ਮੇਡ ਰਾਜਪੂਤ ਸਭਾ ਚੰਡੀਗਡ਼੍ਹ ਦੁਆਰਾ ਫ੍ਰੀ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ –
ਮਹਿੰਦਰ ਸਿੰਘ ਬਰੇਟਾ ਸਾਵਣ ਜਵੈਲਰਸ ਚੰਡੀਗਡ਼੍ਹ ਦੁਆਰਾ ਉਨ੍ਹਾਂ ਦੇ ਮਾਤਾ ਪਿਤਾ ਦੀ ਯਾਦ ਵਿਚ ਫ੍ਰੀ ਹੈਲਥ ਕੈਂਪ ਸਪਾਂਸਰ ਕੀਤਾ ਗਿਆ
—
ਸੰਘੋਲ ਟਾਇਮਜ਼/ਡਾ.ਕੇਵਲ ਭਾਰਤੀ/ਚੰਡੀਗੜ੍ਹ/08ਮਈ,2022 – ਬੀਤੇ ਕੱਲ੍ਹ ਮੇਡ ਰਾਜਪੂਤ ਭਵਨ ਸੈਕਟਰ 24, ਚੰਡੀਗੜ੍ਹ ਵਿਖੇ ਤੇ ਸਪਾਂਸਰਡ ਬਾਏ ਸਾਵਨ ਜਵੈਲਰ, ਸੈਕਟਰ 35, ਚੰਡੀਗੜ੍ਹ ਦੇ ਮਾਲਕ ਮਹਿੰਦਰ ਸਿੰਘ ਬਰੇਟਾ ਦੁਆਰਾ ਉਨ੍ਹਾਂ ਦੇ ਮਾਤਾ ਪਿਤਾ ਲੇਟ ਮਿਲਖਾ ਸਿੰਘ ਅਤੇ ਮਾਤਾ ਲੇਟ ਗੁਰਦੇਵ ਕੌਰ ਦੀ ਯਾਦ ਵਿੱਚ ਲਗਾਇਆ ਗਿਆ । ਇਸ ਫ੍ਰੀ ਹੈਲਥ ਕੈਂਪ ਦਾ ਉਦਘਾਟਨ ਚੰਡੀਗੜ੍ਹ ਦੇ ਐਮ.ਸੀ ਦਰਸ਼ਨਾ ਦੁਆਰਾ ਕੀਤਾ ਗਿਆ ।
ਇਸ ਕੈਂਪ ਵਿਚ ਮੇਡ ਰਾਜਪੂਤ ਕਮਿਊਨਿਟੀ ਦੇ ਮੈਂਬਰਾਂ ਅਤੇ ਚੰਡੀਗੜ੍ਹ ਵਾਸੀਆਂ ਨੇ ਇਸ ਕੈਂਪ ਵਿੱਚ ਆਪਣੇ ਹੈਲਥ ਦਾ ਚੈੱਕਅਪ ਕਰਵਾਇਆ ਅਤੇ ਬਲੱਡ ਦੇ ਸੈਂਪਲ ਵੀ ਦਿੱਤੇ । ਇਸ ਕੈਂਪ ਵਿਚ 10 ਡਾਕਟਰਾਂ ਦੁਆਰਾ ਜੋ ਹੋਮੋਪੈਥੀ, ਆਯੁਰਵੇਦਾ, ਅੱਖਾਂ ਦੇ ਮਾਹਿਰ, ਹੱਡੀਆਂ, ਫਿਜ਼ੀਓਥੈਰਪਿਸਟ, ਈਐੱਨਟੀ, ਡੈਂਟਿਸਟ ਅਤੇ ਪੇਟ ਦੀਆਂ ਬੀਮਾਰੀਆਂ ਦੇ ਸਪੈਸ਼ਲਿਸਟਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ । ਇਸ ਫ੍ਰੀ ਹੈਲਥ ਕੈਂਪ ਵਿੱਚ ਲੋਕਾਂ ਨੇ ਬਹੁਤ ਉਤਸ਼ਾਹ ਦੇ ਨਾਲ ਆਪਣਾ ਹੈਲਥ ਚੈੱਕਅਪ ਕਰਵਾਇਆ ਅਤੇ ਸਰਾਹਨਾ ਕੀਤੀ । ਇਸ ਹੈਲਥ ਕੈਂਪ ਵਿਚ ਕੋਈ 350 ਲੋਕਾਂ ਨੇ ਆਪਣਾ ਹੈਲਥ ਚੈੱਕਅਪ ਕਰਵਾਇਆ ।
ਇਸੇ ਕੈਂਪ ਵਿਚ ਮਹਿਲਾ ਜਾਗਰਿਤੀ ਅਭਿਆਨ ਦੇ ਪ੍ਰੈਜ਼ੀਡੈਂਟ ਮੋਨਿਕਾ ਸ਼ਰਮਾ ਕਠੂਆ (ਜੰਮੂ) ਤੇ ਭਾਰਤੀ ਵਰਮਾ ਵਾਈਸ ਪ੍ਰੈਜ਼ੀਡੈਂਟ ਨੇ ਔਰਤਾਂ ਦੀ ਸੈਨੀਟੇਸ਼ਨ ਦੇ ਸਬੰਧ ਨਾਲ ਪ੍ਰਾਬਲਮ ਦੇ ਬਾਰੇ ਕੌਂਸਲਿੰਗ ਵੀ ਕੀਤੀ ਅਤੇ ਚੰਗੇ ਸੈਨੇਟਰੀ ਪੈਡ ਜੋ ਕਾਟਨ ਦਾ ਹੋਵੇ ਦੇ ਇਸਤੇਮਾਲ ਦੀ ਸਲਾਹ ਦਿੱਤੀ । ਮੈਡੀਕਲ ਕੈਂਪ ਦੀ ਸਮਾਪਤੀ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਗਿਆ