
फतेहगढ़ साहिब समाचार: जत्थेदार ज्ञानी कुलदीप सिंह गर्गज ने जगतार सिंह हवारा की माता का हाल जाना, केंद्र सरकार से की ये मांग
खमनाऊ/संघोल-टाइम्स/26 सितंबर,2025(translation JP Singh/News-मलकीत-भामियां) :- श्री अकाल तख्त साहिब के कार्यवाहक जत्थेदार ज्ञानी कुलदीप सिंह गर्गज ने आज तिहाड़ जेल में बंद बंदी सिंह जगतार सिंह हवारा की बुजुर्ग माता बीबी नरिंदर कौर जी से उनके गृह गांव हवारा, तहसील खमनाऊ (जिला फतेहगढ़ साहिब) में मुलाकात की और उनके स्वास्थ्य का हालचाल जाना। इस अवसर पर जत्थेदार कुलदीप सिंह गर्गज ने भारत सरकार से मानव अधिकारों और मूल्यों को ध्यान में रखते हुए जगतार सिंह हवारा को उनकी बुजुर्ग माता बीबी नरिंदर कौर जी से मिलने के लिए अस्थायी जमानत देने की मांग की। इस अवसर पर बोलते हुए जत्थेदार ज्ञानी कुलदीप सिंह गर्गज ने कहा कि हर माँ के बच्चे उसकी आँतों के समान होते हैं और अगर बच्चों को कोई तकलीफ होती है तो सबसे ज्यादा तकलीफ माँ को होती है। उन्होंने कहा कि जगतार सिंह हवारा लंबे समय से जेल में नजरबंद हैं और उनकी माँ बीबी नरिंदर कौर की याददाश्त बहुत कमजोर हो गई है। उन्होंने कहा कि ऐसे समय में यह बहुत जरूरी है कि सरकार न्यायोचित रुख अपनाते हुए बीबी नरिंदर कौर और उनके बेटे जगतार सिंह हवारा, जो लंबे समय से एक-दूसरे से मिलने के लिए तरस रहे हैं, के बीच मुलाकात का प्रबंध करे। जत्थेदार कुलदीप सिंह गर्गज ने कहा कि हवारा के परिवार द्वारा उनकी अस्थायी जमानत के लिए भारत सरकार को जो भी आवेदन दिए गए हैं, उन्हें तुरंत स्वीकार किया जाना चाहिए क्योंकि यह मानवाधिकार का मामला है। उन्होंने कहा कि आज जब पूरा देश नौवें गुरु, श्री गुरु तेग बहादुर साहिब जी का 350वां शहीदी पर्व मना रहा है, जिन्होंने मानव अधिकारों और धार्मिक स्वतंत्रता के लिए अपने प्राणों की आहुति दी, तो ऐसे समय में अपने सिखों के अधिकारों की रक्षा की जानी चाहिए। उन्होंने कहा कि सरकारों को इस मामले को देखना चाहिए और जगतार सिंह हवारा को अस्थायी जमानत देनी चाहिए। इतिहास से उदाहरण देते हुए जत्थेदार कुलदीप सिंह गरगज्ज ने कहा कि शेर-ए-पंजाब महाराजा रणजीत सिंह की मृत्यु के बाद, उनके बेटे महाराजा दलीप सिंह को अंग्रेज ले गए थे, लेकिन अंग्रेजों ने महारानी जिंद कौर और महाराजा दलीप सिंह को भी कुछ साल कलकत्ता में रहने के बाद फिर से मिला दिया और बाद में वे लंदन जाकर एक साथ रहने लगे। उन्होंने कहा कि ब्रिटिश सरकार, जिन्हें हम बाहर से आकर यहाँ राज करने वाले कहते हैं, ने भी मानवीय मूल्यों को समझा था, तभी तो उन्होंने माँ-बेटे को पुनः मिलाया था। उन्होंने कहा कि अब जब माता नरिंदर कौर जी अपने मानवाधिकार के तहत अपने बेटे जगतार सिंह हवारा से मिलना चाहती हैं, तो सरकार का यह कर्तव्य है कि वह इस माँग पर विचार करे और दोनों को शीघ्र पुनः मिलाए।
——00—–
ਫਤਹਿਗੜ੍ਹ ਸਾਹਿਬ ਖਬਰ : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਦਾ ਜਾਣਿਆ ਹਾਲ, ਕੇਂਦਰ ਸਰਕਾਰ ਤੋਂ ਕੀਤੀ ਇਹ ਮੰਗ
ਖਮਾਣੌ/SANGHOL-TIMES/26ਸਤੰਬਰ,2025 (ਮਲਕੀਤ ਸਿੰਘ ਭਾਮੀਆਂ) :- ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਜੋ ਕਿ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ, ਉਨਾਂ ਦੇ ਬਜੁਰਗ ਮਾਤਾ ਬੀਬੀ ਨਰਿੰਦਰ ਕੌਰ ਜੀ ਨਾਲ ਉਨਾਂ ਦੇ ਗ੍ਰਹਿ ਪਿੰਡ ਹਵਾਰਾ ਤਹਿਸੀਲ ਖਮਾਣੌ ( ਜਿਲ੍ਹਾ ਫਤਿਹਗੜ੍ਹ ਸਾਹਿਬ ) ਵਿਖੇ ਪੁੱਜ ਕੇ ਵਿਸ਼ੇਸ਼ ਮੁਲਾਕਾਤ ਕੀਤੀ ‘ਤੇ ਉਨਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਮਨੁੱਖੀ ਅਧਿਕਾਰਾਂ ‘ਤੇ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਗਤਾਰ ਸਿੰਘ ਹਵਾਰਾ ਦੀ ਉਨਾਂ ਦੇ ਬਜੁਰਗ ਮਾਤਾ ਬੀਬੀ ਨਰਿੰਦਰ ਕੌਰ ਜੀ ਨਾਲ ਮੁਲਾਕਾਤ ਕਰਵਾਉਣ ਲਈ ਉਨਾਂ ਨੂੰ ਵਕਤੀ ਜ਼ਮਾਨਤ ਦੇਵੇ। ਇਸ ਮੌਕੇ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹਰ ਮਾਂ ਦੇ ਬੱਚੇ ਉਸ ਦੀਆਂ ਆਂਦਰਾਂ ਵਾਂਗ ਹੁੰਦੇ ਹਨ ਅਤੇ ਜੇਕਰ ਬੱਚਿਆਂ ਨੂੰ ਕੋਈ ਪੀੜ ਹੋਵੇ ਤਾਂ ਮਾਂ ਨੂੰ ਸੱਭ ਤੋਂ ਵੱਧ ਦੁੱਖ ਪੁੱਜਦਾ ਹੈ। ਉਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਪਿੱਛਲੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ ਅਤੇ ਉਨਾਂ ਦੇ ਮਾਤਾ ਬੀਬੀ ਨਰਿੰਦਰ ਕੌਰ ਜੀ ਦੀ ਯਾਦ ਸ਼ਕਤੀ ਕਾਫੀ ਕਮਜ਼ੋਰ ਪੈ ਚੁੱਕੀ ਹੈ। ਉਨਾਂ ਕਿਹਾ ਕਿ ਅਜਿਹੇ ਵੇਲੇ ਇਹ ਅਤੀ ਜਰੂਰੀ ਹੈ ਕਿ ਸਰਕਾਰ ਨਿਆਂਪੂਰਨ ਪਹੁੰਚ ਅਪਣਾ ਕੇ ਲੰਮੇ ਸਮੇਂ ਤੋਂ ਇੱਕ ਦੂਜੇ ਨਾਲ ਮੁਲਾਕਾਤ ਲੋਚਦੇ ਬੀਬੀ ਨਰਿੰਦਰ ਕੌਰ ‘ਤੇ ਉਨਾਂ ‘ਤੇ ਉਨਾਂ ਦੇ ਪੁੱਤਰ ਜਗਤਾਰ ਸਿੰਘ ਹਵਾਰਾ ਦੀ ਮੁਲਾਕਾਤ ਕਰਵਾਏ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹਵਾਰਾ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ ਪਾਸ ਉਨਾਂ ਦੇ ਵਕਤੀ ਜ਼ਮਾਨਤ ਲਈ ਜੋ ਵੀ ਅਰਜ਼ੀਆਂ ਦਿੱਤੀਆਂ ਹੋਈਆਂ ਹਨ, ਉਨਾਂ ਨੂੰ ਤੁਰੰਤ ਪ੍ਰਵਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ। ਉਨਾਂ ਕਿਹਾ ਕਿ ਅੱਜ ਜਦੋਂ ਸਾਰਾ ਦੇਸ਼ ਨੌਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿੰਨਾਂ ਨੇ ਮਨੁੱਖੀ ਅਧਿਕਾਰਾਂ ‘ਤੇ ਧਾਰਮਿਕ ਅਜ਼ਾਦੀ ਲਈ ਸ਼ਹਾਦਤ ਦਿੱਤੀ, ਉਨਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਮਨਾ ਰਿਹਾ ਹੈ ਤਾਂ ਅਜਿਹੇ ਸਮੇਂ ਉਨਾਂ ਦੇ ਸਿੱਖਾਂ ਦੇ ਹੱਕ ਹਕੂਕ ਸੁਰੱਖਿਅਤ ਰਹਿਣੇ ਚਾਹੀਦੇ ਹਨ। ਉਨਾਂ ਕਿਹਾ ਕਿ ਸਰਕਾਰਾਂ ਨੂੰ ਇਸ ਮਾਮਲੇ ਉੱਤੇ ਗੌਰ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਵਕਤੀ ਤੌਰ ਉੱਤੇ ਜ਼ਮਾਨਤ ਦੇਣੀ ਚਾਹੀਦੀ ਹੈ। ਤਵਾਰੀਖ ਵਿੱਚੋ ਉਦਾਹਰਣ ਦਿੰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ੇਰ – ਏ – ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਉਨਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਲੈ ਗਏ ਸਨ, ਪ੍ਰੰਤੂ ਅੰਗਰੇਜਾਂ ਨੇ ਵੀ ਕੁੱਝ ਸਾਲਾਂ ਬਾਅਦ ਮਹਾਰਾਣੀ ਜਿੰਦ ਕੌਰ ਅਤੇ ਮਹਾਰਾਜਾ ਦਲੀਪ ਸਿੰਘ ਦਾ ਮਿਲਾਪ ਪਹਿਲਾਂ ਕਲਕੱਤਾ ਵਿਖੇ ਕਰਵਾਇਆ ਅਤੇ ਉਹ ਬਾਅਦ ਵਿੱਚ ਲੰਡਨ ਜਾਕੇ ਵੀ ਨਾਲ ਰਹੇ। ਉਨਾਂ ਕਿਹਾ ਕਿ ਅੰਗਰੇਜ਼ ਹਕੂਮਤ, ਜਿਸਨੂੰ ਅਸੀਂ ਬਾਹਰੋ ਆਕੇ ਇੱਥੇ ਰਾਜ ਕਰਨ ਵਾਲੇ ਕਹਿੰਦੇ ਹਾਂ, ਉਹ ਵੀ ਮਨੁੱਖੀ ਕਦਰਾਂ ਕੀਮਤਾਂ ਨੂੰ ਸਮਝਦੇ ਸੀ, ਤਾਂ ਹੀ ਉਨਾਂ ਨੇ ਮਾਂ ਤੇ ਪੁੱਤਰ ਦਾ ਮਿਲਾਪ ਕਰਵਾਇਆ ਸੀ। ਉਨਾਂ ਕਿਹਾ ਕਿ ਹੁਣ ਜਦੋਂ ਅਪਣੇ ਮਨੁੱਖੀ ਅਧਿਕਾਰ ਦੇ ਤਹਿਤ ਮਾਤਾ ਨਰਿੰਦਰ ਕੌਰ ਜੀ ਅਪਣੇ ਪੁੱਤਰ ਜਗਤਾਰ ਸਿੰਘ ਹਵਾਰਾ ਨੂੰ ਮਿਲਣਾ ਚਾਹੁੰਦੇ ਹਨ ਤਾਂ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਮੰਗ ਉਤੇ ਗੌਰ ਕਰੇ ‘ਤੇ ਦੋਵਾਂ ਦਾ ਮਿਲਾਪ ਜਲਦ ਹੀ ਕਰਵਾਏ।