ਮਨਰੇਗਾ ਦੇ 7 ਕਰੋੜ ਤੋਂ ਵੱਧ ਜੌਬ ਕਾਰਡ ਰੱਦ ਕਰਨ ‘ਤੇ ਕੇਂਦਰ ਸਰਕਾਰ ‘ਤੇ ਪ੍ਰਗਟਾਇਆ ਰੋਸ
ਨਵੀਂ ਦਿੱਲੀ/Sri Fatehgarh Sahib/SANGHOL-TIMES/25ਅਗਸਤ,2024(ਮਲਕੀਤ ਸਿੰਘ ਭਾਮੀਆਂ)- ਕਾਂਗਰਸ ਪ੍ਰਧਾਨ ਮਾਲਿਕਾਰਜੁਨ ਖੜਗੇ ਨੇ ਕੇਂਦਰ ਦੀ ਮੋਦੀ ਸਰਕਾਰ’ਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ (ਮਨਰੇਗਾ) ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਦਾ ਦੋਸ਼ ਲਾਊਦਿਆਂ ਕਿਹਾ ਕਿ ਮਨਰੇਗਾ ਦੀ ਮੌਜੂਦਾ ਸਥਿਤੀ ਪੇਂਡੂ ਭਾਰਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਰੇਆਮ ਵਿਸ਼ਵਾਸਘਾਤ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ 7 ਕਰੋੜ ਤੋਂ ਵੱਧ ਮਜਦੂਰਾਂ ਦੇ ਜੌਬ ਕਾਰਡ ਰੱਦ ਕਰ ਦਿੱਤੇ ਹਨ। ਐਕਸ ‘ਤੇ ਪੋਸਟ ‘ਚ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 13,3 ਕਰੋੜ ਸਰਗਰਮ ਵਰਕਰ ਹਨ, ਜੋ ਘੱਟ ਊਜਰਤਾਂ, ਬਹੁਤ ਕੰਮਕਾਜੀ ਦਿਨਾਂ ਅਤੇ ਜੌਬ ਕਾਰਡਾਂ ਨੂੰ ਰੱਦ ਕਰਨ ਦੀ ਸਮੱਸਿਆ ਦੇ ਬਾਵਜੂਦ ਮਨਰੇਗਾ ‘ਤੇ ਨਿਰਭਰ ਹਨ। ਸਾਲ 2005 ‘ਚ ਅੱਜ ਦੇ ਦਿਨ ਯੂਪੀ ਏ ਸਰਕਾਰ ਨੇ ਪੇਂਡੂ ਭਾਰਤ ‘ਚ ਕਰੋੜਾਂ ਲੋਕਾਂ ਲਈ ਕੰਮ ਕਰਨ ਦਾ ਅਧਿਕਾਰ ਲਾਗੂ ਕੀਤਾ ਸੀ।
