
पंजाब में प्राथमिक स्वास्थ्य सेवाओं को और मजबूत करने के लिए 236 नए आम आदमी क्लीनिक खोले जा रहे हैं: डॉ. बलबीर सिंह
आम आदमी क्लीनिकों में इलाज करवा रहे 96 प्रतिशत मरीज उन्हें दी जा रही स्वास्थ्य सेवाओं से संतुष्ट: स्वास्थ्य मंत्री
कहा, पंजाब सार्वजनिक स्वास्थ्य अवसंरचना में अत्याधुनिक एआई तकनीक के उपयोग में अग्रणी
व्यापक रोकथाम उपायों के चलते 2023 की तुलना में डेंगू के मामलों में 80 प्रतिशत की कमी आई: डॉ. बलबीर सिंह
स्वास्थ्य मंत्री डॉ. बलबीर सिंह ने सिविल सर्जनों के साथ कॉन्फरेंस की अध्यक्षता की, मरीजों के कल्याण हेतु सख्त निर्देश जारी किए
चंडीगढ़/SANGHOL-TIMES/Sarpal/JAGMEET-SIMGH/14Oct.2025-
राज्य में सार्वजनिक स्वास्थ्य देखभाल ढांचे को और मजबूत करने के व्यापक मिशन की शुरुआत करते हुए, मुख्यमंत्री श्री भगवंत सिंह मान के नेतृत्व वाली पंजाब सरकार राज्य में 236 नए आम आदमी क्लीनिक खोलने के लिए पूरी तरह तैयार है। इन नए क्लीनिकों के साथ कुल क्लीनिकों की संख्या 1,117 हो जाएगी। यह घोषणा आज यहां पंजाब के स्वास्थ्य एवं परिवार कल्याण मंत्री डॉ. बलबीर सिंह ने की।
स्वास्थ्य मंत्री सिविल सर्जनों के साथ एक उच्च स्तरीय बैठक की अध्यक्षता कर रहे थे।
आम आदमी क्लीनिकों की उल्लेखनीय सफलता पर प्रकाश डालते हुए, डॉ. बलबीर सिंह ने कहा कि इस पहल ने आम जनता की गुणवत्तापूर्ण प्राथमिक देखभाल तक पहुँच में उल्लेखनीय वृद्धि की है। पंजाब विकास आयोग द्वारा हाल ही में कराए गए मरीज फीडबैक सर्वेक्षण का हवाला देते हुए उन्होंने बताया कि 96 प्रतिशत मरीजों ने क्लीनिकों की सेवाओं से संतुष्टि व्यक्त की है, जो इन क्लीनिकों की प्रभावशीलता को दर्शाता है।
राज्य सरकार की नागरिकों के स्वास्थ्य और कल्याण को प्राथमिकता देने की प्रतिबद्धता दोहराते हुए, डॉ. बलबीर सिंह ने सिविल सर्जनों को नए आम आदमी क्लीनिकों की स्थापना में तेजी लाने और इनके समयबद्ध संचालन को सुनिश्चित करने के लिए डॉक्टरों एवं आवश्यक स्टाफ की भर्ती तुरंत शुरू करने के निर्देश दिए। उन्होंने कहा कि आशा वर्करों को स्वास्थ्य किट और सामुदायिक स्वास्थ्य अधिकारियों (सीएचओ) को आवश्यक उपकरण प्रदान कर प्राथमिक हेल्थकेयर नेटवर्क को सशक्त किया जाएगा, जिससे जमीनी स्तर पर देखभाल सेवाएं बेहतर ढंग से उपलब्ध हो सकेंगी।
डॉ. बलबीर सिंह ने घोषणा की कि पंजाब छाती के कैंसर और स्ट्रोक जैसी गंभीर बीमारियों की शीघ्र पहचान और इसके प्रबंधन के लिए आर्टिफिशियल इंटेलिजेंस (एआई) तकनीक के उपयोग में अग्रणी है। बाल स्वास्थ्य सुरक्षा पहल के तहत, सभी 250 आरबीएसके टीमों को एआई ऑटो रिफ्रेक्टर उपकरणों से लैस किया जाएगा ताकि स्कूली बच्चों में दृष्टि/रिफलेक्टिव दोषों की समय पर पहचान की जा सके। इस कार्याक्रम के तहत प्रभावित बच्चों को चश्मे भी उपलब्ध कराए जाएंगे जिससे उनकी दृष्टि और भविष्य सुरक्षित रहेगा।
राज्य सरकार द्वारा वेक्टर जनित बीमारियों की रोकथाम के लिए किए जा रहे सक्रिय और व्यापक उपायों, जिनके परिणामस्वरूप इन बीमारियों के विरूद्ध लड़ाई के शानदार नजीजे प्राप्त हुये है, पर प्रकाश डालते हुए, डॉ. बलबीर सिंह ने ‘‘हर शुक्रवार डेंगू ते वार’’ अभियान की शानदार सफलता का उल्लेख किया। उन्होंने बताया कि इसके परिणामस्वरूप वर्ष 2023 की तुलना में डेंगू के मामलों में 80 प्रतिशत की भारी कमी दर्ज की गई है। उन्होंने सिविल सर्जनों को संभावित हॉटस्पॉट क्षेत्रों में डेंगू रोधी गतिविधियों को और तेज करने के निर्देश दिए ताकि यह सकारात्मक रुझान जारी रहे।
अपने कर्तव्य में उत्कृष्टता और समर्पण को प्रोत्साहित करने के लिए, स्वास्थ्य मंत्री ने हाल ही में आई बाढ़ के दौरान डॉक्टरों और पैरामेडिकल स्टाफ के साहसिक प्रयासों की सराहना की और परिश्रमी कर्मचारियों को वार्षिक रूप से सम्मानित करने एवं मान्यता देने के लिए नई नीति शुरू करने का वादा किया। मंत्री ने सिविल सर्जन डॉ. संगीता जैन, डॉ. अर्शदीप कौर, डॉ. मनहर कौर, डॉ. वसुधा, डॉ. धर्मवीर अहीर और भवंदीप कौर को विभिन्न स्वास्थ्य कार्यक्रमों में उत्कृष्ट योगदान के लिए सम्मानित भी किया।
सिविल सर्जनों को संबोधित करते हुए डॉ. बलबीर सिंह ने कहा, “हमारे नागरिकों का स्वास्थ्य और कल्याण पंजाब सरकार की सर्वाेच्च प्राथमिकता है। मैं स्वास्थ्य सेवाओं की नियमित और सख्त निगरानी करने, हमारी सभी सुविधाओं में आवश्यक दवाओं का पर्याप्त भंडार सुनिश्चित करने और सबसे महत्वपूर्ण – अपने डॉक्टरों को हर मरीज की सेवा मुस्कुराहट, सहानुभूति और करुणा के साथ करने का निर्देश देता हूँ। क्लिनिकल उत्कृष्टता और मानवता के प्रति संवेदना – यही हमारे मिशन का आधार है।’’
उन्होंने कहा कि प्रधान सचिव स्वास्थ्य कुमार राहुल, विशेष सचिव सह एमडी एनएचएम घनश्याम थोरी, एमडी पीएचएससी अमित तलवार, निदेशक स्वास्थ्य एवं परिवार कल्याण डॉ. हितिंदर कौर, निदेशक स्वास्थ्य सेवाएं (परिवार कल्याण) डॉ. अदिति सलारिया, निदेशक (ईएसआई) डॉ. अनिल कुमार गोयल, उप निदेशक, सहायक निदेशक एवं अन्य स्वास्थ्य अधिकारी मरीज कल्याण से संबंधित सर्वाेच्च मानकों को बनाए रखने और राज्यभर में मंत्री के दृष्टिकोण को व्यावहाहिक रूप प्रदान करेंगे।
—-O0—–
ਪੰਜਾਬ ਵਿੱਚ ਮੁੱਢਲੀ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ: ਡਾ. ਬਲਬੀਰ ਸਿੰਘ
• ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਕਰਵਾ ਰਹੇ 96 ਫ਼ੀਸਦ ਮਰੀਜ਼ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੋਂ ਸੰਤੁਸ਼ਟ: ਸਿਹਤ ਮੰਤਰੀ
• ਕਿਹਾ, ਪੰਜਾਬ ਜਨਤਕ ਸਿਹਤ ਬੁਨਿਆਦੀ ਢਾਂਚੇ ਵਿੱਚ ਅਤਿ-ਆਧੁਨਿਕ ਏਆਈ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਮੋਹਰੀ
• ਵਿਆਪਕ ਰੋਕਥਾਮ ਉਪਾਵਾਂ ਸਦਕਾ 2023 ਦੇ ਮੁਕਾਬਲੇ ਡੇਂਗੂ ਦੇ ਮਾਮਲਿਆਂ ਵਿੱਚ 80 ਫ਼ੀਸਦ ਦੀ ਕਮੀ ਆਈ: ਡਾ. ਬਲਬੀਰ ਸਿੰਘ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਸਰਜਨਾਂ ਨਾਲ ਕਾਨਫਰੰਸ ਦੀ ਕੀਤੀ ਪ੍ਰਧਾਨਗੀ, ਮਰੀਜ਼ਾਂ ਦੀ ਭਲਾਈ ਲਈ ਸਖ਼ਤ ਨਿਰਦੇਸ਼ ਕੀਤੇ ਜਾਰੀ
ਚੰਡੀਗੜ੍ਹ/SANGHOL-TIMES/Sarpal/JAGMEET-SIMGH/14Oct.2025-
ਸੂਬੇ ਵਿੱਚ ਜਨਤਕ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਵਿਆਪਕ ਮਿਸ਼ਨ ਦੀ ਸ਼ੁਰੂਆਤ ਕਰਦਿਆਂ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹਨਾਂ ਨਵੇਂ ਕਲੀਨਿਕ ਨਾਲ ਕੁੱਲ ਕਲੀਨਿਕਾਂ ਦੀ ਗਿਣਤੀ 1,117 ਹੋ ਜਾਵੇਗੀ। ਇਹ ਐਲਾਨ ਅੱਜ ਇੱਥੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ।
ਸਿਹਤ ਮੰਤਰੀ ਸਿਵਲ ਸਰਜਨਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਆਮ ਆਦਮੀ ਕਲੀਨਿਕਾਂ ਦੀ ਸ਼ਾਨਦਾਰ ਸਫਲਤਾ ‘ਤੇ ਚਾਨਣਾ ਪਾਉਂਦਿਆਂ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਮਿਆਰੀ ਮੁੱਢਲੀ ਦੇਖਭਾਲ ਤੱਕ ਆਮ ਜਨਤਾ ਦੀ ਪਹੁੰਚ ਵਿੱਚ ਕਾਫ਼ੀ ਵਾਧਾ ਕੀਤਾ ਹੈ। ਪੰਜਾਬ ਵਿਕਾਸ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਮਰੀਜ਼ ਦੇ ਫੀਡਬੈਕ ਸਰਵੇਖਣ ਦਾ ਹਵਾਲਾ ਦਿੰਦਿਆਂ, ਉਨ੍ਹਾਂ ਕਿਹਾ ਕਿ 96 ਫ਼ੀਸਦ ਮਰੀਜ਼ਾਂ ਨੇ ਕਲੀਨਿਕਾਂ ਦੀਆਂ ਸੇਵਾਵਾਂ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ ਹੈ, ਜੋ ਇਹਨਾਂ ਕਲੀਨਿਕਾਂ ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦੀ ਹੈ।
ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ, ਡਾ. ਬਲਬੀਰ ਸਿੰਘ ਨੇ ਸਿਵਲ ਸਰਜਨਾਂ ਨੂੰ ਨਵੇਂ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਵਿੱਚ ਤੇਜ਼ੀ ਲਿਆਉਣ ਅਤੇ ਕਲੀਨਿਕਾਂ ਦੇ ਸਮੇਂ ਸਿਰ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਡਾਕਟਰਾਂ ਅਤੇ ਲੋੜੀਂਦੇ ਸਟਾਫ ਦੀ ਭਰਤੀ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਹੈਲਥ ਕਿੱਟਾਂ ਅਤੇ ਕਮਿਊਨਿਟੀ ਹੈਲਥ ਅਫਸਰਾਂ (ਸੀਐਚਓ) ਨੂੰ ਜ਼ਰੂਰੀ ਉਪਕਰਣਾਂ ਦੀ ਵੰਡ ਰਾਹੀਂ ਪ੍ਰਾਇਮਰੀ ਹੈਲਥਕੇਅਰ ਨੈੱਟਵਰਕ ਨੂੰ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਜ਼ਮੀਨੀ ਪੱਧਰ ‘ਤੇ ਦੇਖਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।
ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਛਾਤੀ ਦੇ ਕੈਂਸਰ ਅਤੇ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਜਲਦ ਪਤਾ ਲਗਾਉਣ ਅਤੇ ਇਸ ਦੇ ਪ੍ਰਬੰਧਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਵਿੱਚ ਮੋਹਰੀ ਹੈ। ਬਾਲ ਸਿਹਤ ਸੁਰੱਖਿਆ ਸਬੰਧੀ ਪਹਿਲਕਦਮੀ ਤਹਿਤ ਸਕੂਲੀ ਬੱਚਿਆਂ ਵਿੱਚ ਰਿਫ੍ਰੈਕਟਿਵ ਤਰੁੱਟੀਆਂ ਦੀ ਬਿਹਤਰ ਢੰਗ ਨਾਲ ਪਛਾਣ ਕਰਨ ਲਈ ਸਾਰੀਆਂ 250 ਆਰਬੀਐਸਕੇ ਟੀਮਾਂ ਨੂੰ ਏਆਈ ਆਟੋ ਰਿਫ੍ਰੈਕਟਰ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ। ਇਹ ਪ੍ਰੋਗਰਾਮ ਪ੍ਰਭਾਵਿਤ ਬੱਚਿਆਂ ਨੂੰ ਐਨਕਾਂ ਪ੍ਰਦਾਨ ਕਰੇਗਾ, ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਅਤੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇਗਾ।
ਸੂਬਾ ਸਰਕਾਰ ਵੱਲੋਂ ਵੈਕਟਰ-ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਸਰਗਰਮ ਅਤੇ ਵਿਆਪਕ ਰੋਕਥਾਮ ਉਪਾਵਾਂ ਜਿਹਨਾਂ ਸਦਕਾਂ ਇਹਨਾਂ ਬਿਮਾਰੀਆਂ ਵਿਰੁੱਧ ਲੜਾਈ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ, ‘ਤੇ ਚਾਨਣਾ ਪਾਉਂਦਿਆਂ, ਡਾ. ਬਲਬੀਰ ਸਿੰਘ ਨੇ ‘ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਦੀ ਸ਼ਾਨਦਾਰ ਸਫਲਤਾ ਨੂੰ ਉਜਾਗਰ ਕੀਤਾ, ਜਿਸ ਦੇ ਨਤੀਜੇ ਵਜੋਂ ਸਾਲ 2023 ਦੇ ਮੁਕਾਬਲੇ ਡੇਂਗੂ ਦੇ ਮਾਮਲਿਆਂ ਵਿੱਚ 80 ਫ਼ੀਸਦ ਦੀ ਵੱਡੀ ਕਮੀ ਆਈ ਹੈ। ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਇਸ ਸਕਾਰਾਤਮਕ ਰੁਝਾਨ ਨੂੰ ਜਾਰੀ ਰੱਖਣ ਲਈ ਸੰਭਾਵੀ ਹੌਟਸਪੌਟ ਖੇਤਰਾਂ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਆਪਣੀ ਡਿਊਟੀ ਵਿੱਚ ਉੱਤਮਤਾ ਅਤੇ ਸਮਰਪਣ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ, ਸਿਹਤ ਮੰਤਰੀ ਨੇ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੇ ਬਹਾਦਰੀ ਭਰੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮਿਹਨਤੀ ਕਰਮਚਾਰੀਆਂ ਨੂੰ ਸਾਲਾਨਾ ਸਨਮਾਨਿਤ ਕਰਨ ਅਤੇ ਮਾਨਤਾ ਦੇਣ ਲਈ ਇੱਕ ਨਵੀਂ ਨੀਤੀ ਸ਼ੁਰੂ ਕਰਨ ਦਾ ਵਾਅਦਾ ਕੀਤਾ। ਮੰਤਰੀ ਨੇ ਸਿਵਲ ਸਰਜਨ ਡਾ. ਸੰਗੀਤਾ ਜੈਨ, ਡਾ. ਅਰਸ਼ਦੀਪ ਕੌਰ, ਡਾ. ਮਨਹਰ ਕੌਰ, ਡਾ. ਵਸੁਧਾ, ਡਾ. ਧਰਮਵੀਰ ਅਹੀਰ ਅਤੇ ਭਵਨਦੀਪ ਕੌਰ ਨੂੰ ਵੱਖ-ਵੱਖ ਸਿਹਤ ਪ੍ਰੋਗਰਾਮਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਵੀ ਕੀਤਾ।
ਸਿਵਲ ਸਰਜਨਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ, “ਸਾਡੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਮੈਂ ਸਿਹਤ ਸੇਵਾਵਾਂ ਦੀ ਨਿਯਮਤ ਅਤੇ ਸਖ਼ਤ ਨਿਗਰਾਨੀ ਕਰਨ, ਸਾਡੀਆਂ ਸਾਰੀਆਂ ਸਹੂਲਤਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਸਟਾਕ ਉਪਲੱਬਧ ਕਰਵਾਉਣ ਦਾ ਆਦੇਸ਼ ਦਿੰਦਾ ਹਾਂ ਅਤੇ ਸਭ ਤੋਂ ਮਹੱਤਵਪੂਰਨ – ਮੈਂ ਆਪਣੇ ਡਾਕਟਰਾਂ ਨੂੰ ਹਰ ਮਰੀਜ਼ ਨੂੰ ਮੁਸਕਰਾਹਟ, ਹਮਦਰਦੀ ਅਤੇ ਦਇਆ ਭਾਵਨਾ ਨਾਲ ਸੇਵਾਵਾਂ ਪ੍ਰਦਾਨ ਕਰਨ ਦਾ ਆਦੇਸ਼ ਦਿੰਦਾ ਹਾਂ। ਕਲੀਨਿਕਲ ਉੱਤਮਤਾ ਅਤੇ ਮਨੁੱਖਾਂ ਪ੍ਰਤੀ ਹਮਦਰਦੀ ਸਬੰਧੀ ਇਹ ਵਚਨਬੱਧਤਾ ਸਾਡੇ ਮਿਸ਼ਨ ਨੂੰ ਦਰਸਾਉਂਦੀ ਹੈ।”
ਉਨ੍ਹਾਂ ਕਿਹਾ ਕਿ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਵਿਸ਼ੇਸ਼ ਸਕੱਤਰ ਕਮ ਐਮਡੀ ਐਨਐਚਐਮ ਘਨਸ਼ਿਆਮ ਥੋਰੀ ਅਤੇ ਐਮਡੀ ਪੀਐਚਐਸਸੀ ਅਮਿਤ ਤਲਵਾੜ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਅਦਿਤੀ ਸਲਾਰੀਆ, ਡਾਇਰੈਕਟਰ (ਈਐਸਆਈ) ਡਾ. ਅਨਿਲ ਕੁਮਾਰ ਗੋਇਲ, ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ ਅਤੇ ਹੋਰ ਸਿਹਤ ਅਧਿਕਾਰੀ ਮਰੀਜ਼ ਦੀ ਭਲਾਈ ਸਬੰਧ ਸਰਬੋਤਮ ਮਿਆਰਾਂ ਨੂੰ ਬਰਕਰਾਰ ਯਕੀਨੀ ਬਣਾਉਣਗੇ ਅਤੇ ਸੂਬੇ ਭਰ ਵਿੱਚ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਅਮਲੀ ਰੂਪ ਪ੍ਰਦਾਨ ਕਰਨਗੇ।
——oo——
236 NEW AAM AADMI CLINICS ON THE ANVIL TO STRENGTHEN PRIMARY HEALTH-CARE IN PUNJAB: DR BALBIR SINGH
• 96% patients in Aam Aadmi Clinics satisfied with the health services being provided: Dr Balbir Singh
• Punjab Leads in use of Cutting Edge AI Technology in Public Health Infra: Dr Balbir Singh
• Dengue Cases Decreased by 80% as compared to the cases in 2023 due to elaborate preventive measures: Dr Balbir Singh
Health Minister Dr Balbir Singh chairs Civil Surgeons’ Conference, Issues Strict Directives for Patients’ Welfare
CHANDIGARH,SANGHOL-TIMES/Sarpal/JAGMEET-SIMGH/14Oct.2025-
Embarking on a comprehensive mission to further elevate the public healthcare infrastructure in the state, Chief Minister S. Bhagwant Singh Mann led Punjab Government is all set to open 236 new Aam Aadmi Clinics— taking the total to 1,117 clinics, announced Health and Family Welfare Minister Dr Balbir Singh here on Tuesday.
The Health Minister was presiding over a high-level meeting with Civil Surgeons.
Highlighting the resounding success of the Aam Aadmi Clinics, Dr Balbir Singh, said that the initiative has significantly improved public access to quality primary care. Citing a recent Patient Feedback Survey by the Punjab Development Commission, he noted that a remarkable 96% of patients expressed satisfaction with the clinics’ services, underscoring their effectiveness.
Reaffirming the state government’s commitment to prioritising citizens’ health and well-being, Dr. Balbir Singh directed Civil Surgeons to expedite the establishment of new Aam Aadmi Clinics and promptly initiate recruitment of doctors and essential staff to ensure timely operationalisation of the Clinics. He said that the primary healthcare network will receive a significant boost through the distribution of Health Kits to ASHAs and essential equipment to Community Health Officers (CHOs), enhancing grassroots-level care delivery.
Dr. Balbir Singh announced that Punjab is pioneering the use of Artificial Intelligence (AI) for early detection and management of critical diseases like breast cancer and stroke. A significant initiative in preventive child health will equip all 250 RBSK teams with AI auto refractor devices to enhance detection of refractive errors in school children. The program will provide affected children with spectacles, safeguarding their vision and future.
Underlining the state’s proactive and elaborate preventive measures, which led to yield extraordinary results in the fight against vector-borne diseases Dr. Balbir Singh highlighted the exceptional success of the ‘Har Shukarvar Dengue Te Var’ campaign, which has resulted in a remarkable 80% decrease in Dengue cases compared to 2023. Civil Surgeons were instructed to intensify anti-dengue activities in potential hotspot areas to ensure this positive trend continues.
In a move to foster a culture of excellence and dedication, the Health Minister lauded the heroic efforts of doctors and paramedical staff during the recent floods and promised the unveiling of a new policy to annually honour and recognise hard-working personnel.The Minister also honoured Civil Surgeon Dr Sangeeta Jain, Dr Arshdeep Kaur, Dr Manahar Kaur, Dr Vasudha, Dr Dharamveer Ahir and Bhawandeep Kaur for their excellent contribution in various health programs.
In his address to the Civil Surgeons, Dr. Balbir Singh said “The health and well-being of our citizens is the top priority of the Punjab government. I issue a clear mandate: conduct regular, rigorous reviews of health services, ensure all our facilities are fully equipped and abundantly stocked, and most importantly—I ask our doctors to serve every single patient with a smile, compassion, and empathy. This commitment to both clinical excellence and human kindness is what defines our mission.”
Principal Secretary Health Kumar Rahul, Special Secretary cum MD NHM Ghanshyam Thori and MD PHSC Amit Talwar, Director Health and Family Welfare Dr Hitinder Kaur, Director Health Services (FamilyWelfare) Dr Aditi Salaria, Director (ESI) Dr Anil Kumar Goyal, Deputy Directors, Assistant Directors and other Health Officials —to uphold the highest standards of patient welfare and to translate the Minister’s vision into tangible reality across the state.
————