
खन्ना पुलिस जिला एसएसपी ज्योति यादव ने स्वयं रामलीला स्थल पर पहुंचकर सुरक्षा व्यवस्था का जायजा लिया।
खन्ना/संघोल-टाइम्स/28 सितंबर,2025(मलकीत-सिंह-भामियां):- खन्ना जिले में रामलीला समारोहों के लिए सुरक्षा व्यवस्था का पूर्ण निरीक्षण एसएसपी खन्ना ज्योति यादव (आईपीसी) द्वारा किया गया। उन्होंने विभिन्न रामलीला स्थलों का दौरा किया, ड्यूटी पर तैनात पुलिस अधिकारियों और कर्मचारियों के साथ बातचीत की और सुरक्षा योजना की विस्तार से समीक्षा की। एसएसपी ज्योति यादव ने कहा कि रामलीला समारोहों में बड़ी संख्या में लोग भाग लेते हैं। लोगों की सुरक्षा सुनिश्चित करना पुलिस की सबसे बड़ी जिम्मेदारी है। इसलिए, प्रत्येक रामलीला मैदान में अतिरिक्त बल तैनात किया गया है। निरीक्षण के दौरान, एसएसपी ज्योति यादव ने ड्यूटी पर तैनात कर्मचारियों को सतर्कता के साथ अपना काम करने के लिए कहा। यदि कोई संदिग्ध व्यक्ति या गतिविधि सामने आती है, तो तुरंत कार्रवाई की जानी चाहिए। उन्होंने उन्हें लोगों के साथ सहयोगात्मक और विनम्र व्यवहार करने के निर्देश भी दिए।.
——00—–
ਖੰਨਾ ਪੁਲਿਸ ਜਿਲ੍ਹਾ ਦੀ SSP ਜੋਤੀ ਯਾਦਵ ਖੁਦ ਪਹੁੰਚੇ ਰਾਮਲੀਲਾ ਸਥਾਨਾਂ ‘ਤੇ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਖੰਨਾ/SANGHOL-TIMES/28 ਸਤੰਬਰ,2025(ਮਲਕੀਤ-ਸਿੰਘ-ਭਾਮੀਆਂ) :- ਪੁਲਿਸ ਜਿਲ੍ਹਾ ਖੰਨਾ ਵਿੱਚ ਰਾਮਲੀਲਾ ਸਮਾਰੋਹਾਂ ਨੂੰ ਲੈਕੇ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਰਾਂ ਪੜਤਾਲ SSP ਖੰਨਾ ਜੋਤੀ ਯਾਦਵ ( IPC ) ਵੱਲੋਂ ਕੀਤੀ ਗਈ, ਉਨਾਂ ਨੇ ਵੱਖ – ਵੱਖ ਰਾਮਲੀਲਾ ਸਥਾਨਾਂ ਦਾ ਦੌਰਾ ਕਰਕੇ ਡਿਊਟੀ ‘ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਸੁਰੱਖਿਆ ਯੋਜਨਾ ਦਾ ਵਿਸਥਾਰ ਨਾਲ ਜਾਇਜ਼ਾ ਲਿਆ, SSP ਜੋਤੀ ਯਾਦਵ ਨੇ ਕਿਹਾ ਕਿ ਰਾਮਲੀਲਾ ਸਮਾਰੋਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਦੇ ਹਨ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪੁਲਿਸ ਦੀ ਸੱਭ ਤੋਂ ਵੱਡੀ ਜਿੰਮੇਵਾਰੀ ਹੈ, ਇਸ ਲਈ ਹਰ ਰਾਮਲੀਲਾ ਮੈਦਾਨ ਵਿੱਚ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ, ਨਿਰੀਖਣ ਦੌਰਾਨ SSP ਜੋਤੀ ਯਾਦਵ ਨੇ ਡਿਉਟੀ ਨਿਭਾ ਰਹੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਚੌਕਸੀ ਨਾਲ ਅਪਣਾ ਕੰਮ ਕਰਨ, ਕੋਈ ਵੀ ਸ਼ੱਕੀ ਵਿਆਕਤੀ ਜਾਂ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ, ਉਨਾਂ ਲੋਕਾਂ ਨਾਲ ਸਹਿਯੋਗੀ ਅਤੇ ਸ਼ਾਲੀਨ ਵਿਵਹਾਰ ਰੱਖਣ ਦੀ ਵੀ ਹਦਾਇਤ ਕੀਤੀ।