ਡਾਕਟਰਾਂ ਦੀ ਹੜਤਾਲ ਖਤਮ, ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਫੈਡਰੇਸ਼ਨ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਦਾ ਫੈਸਲਾ
ਨਵੀਂ-ਦਿੱਲੀ/SANGHOL-TIMES/22ਅਗਸਤ,2024(ਮਲਕੀਤ ਸਿੰਘ ਭਾਮੀਆਂ) – ਦੇਸ਼ ਭਰ ਵਿੱਚ ਡਾਕਟਰਾਂ ਦੀ ਚੱਲ ਰਹੀ ਹੜਤਾਲ ਖਤਮ ਹੋ ਗਈ ਹੈ। ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਵੀਰਵਾਰ ਨੂੰ ਕੋਲਕਾਤਾ ਵਿੱਚ ਇਕ ਸਿੱਖਿਆਰਥੀ ਡਾਕਟਰ ਦੀ ਬਲਾਤਕਾਰ ਅਤੇ ਹੱਤਿਆ ਤੋਂ ਬਾਅਦ ਸੁਰੱਖਿਆ ਦੇ ਮੁੱਦੇ ਨੂੰ ਉਠਾਉਂਦੇ ਹੋਏ ਦੇਸ਼ ਭਰ ਵਿੱਚ ਹੜਤਾਲ ਕਰ ਦਿੱਤੀ ਸੀ। ਸਿੱਖਿਆਰਥੀ ਡਾਕਟਰ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੈਡੀਕਲ ਪੇਸ਼ੇਵਾਰਾਂ ਦੀ ਸੁਰੱਖਿਆ ਚਿੱਤਾਵਾਂ ‘ਤੇ ਗੰਭੀਰਤਾ ਦਿਖਾਉਂਦੇ ਹੋਏ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਸੀ।
ਡਾਕਟਰਾਂ ਨੂੰ ਡਿਊਟੀ ‘ਤੇ ਪਰਤਣ ਦੀ ਅਪੀਲ ਕੀਤੀ ; ਵੀਰਵਾਰ ਨੂੰ ਸੁਣਵਾਈ ਦੌਰਾਨ ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਸਾਫ ਕਿਹਾ ਸੀ ਕਿ ਨਿਆਂ ਅਤੇ ਮੈਡੀਕਲ ਸਟਰਾਈਕ ‘ਤੇ ਨਹੀਂ ਜਾ ਸਕਦੀ। ਮੈਡੀਕਲ ਸਹੂਲਤਾਂ ਦੀਆਂ ਅਣਹੋਂਦ ਵਿੱਚ ਅਸੀਂ ਗਰੀਬਾਂ ਨੂੰ ਬੇਸਹਾਰਾ ਨਹੀਂ ਛੱਡ ਸਕਦੇ। ਉਨ੍ਹਾਂ ਡਾਕਟਰਾਂ ਨੂੰ ਡਿਊਟੀ ਤੇ ਪਰਤਣ ਦੀ ਅਪੀਲ ਕਰਦਿਆਂ ਸੁਰੱਖਿਆ ਸੰਬੰਧੀ ਪ੍ਰੋਟੋਕੋਲ ਬਣਾਉਣ ਦਾ ਵੀ ਭਰੋਸਾ ਦਿੱਤਾ।
