
ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ
====================
ਰੈੱਡ ਕਰਾਸ ਸੰਸਥਾ ਸੰਸਾਰ ਭਰ ਵਿਚ 8 ਮਈ ਨੂੰ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੋਨਾਟ ਦੇ ਜਨਮ ਦਿਨ ਦੀ ਯਾਦ ਵਿਚ ਰੈੱਡ ਕਰਾਸ ਦਿਵਸ ਮਨਾਉਂਦੀ ਹੈ । ਸੰਸਥਾ ਨੂੰ ਤਿੰਨ ਵਾਰੀ 1917, 1944 ਤੇ 1963 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਹ ਇਕ ਕਲਿਆਣਕਾਰੀ ਸੰਸਥਾ ਹੈ । ਇਸ ਦਾ ਆਰੰਭ 1863 ਵਿੱਚ ਸਥਾਨ ਜਨੇਵਾ, ਸਵਿੱਟਜ਼ਰਲੈਂਡ ਵਿਚ ਹੋਇਆ। ਇਸ ਦਾ ਉਦੇਸ਼ ਜੰਗ ਸਮੇਂ ਫੱਟੜ ਸੈਨਿਕਾਂ ਦੀ ਸਾਂਭ ਸੰਭਾਲ ਕਰਨਾ, ਹੜ੍ਹਾਂ ਮੌਕੇ, ਭੂਚਾਲ ਅਤੇ ਬਿਮਾਰੀਆਂ ਆਦਿ ਤੋਂ ਪੀਡ਼ਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਹੈ ।
ਦੁਨੀਆਂ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਵਿਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਕੋਮਲ ਚਿੱਤ ਇਨਸਾਨ ਹੈਨਰੀ ਡਿਓਨਾ ਵੱਲੋਂ ਕੀਤੇ ਯਤਨਾਂ ਸਦਕਾ ਹੋਇਆ ਸੀ । ਪਰ ਭਾਈ ਘਨ੍ਹੱਈਆ ਜੀ ਨੇ ਵੀ ਪੰਜਾਬ ਦੇ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਜੰਗ ਵਿੱਚ ਜ਼ਖ਼ਮੀਆਂ ਨੂੰ ਪਾਣੀ ਪਿਲਾ ਕੇ, ਤੇ ਮਰਹਮ ਪੱਟੀਆਂ ਕਰਕੇ ਅਜਿਹੀ ਸੋਚ ਅਤੇ ਭਾਵਨਾ ਦੀ ਜੋਤ ਨੂੰ ਰੋਸ਼ਨ ਕੀਤਾ ਸੀ । ਇਸ ਤਰ੍ਹਾਂ ਪੰਜਾਬ ਵਿੱਚ ਭਾਈ ਘਨੱਈਆ ਜੀ ਨੇ ਰੈੱਡ ਕਰਾਸ ਦੀ ਮਾਨਵਤਾ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣ ਕੇ ਵਿਚਾਰਧਾਰਾ ਨੂੰ ਕਾਫ਼ੀ ਪਹਿਲਾਂ ਹੀ ਜਨਮ ਦੇ ਦਿੱਤਾ ਸੀ । ਅੱਜ ਭਾਈ ਘਨ੍ਹੱਈਆ ਜੀ ਤੇ ਹੈਨਰੀ ਡੋਨਾਟ ਜੀ ਦੇ ਆਦਰਸ਼ਾਂ ਨੇ ਦੁਨੀਆਂ ਭਰ ਦੇ ਕਰੋੜਾਂ ਸਵੈ- ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਅਤੇ ਸੇਵਾ ਦੇ ਧਾਗੇ ਵਿਚ ਬੰਨ੍ਹ ਰੱਖਿਆ ਹੈ । ਪੀਡ਼ਤ ਮਾਨਵਤਾ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣ ਕੇ ਸੰਸਥਾ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ ਘਰ ਪਹੁੰਚਾ ਰਹੀ ਹੈ ।
ਆਸ਼ਾ ਰਾਣੀ, ਪ੍ਰਿੰਸੀਪਲ,
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 44, ਚੰਡੀਗੜ੍ਹ