾ ਮਾਰਕੀਟ ਕਮੇਟੀ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
—-00—–
बस्सी पठाना के विधायक रुपिंदर सिंह हैप्पी ने अनाज मंडी खमाणौ में धान की सरकारी खरीद शुरू करवाई
खमाणौ(फतेहगढ़-साहिब)SANGHOL-TIMES/24 सितंबर, 2025(मलकीत-भामियां):- जिला श्री फतेहगढ़ साहिब की कुछ अनाज मंडियों में धान की आमद के साथ ही सरकारी खरीद शुरू हो गई है। आज विधानसभा क्षेत्र बस्सी पठाना के विधायक रुपिंदर सिंह हैप्पी ने अनाज मंडी खमाणौ का दौरा किया और धान की सरकारी खरीद शुरू करवाई। इस अवसर पर उन्होंने कहा कि मुख्यमंत्री भगवंत सिंह मान के नेतृत्व वाली पंजाब सरकार अनाज मंडियों में किसान योद्धाओं को हर सुविधा प्रदान करने के लिए प्रतिबद्ध है। उन्होंने कहा कि मौजूदा सीजन के दौरान किसानों को मंडियों में किसी भी प्रकार की कोई दिक्कत नहीं आने दी जाएगी। इस अवसर पर उन्होंने किसानों द्वारा लाए गए माल की नीलामी भी करवाई और मौके पर ही फसल की खरीद की गई। विधायक रुपिंदर सिंह हैप्पी ने आढ़तियों और किसानों को बताया कि मंडियों में धान की आमद, खरीद, लिफ्टिंग और समय पर भुगतान के लिए व्यापक प्रबंध किए गए हैं। उन्होंने कहा कि पंजाब सरकार धान का दाना-दाना खरीदने और लिफ्टिंग के लिए प्रतिबद्ध है। विधायक रूपिंदर सिंह हैप्पी ने कहा कि अधिकारियों को धान की खरीद, लिफ्टिंग के लिए बारदाने की उपलब्धता, ट्रांसपोर्ट, बिजली, स्वच्छ पेयजल, सफाई, शौचालय की सुविधा सहित लेबर के संबंध में लापरवाही न बरतने के स्पष्ट दिशा-निर्देश दिए गए हैं। विधायक ने बताया कि उप-मंडल मजिस्ट्रेट द्वारा बस्सी पठाना विधानसभा क्षेत्र के अंतर्गत आने वाली सभी अनाज मंडियों पर निगरानी रखी जा रही है और सभी सरकारी खरीद एजेंसियों को सरकार की हिदायतों का सख्ती से पालन करने के आदेश दिए गए हैं। इस अवसर पर दर्शन सिंह शाही, गोगी अमराला, हरभजन सिंह, गुरमुख कलेर, मनप्रीत पड्डा, जिम्मी शर्मा, कंवलजीत भुल्लर, कुलवंत सिंह ढिल्लों, रणजीत सिंह भट्टी, शांति भारद्वाज, रणजीत सिंह पम्मा, तेजिंदर सिंह ढिल्लों, जुझार सिंह कंग, दलविंदर सरपंच, गुरदीप सिंह प्रधान खमाणों, मनदीप धनौला, राज कुमार के अलावा मार्केट कमेटी और खाद्य आपूर्ति विभाग के अधिकारी मौजूद थे।