66ਵਾਂ ਵਿਸ਼ਾਲ ਕੁਸ਼ਤੀ ਦੰਗਲ 21ਅਗਸਤ ਨੂੰ
ਗੁੱਗਾ ਮੈੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ ਵਲੋਂ ਤਿੰਨ ਦਿਨਾਂ ਧਾਰਮਿਕ ਮੇਲੇ ਅਤੇ ਝੰਡੀ ਦੀ ਕੁਸ਼ਤੀ ਦਾ ਪੋਸਟਰ ਰਲੀਜ਼
SangholTimes/ਚੰਡੀਗੜ੍/ਮੋਹਾਲੀ/18ਅਗਸਤ,2022/ਗੁਰਜੀਤ ਬਿੱਲਾ ਗੁੱਗਾ ਮੈੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ (ਰਜਿ:), ਪਿੰਡ ਡੱਡੂ ਮਾਜਰਾ, ਚੰਡੀਗੜ੍ਹ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 66ਵਾਂ ਵਿਸ਼ਾਲ ਕੁਸ਼ਤੀ ਦੰਗਲ ਮਿਤੀ 21 ਅਗਸਤ 2022, ਦਿਨ ਐਤਵਾਰ ਨੂੰ ਬਾਅਦ ਦੁਪਹਿਰ 3.00 ਵਜੇ ਪਿੰਡ ਦੇ ਦਰੋਣਾਚਾਰੀਆ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕਮੇਟੀ ਮੈਂਬਰਾਂ ਵਲੋਂ ‘ਝੰਡੀ ਦੀ ਕੁਸ਼ਤੀ’ ਅਤੇ ਤਿੰਨ ਦਿਨਾਂ ਧਾਰਮਿਕ ਮੇਲੇ ਦਾ ਪੋਸਟਰ ਰਲੀਜ਼ ਕੀਤਾ ਗਿਆ।
ਗੁੱਗਾ ਮੈੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ, ਪਿੰਡ ਡੱਡੂ ਮਾਜਰਾ ਦੇ ਪ੍ਰਧਾਨ ਚੌਧਰੀ ਜੈ ਪ੍ਰਕਾਸ਼ ਅਤੇ ਮੈਂਬਰਾਨ ਸੁਭਾਸ਼ ਰਾਣਾ, ਕੁਲਦੀਪ ਧੀਮਾਨ ਅਤੇ ਹੇਮ ਪਾਲ ਦੱਸਿਆ ਕਿ ਮਿਤੀ 21 ਅਗਸਤ ਨੂੰ ਕਮੇਟੀ ਵਲੋਂ ਕਰਵਾਏ ਜਾ ਰਹੇ ਇਸ ਕੁਸ਼ਤੀ ਦੰਗਲ ਦੀ ਖਾਸੀਅਤ ਇਹ ਹੈ ਕਿ ਦਰਸ਼ਕਾਂ ਨੂੰ “ਝੰਡੀ ਦੀ ਕੁਸ਼ਤੀ” ਦੇ ਪਹਿਲੇ ਇਨਾਮ 1.0 ਲੱਖ ਰੁਪਏ ਲਈ ਦੇਸ਼ ਦੇ ਚੋਟੀ ਦੇ ਪਹਿਲਵਾਨ ਪ੍ਰਿੰਸ ਕੋਹਾਲੀ ਅਤੇ ਭੋਲਾ ਕਾਂਸਨੀ ਵਿਚਕਾਰ ਜਦਕਿ ਦੂਜੇ ਇਨਾਮ 61000 ਰੁਪਏ ਲਈ ਰਵੀ ਵੇਹੜਾ ਅਤੇ ਜਤਿੰਦਰ ਪਲਹੇੜੀ ਦਰਮਿਆਨ ਦਿਲ ਖਿੱਚਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਲਾਕੇ ਦੇ ਹੋਰ ਮਸ਼ਹੂਰ ਪਹਿਲਵਾਨਾਂ ਦੀਆਂ ਕੁਸ਼ਤੀਆਂ 20 ਅਗਸਤ ਨੂੰ ਕਰਵਾਈਆਂ ਜਾ ਰਹੀਆਂ ਹਨ।
ਇਸ ਦੌਰਾਨ ਗੁੱਗਾ ਮੈੜੀ ਕਮੇਟੀ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਮਿਤੀ 19.8.2022 ਤੋਂ 21.8.2022 ਤੱਕ ਤਿੰਨ ਦਿਨਾਂ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਕਾਲਾ ਰਾਮ ਐਂਡ ਪਾਰਟੀ, ਵਿਕਾਸ ਪੈਸੋਰੀਆ ਐਂਡ ਪਾਰਟੀ ਅਤੇ ਰਾਜ ਬਾਲਾ ਐਂਡ ਪਾਰਟੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ।
ਇਸ ਮੌਕੇ ਪ੍ਰਧਾਨ ਚੌਧਰੀ ਜੈ ਪ੍ਰਕਾਸ਼ ਨੇ ਸਮੂਹ ਇਲਾਕਾ ਨਿਵਾਸੀਆਂ ਸਮੇਤ ਪੰਜਾਬ ਅਤੇ ਦੇਸ਼ ਭਰ ਦੇ ਕੁਸ਼ਤੀ ਪ੍ਰੇਮੀਆਂ ਨੂੰ ਇਸ ਕੁਸ਼ਤੀ ਦੰਗਲ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 9463494832 ਅਤੇ 9417007651 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਪਿੰਡ ਦੀ ਨਾਮਵਰ ਸਖਸ਼ੀਅਤ ਦਲਵਿੰਦਰ ਸਿੰਘ ਸੈਣੀ, ਸਾਬਕਾ ਸਰਪੰਚ ਤਰਸੇਮ ਪਾਲ ਰਾਣਾ, ਐਡਵੋਕੇਟ ਅਮਰਦੀਪ ਸਿੰਘ, ਇਲਾਕਾ ਕੌਂਸਲਰ ਕੁਲਦੀਪ ਟੀਟਾ ਸਮੇਤ ਹੋਰ ਮੈਂਬਰ ਹਾਜ਼ਰ ਸਨ।