
ਵਾਤਾਵਰਨ ਨੂੰ ਬਚਾਉਣ ਲਈ ਲੋਕਾਂ ਦਾ ਅੱਗੇ ਆਉਣਾ ਜ਼ਰੂਰੀ -ਡਾਕਟਰ ਖੇੜਾ
SangholTimes/Jagmeet/08.07.2022/Chandigarh – ਮਨੁੱਖੀ ਅਧਿਕਾਰ ਮੰਚ ਵੱਲੋਂ ਰੁੱਖ ਲਗਾਓ ਦੇਸ਼ ਬਚਾਓ ਅਤੇ ਆਕਸੀਜਨ ਵਧਾਓ ਚਲਾਈ ਮੁਹਿੰਮ ਤਹਿਤ ਚੰਡੀਗੜ੍ਹ ਸਥਿਤ ਸੈਕਟਰ 15 ਵਿਖੇ ਛਾਂ ਦਾਰ, ਫੁੱਲ ਦਾਰ, ਫ਼ਲਦਾਰ ਅਤੇ ਮੈਡੀਕੇਟਡ ਬੂਟੇ ਲਗਾਉਣ ਲਈ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਹਰਭਜਨ ਸਿੰਘ ਜਗਦੇਵ ਪ੍ਰਧਾਨ ਚੰਡੀਗੜ੍ਹ ਦੀ ਪੂਰੀ ਟੀਮ ਨੂੰ ਨਾਲ ਲੈਕੇ ਲੱਗਭਗ 60 ਬੂਟੇ ਲਗਾਏ ਗਏ। ਇਸ ਚਲਾਈ ਮੁਹਿੰਮ ਵਿੱਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਹਰ ਵਿਅਕਤੀ ਦੇ ਮੂੰਹੋਂ ਸੁਭਾਵਿਕ ਇਹ ਗੱਲ ਨਿਕਲ ਰਹੀ ਸੀ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਘੱਟ ਰਹੀ ਆਕਸੀਜਨ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ। ਇਹ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਆਮ ਲੋਕਾਂ ਵਿੱਚ ਬੂਟੇ ਲਗਾਉਣ ਦਾ ਉਤਸ਼ਾਹਿਤ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮੰਚ ਵੱਲੋਂ ਵੱਡੇ ਪੱਧਰ ਤੇ ਯੂਨਿਟਾਂ ਬਣਾ ਕੇ ਦਰਖ਼ਤ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਗੁਰੂਦੁਆਰਾ ਸਾਹਿਬ, ਮੰਦਿਰ, ਸ਼ਮਸ਼ਾਨ ਘਾਟ, ਧਰਮਸ਼ਾਲਾ, ਗਿਰਜਾ ਘਰ ਅਤੇ ਮਸੀਤ ਵਿਚ ਕਿਸੇ ਵੀ ਕਿਸਮ ਦੇ ਬੂਟੇ ਲਗਾਉਣੇ ਹੋਣ ਉਹ ਮੰਚ ਦੇ ਮੈਂਬਰ ਅਤੇ ਅਹੁਦੇਦਾਰਾਂ ਨਾਲ ਸਪੰਰਕ ਕਰ ਸਕਦੇ ਹਨ। ਸਾਰੇ ਬੂਟੇ ਸੰਸਥਾ ਵੱਲੋਂ ਮੁਫ਼ਤ ਦਿੱਤੇ ਜਾਣਗੇ। ਹੋਰਨਾਂ ਤੋਂ ਇਲਾਵਾ ਮੈਡਮ ਪ੍ਰਿਤਪਾਲ ਕੌਰ ਕੌਮੀਂ ਪ੍ਰਧਾਨ ਇਸਤਰੀ ਵਿੰਗ,ਡਾਕਟਰ ਗੁਰਦੀਪ ਸਿੰਘ, ਡਾਕਟਰ ਅਸ਼ਵਨੀ ਕੁਮਾਰ ਸੇਠੀ , ਸੀਮਾ ਨਾਗਪਾਲ ਪ੍ਰਧਾਨ, ਰਿੰਕੂ ਲਾਠਰ, ਐਡਵੋਕੇਟ ਰੇਨੂੰ ਰਿਸ਼ੀ ਗੌਤਮ, ਰਾਜੇਸ਼ ਕੁਮਾਰ, ਪਰਮਿੰਦਰ ਕੌਰ,ਜੀਵਨ ਕੁਮਾਰ ਬਾਲੂ, ਮਾਂਡਵੀ ਸਿੰਘ, ਮਨਦੀਪ ਕੌਰ, ਨੀਨਾ ਕਪੂਰ, ਅਸ਼ਵਨੀ ਕੁਮਾਰ, ਮਨਦੀਪ ਕੌਰ ਮੋਹਾਲੀ, ਮਨੇਸ ਕੁਮਾਰ ਯਾਦਵ, ਸਿਪਰਾ, ਸਰਬਜੀਤ ਕੌਰ ਸੈਣੀ, ਸੁਰੇਸ਼ ਬਾਂਸਲ, ਹਰਨੇਕ ਸਿੰਘ ਸੇਖੋਂ, ਅਨੂੰ ਸ਼ਰਮਾ, ਸੱਸੀਂ, ਬਲਜੀਤ ਸਿੰਘ, ਸੁਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਨੇ ਵੀ ਬੂਟੇ ਲਗਾਉਣ ਵਿੱਚ ਯੋਗਦਾਨ ਪਾਇਆ।